Nabaz-e-punjab.com

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵਿੱਚ ਫਰੈਸ਼ਰ ਤੇ ਫੇਅਰਵੈੱਲ ਪਾਰਟੀ ਦਾ ਆਯੋਜਨ

ਬੀਐੱਸਸੀ ਭਾਗ ਪਹਿਲਾ ਦੀ ਵਿਦਿਆਰਥਣ ਵੈਨਗਮੋ ਨੂੰ ਮਿਸ ਫਰੈਸ਼ਰ, ਜੀਐਨਐਮ ਦੀ ਸਿਮਰਨਜੀਤ ਮਿਸ ਫੇਅਰਵੈੱਲ ਬਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਇੱਥੋਂ ਦੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਬਲੌਂਗੀ ਵਿੱਚ ਅੱਜ ਇੱਕ ਸ਼ਾਨਦਾਰ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਕੋਰਸਾਂ ਬੀਐੱਸਸੀ ਨਰਸਿੰਗ ਜੀਐਨਐਮ, ਏਐਨਐੱਮ, ਐੱਮਐੱਸਸੀ ਅਤੇ ਪੋਸਟ ਬੇਸਿਕ ਨਰਸਿੰਗ ਵਿੱਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਵੀ ਕੀਤੀ ਗਈ। ਕਾਲਜ ਦੀ ਪ੍ਰੋਫੈਸਰ ਮਿਸ ਲੱਖਪ੍ਰੀਤ ਅਤੇ ਮਿਸ ਦਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਦਾ ਥੀਮ ‘ਰਿਸ਼ਵੋਨੀ ਲਾ ਲਿਬਰਟਾ’ ਸੀ।
ਇਸ ਮੌਕੇ ਬੀਐੱਸਸੀ ਭਾਗ ਪਹਿਲਾ ਦੀ ਵਿਦਿਆਰਥਣ ਵੈਨਗਮੋ ਨੂੰ ਮਿਸ ਫਰੈਸ਼ਰ,ਜੀਐੱਨਐੱਮ ਭਾਗ ਪਹਿਲਾ ਦੀ ਵਿਦਿਆਰਥਣ ਬੀਤੀਕਾ ਦਾਸ ਨੂੰ ਮਿਸ ਚਾਰਮਿੰਗ, ਪੋਸਟ ਬੇਸਿਕ ਭਾਗ ਪਹਿਲਾ ਦੀ ਵਿਦਿਆਰਥਣ ਨੀਲੋਫਰ ਨੂੰ ਮਿਸ ਪਰਸਨੈਲਿਟੀ ਚੁਣਿਆ ਗਿਆ। ਜਦਕਿ ਫੇਅਰਵੈੱਲ ’ਚੋਂ ਜੀਐਨਐਮ ਦੀ ਵਿਦਿਆਰਥਣ ਸਿਮਰਨਜੀਤ ਨੂੰ ਮਿਸ ਫੇਅਰਵੈੱਲ, ਗੁਰਦੀਪ ਕੌਰ ਨੂੰ ਮਿਸ ਪਰਸਨੈਲਿਟੀ, ਰਜਨੀ ਨੂੰ ਚਾਰਮਿੰਗ ਚੁਣਿਆ ਗਿਆ। ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ (ਵਿੱਤ) ਜਪਨੀਤ ਕੌਰ ਵਾਲੀਆ, ਡਾਇਰੈਕਟਰ (ਪ੍ਰਸ਼ਾਸਨ) ਤੇਗਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ (ਅਕਾਦਮਿਕ) ਰਵਨੀਤ ਕੌਰ ਵਾਲੀਆ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਕਾਲਜ ਦੀ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਢੱਡਾ ਨੇ ਨਰਸਿੰਗ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਨਰਸਿੰਗ ਕਿੱਤੇ ਬਾਰੇ ਚਾਨਣਾ ਪਾਇਆ। ਇਸ ਉਪਰੰਤ ਵੱਖ ਵੱਖ ਕੋਰਸਾਂ ਵਿੱਚ ਦਾਖ਼ਲ ਹੋਈਆਂ 205 ਵਿਦਿਆਰਥਣਾਂ ਨੇ ਮੰਚ ’ਤੇ ਰੈਂਪ ਵਾਕ ਕੀਤੀ। ਇਹ ਵਿਦਿਆਰਥਣਾਂ ਬਹੁਤ ਹੀ ਖ਼ੂਬਸੂਰਤ ਪੋਸ਼ਾਕਾਂ ਪਹਿਨ ਕੇ ਪੰਜਾਬੀ ਸੱਭਿਆਚਾਰ, ਗੁਜਰਾਤੀ, ਰਾਜਸਥਾਨੀ ਅਤੇ ਕੋਈ ਪੱਛਮੀ ਸੱਭਿਆਚਾਰ ਨੂੰ ਦਰਸਾ ਰਹੀਆਂ ਸਨ। ਪਹਿਲੇ ਰਾਊਂਡ ਤੋਂ ਬਾਅਦ ਪੋਸਟ ਬੇਸਿਕ ਭਾਗ ਦੂਜਾ ਦੀ ਵਿਦਿਆਰਥਣ ਕਮਲੇਸ਼ ਕੁਮਾਰੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇੱਕ ਸਵਾਗਤੀ ਭਾਸ਼ਣ ਪੜ੍ਹਿਆ। ਜੀਐੱਨਐੱਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਜੁਗਲਬੰਦੀ ਪੇਸ਼ ਕੀਤੀ। ਜਿਸ ਵਿੱਚ ਉਨ੍ਹਾਂ ਨੇ ਮਨੀਪੁਰੀ ਬੰਗਾਲੀ ਪੰਜਾਬੀ ਸੱਭਿਆਚਾਰ ਨਾਚ ਦੇ ਨਾਲ ਦਰਸਾ ਕੇ ਸਭ ਨੂੰ ਕੀਲ ਲਿਆ। ਬੀਐਸਸੀ ਭਾਗ ਦੂਜਾ ਦੀ ਵਿਦਿਆਰਥਣ ਵਰਸ਼ਾ ਸ਼ਰਮਾ ਨੇ ਕਥਕ ਨ੍ਰਿਤ ਪੇਸ਼ ਕਰਕੇ ਸਾਰਿਆਂ ਦੀ ਪ੍ਰਸੰਸਾ ਦੀ ਪਾਤਰ ਬਣੀ। ਪੋਸਟ ਬੇਸਿਕ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਇੱਕ ਹਾਸਰਸ ਭਰਪੂਰ ਨਾਟਕ ਪੇਸ਼ ਕਰਕੇ ਖੂਬ ਹਸਾਇਆ। ਜੀਐਨਐਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਗਿੱਧਾ\ਭੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਅਖੀਰ ਵਿੱਚ ਵਾਈਸ ਪ੍ਰਿੰਸੀਪਲ ਮਿਸ ਸ਼ਿਵਾਨੀ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…