ਰਿਆਤ ਬਾਹਰ ਯੂਨੀਵਰਸਿਟੀ ਦੇ ਸਕੂਲਾਂ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਸਤੰਬਰ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼, ਯੂਨੀਵਰਸਿਟੀ ਸਕੂਲ ਆਫ਼ ਲਾਅ, ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਅਤੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਮੈਡੀਕਲ ਤੇ ਅਲਾਈਡ ਸਾਇੰਸਜ਼ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਇਹ ਸਮਾਗਮ ਮਜ਼ੇਦਾਰ, ਉਤਸ਼ਾਹ, ਨੱਚਣ ਗੀਤ-ਸੰਗੀਤ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਸਕੂਲ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਫੈਕਲਟੀ ਮੈਂਬਰਾਂ ਦੀ ਸ਼ਲਾਘਾ ਕੀਤੀ ਜੋ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਹਰ ਕੋਸ਼ਿਸ਼ ਵਿੱਚ ਸ਼ਾਮਲ ਸਨ।ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਡੀਨ ਪ੍ਰੋ.ਵੀ. ਰਿਹਾਨੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉੱਦਮ ਕਰਨ ਅਤੇ ਹਰ ਸਮੇਂ ਆਪਣੇ ਆਪ ਨੂੰ ਤਿਆਰ ਰੱਖਣ। ਇਹ ਸਮਾਗਮ ਦੌਰਾਨ ਡਾਂਸ, ਗੀਤ, ਸਕਿੱਟ, ਗੇਮਂ ਅਤੇ ਰੈਂਪ ਵਾਕ ਤੋਂ ਇਲਾਵਾ ਹੋਰ ਵੀ ਮੁਕਾਬਲੇ ਪੇਸ਼ ਕੀਤੇ ਗਏ। ਮਿਸਟਰ ਟੇਲੇਂਟ ਅਤੇ ਮਿਸ ਟੇਲੇਂਟਡ ਦਾ ਖਿਤਾਬ ਕ੍ਰਮਵਾਰ ਅਭਸ਼ੇਕ ਪੰਬਰਾ ਅਤੇ ਨਵਦੀਪ ਕੌਰ ਨੇ ਜਿੱਤਿਆ। ਗੁਰਜੀਤ ਸਿੰਘ ਨੂੰ ਮਿਸਟਰ ਪ੍ਰਸਨੈਲਿਟੀ ਦਾ ਖਿਤਾਬ ਮਿਲਿਆ ਅਤੇ ਅੰਚਲ ਠਾਕੁਰ ਨੂੰ ਮਿਸ ਪ੍ਰਸਨੈਲਿਟੀ ਦਾ ਖਿਤਾਬ ਦਿੱਤਾ ਗਿਅਿਾ। ਮੁਹੰਮਦ ਸ਼ਫਕਤ ਮੀਰ ਅਤੇ ਸਰਿਸ਼ਟੀ ਗੋਰਿੰਗ ਨੂੰ ਮਿਸਟਰ ਫ੍ਰੈਸ਼ਰ ਅਤੇ ਮਿਸ ਫੈਸ਼ਰ ਚੁਣਿਆ ਗਿਆ।
