nabaz-e-punjab.com

ਫਰੈਂਡਜ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਨੇਬਰਹੁੱਡ ਪਾਰਕ ਫੇਜ਼-11 ਵਿੱਚ ਲਗਾਏ ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਇੱਥੋਂ ਦੇ ਫੇਜ਼-11 ਦੀ ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਤਿੰਨ ਰੋਜ਼ਾ ਵਾਤਾਵਰਨ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਜੋ 13 ਤੋਂ 15 ਅਗਸਤ ਤੱਕ ਨੇਬਰਹੁੱਡ ਪਾਰਕ ਵਿੱਚ ਖੂਸ਼ਬੂਦਾਰ ਅਤੇ ਵੱਖ ਵੱਖ ਫੁੱਲਦਾਰ ਬੂਟੇ ਲਗਾਏ ਜਾਣਗੇ। ਅੱਜ ਇਸ ਦਿਨ ਦੀ ਸ਼ੁਰੂਆਤ ਕੌਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਫਲਦਾਰ ਬੂਟੇ ਲਗਾ ਕੇ ਕੀਤੀ। ਉਹਨਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ 151 ਬੂਟੇ ਲਗਾਏ ਜਾਣਗੇ। ਇਸ ਸਮੇਂ ਸੁਸਾਇਟੀ ਦੇ ਸਲਾਹਕਾਰ ਜਗਦੀਸ਼ ਸਿੰਘ, ਕੇ.ਕੇ. ਭੱਟੀ, ਸਤਨਾਮ ਸਿੰਘ ਮਾਨ, ਸਵਰਨ ਸਿੰਘ ਮਾਨ, ਰਣਜੀਤ ਸਿੰਘ ਭੱਟੀ, ਮਨਜੀਤ ਸਿੰਘ ਧਾਲੀਵਾਲ ਅਤੇ ਸੁਸਾਇਟੀ ਦੇ ਅਹੁਦੇਦਾਰ ਸਤਿਕਾਰ ਜੀਤ ਸਿੰਘ, ਜਸਪ੍ਰੀਤ ਸਿੰਘ, ਜਸਜੀਤ ਸਿੰਘ, ਅਰਵਿੰਦਰਪਾਲ ਸਿੰਘ, ਦਵਿੰਦਰ ਸਿੰਘ, ਬਲਿੰਦਰ ਸਿੰਘ, ਨਰਿੰਦਰਪਾਲ ਸਿੰਘ ਹਾਜਰ ਸਨ।
ਸੁਸਾਇਟੀ ਦੇ ਚੇਅਰਮੈਨ ਵੀ.ਕੇ. ਮਹਾਜਨ ਨੇ ਕਿਹਾ ਕਿ ਤਿੰਨ ਦਿਨ ਬੂਟੇ ਲਗਾਏ ਜਾਣਗੇ ਅਤੇ ਇਹਨਾਂ ਬੂਟਿਆਂ ਦੀ ਸੰਭਾਲ ਵੀ ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਕਰੇਗੀੇ। ਇਹਨਾਂ ਬੂਟਿਆਂ ਨੂੰ ਲਗਾਉਣ ਦਾ ਮਕਸਦ ਵਾਤਾਵਰਨ ਨੂੰ ਸ਼ੁੱਧ ਅਤੇ ਖੂਸ਼ਬੂਦਾਰ ਕਰਨਾ ਹੈ। ਸੁਸਾਇਟੀ ਦੇ ਕਨਵੀਨਰ ਸੱਜਣ ਸਿੰਘ ਨੇ ਮੁਹਾਲੀ ਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਾਰਕਾਂ ਵਿੱਚ ਵੱਧ ਤੋਂ ਵੱਧ ਬੂਟੇ ਲਾਉਣ। ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਹਰਵਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…