ਇਸੇ ਤਰ੍ਹਾ ਯੂਨੀਵਰਸਿਟੀ ਸਕੂਲ ਆਫ ਐਜੂਕੇਸ਼ਨ ਅਤੇ ਸਮਾਜਿਕ ਵਿਗਿਆਨ ਦੇ ਫਰੈਸ਼ਰ ਪਾਰਟੀ ‘ਪਨਾਚੇ 2017‘ ਵਿੱਚ ਡੀਨ ਇੰਦੂ ਰਿਹਾਨੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਰੈਂਪ ਵਾਕ ਅਤੇ ਪ੍ਰਤਿਭਾ ਸ਼ੋਅ ਦੇ ਬਾਅਦ ਵਿਦਿਆਰਥੀਆਂ ਨੂੰ ਟਾਈਟਲ ਦਿੱਤੇ ਗਏ। ਰਮਨਪ੍ਰੀਤ ਸਿੰਘ (ਬੀ. ਵੋਕ ਫੈਸ਼ਨ ਤਕਨਾਲੋਜੀ ਪਹਿਲਾ ਸੈਸ਼ਨ) ਨੂੰ ਮਿਸਟਰ ਹੈਂਡਸਮ ਅਤੇ ਮਿਸ ਗੋਰਜ਼ਸ ਦਾ ਖਿਤਾਬ ਨਜਰੀਨ ਨੂੰ ਮਿਲਿਆ , ਫਰੈਸ਼ਰ ਸੈਮੁਅਲ ਰਾਜ (ਬੀਏ ), ਮਿਸ ਫ੍ਰੇਸ਼ਰ ਮਮਤਾ (ਪਹਿਲਾ ਸਮੈਸਟਰ ਬੀਐਡ.), ਮਿਸਟਰ ਕੋਂਫੀਡੈਂਟ ਵਿਕਰਮਜੀਤ ਸਿੰਘ (ਬੀਏ ਪਹਿਲਾ ਸਮੈਸਟਰ), ਅਤੇ ਮਿਸ ਗਰਿਮਾ (ਐਮ ਏ ਇਕਨਾਮਿਕਸ ਪਹਿਲਾ ਸਮੈਸਟਰ) ਨੂੰ ਚੁਣਿਆ ਗਿਆ। ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਟ੍ਰਿਬਿਊਨ + ਲਾਈਫਸਟਾਈਲ ਦੁਆਰਾ ਸਪਾਂਸਰ ਕੀਤਾ ਗਿਆ “ਐਸਪਾਰੈਂਜ਼ਾ -2017“ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ ਹੋਇਆ। ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਹੇ। ਪ੍ਰੋਫੈਸਰ (ਡਾ) ਬਲਰਾਮ ਡੋਗਰਾ, ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਡੀਨ, ਨੇ ਇਸ ਸ਼ਾਨਦਾਰ ਸਮਾਗਮ ਨੂੰ ਆਯੋਜਿਤ ਕਰਨ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਫ੍ਰੈਸ਼ਰ ਪਾਰਟੀ ਦੌਰਾਨ ਭੰਗੜੇ, ਗਿੱਧੇ, ਗੀਤ, ਅਤੇ ਸਮੂਹ ਡਾਂਸ ਵਰਗੇ ਹੋਏ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਮਾਡਲਿੰਗ ਵਿੱਚ ਮਿਸਟਰ ਐਂਡ ਮਿਸ ਫ੍ਰੇਸ਼ਰ (ਪੋਸਟ ਗ੍ਰੈਜੂਏਟ)-2017 ਦੀ ਚੋਣ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਦੀਪਕ, ਐੱਮਬੀਏ (ਮਿਸਟਰ ਫ੍ਰੈਸ਼ਰ), ਪਰਨੀਤ ਐਮਬੀਏ (ਮਿਸ ਫ੍ਰੇਸ਼ਰ), ਹਰਸਿਮਰਨ ਐਮ ਬੀ ਏ (ਮਿਸਟਰ ਪ੍ਰਸਨੈਲਿਟੀ), ਸਿਮਰਨ ਐਮ ਬੀ ਏ (ਮਿਸ ਪ੍ਰਸਨੈਲਿਟੀ), ਅਸ਼ਵਨੀ ਐਮਬੀਏ (ਬੈਸਟ ਡਰੈੱਸਡ ਲੜਕਾ), ਰਿਤਿਕਾ ਐਮਬੀਏ-1 (ਬੈਸਟ ਡਰੈਸਡ ਲੜਕੀ), ਤਨੀਸ਼, ਬੀਕਾਮ (ਬੈਸਟ ਪਰਫਾਰਮੈਂਸ-ਲੜਕੇ), ਜੋਬਨਪ੍ਰੀਤ ਐਮਬੀਏ (ਬੈਸਟ ਪਰਫਾਰਮੈਂਸ-ਲੜਕੀ)।
ਇਸ ਦੇ ਨਾਲ ਹੀ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਮੈਡੀਕਲ ਅਤੇ ਅਲਾਈਡ ਸਾਇੰਸ ਦੀ ਫਰੈਸ਼ਰ ਪਾਰਟੀ ‘ਪਪੀਲੋਨ-2017’ ਦੌਰਾਨ ਫਾਰਮੈਸੀ ਸਕੂਲ ਦੇ ਡੀਨ, ਡਾ. ਐਸਐਲ ਹਰਿ ਕੁਮਾਰ ਨੇ ਦੱਸਿਆ ਕਿ ਤਨਵੀਰ ਸਿੰਘ ਅਤੇ ਰਾਜਵੀਰ ਕੌਰ ਪਹਿਲਾ ਸਾਲ ਬੀ ਫਾਰਮ, ਐਮ ਫਾਰਮਾ ਦੇ ਮਿਸਟਰ ਸ਼ਾਕੀਬ ਅਤੇ ਸ਼ੀਨਾ, ਨਿਖਲੇਸ਼ ਸਿੰਘ ਅਤੇ ਮੈਡੀਕਲ ਲੈਬ ਟੈਕਨੌਲੋਜੀ ਦੇ ਮਿਸਟਰ ਰਵਿੰਦਰ ਅਤੇ ਫਿਜਿਓਥੈਰੇਪੀ ਦੇ ਦੁਰੇਪਨ ਖੁਰਾਨਾ ਨੂੰ ਕ੍ਰਮਵਾਰ ਮਿਸਟਰ ਅਤੇ ਮਿਸ ਫਰੈਸ਼ਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਨਿਤੇਸ਼ ਭੱਲਾਦ ਅਤੇ ਮਿਸ ਸ਼ਿਵਾਨੀ ਨੇ ਕ੍ਰਮਵਾਰ ਮਿਸਟਰ ਪ੍ਰਸਨੈਲਿਟੀ ਅਤੇ ਮਿਸ ਚਾਰਮਿੰਗ ਦਾ ਖਿਤਾਬ ਪ੍ਰਾਪਤ ਕੀਤਾ। ਰਿਆਤ-ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਵੱਲੋਂ ਫਰੈਸ਼ਰ ਪਾਰਟੀ ਅਗਾਜ਼-17 ਦਾ ਆਯੋਜਨ ਕੀਤਾ ਗਿਆ। ਸਕੂਲ ਆਫ਼ ਲਾਅ ਦੇ ਡੀਨ ਪ੍ਰੋ. (ਡਾ.) ਐਮ.ਐਸ. ਬੈਂਸ, ਯੂਨੀਵਰਸਟੀ ਸਕੂਲ ਆਫ਼ ਲਾਅ ਦੇ ਵਾਈਸ ਪ੍ਰਿੰਸੀਪਲ ਡਾ. ਸੋਨੀਆ ਗਰੇਵਾਲ ਮਾਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਦਮਨਜੀਤ ਅਤੇ ਨਰਮ੍ਰੀਤ ਨੂੰ ਮਿਸਟਰ ਅਤੇ ਮਿਸ ਫੈ੍ਰਸ਼ਰ ,ਦਵਿੰਦਰ ਅਤੇ ਗਗਨਪ੍ਰੀਤ ਕੌਰ ਨੂੰ ਮਿਸਟਰ ਅਤੇ ਮਿਸ ਵਿਅਕਤੀਗਤ ਐਲਾਨਿਆ ਗਿਆ। ਜਦੋਂ ਕਿ ਮਿਸਟਰ ਅਤੇ ਮਿਸ ਵੈਲ ਡਰੈਸਡ ਦਾ ਪੁਰਸਕਾਰ ਕ੍ਰਮਵਾਰ ਪਹਿਲੇ ਸਾਲ ਦੇ ਮਯੰਕ ਅਤੇ ਮਿਸ ਵਾਨੀ ਸ਼ਰਮਾ ਅਤੇ ਦੂਜੇ ਸਾਲ ਦੇ ਮਨਪ੍ਰੀਤ ਤਿਵਾੜੀ ਅਤੇ ਚੰਦਨੀ ਸੂਰੀ ਨੂੰ ਦਿੱਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…