ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਇਟੀ ਦਾ ਦੋ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੇ ਖੇਡ ਮੇਲੇ ਵਿੱਚ ਕੀਤਾ ਆਪਣਾ ਬਚਪਨ ਯਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਇਟੀ (ਰਜਿ.) ਸੈਕਟਰ-65, ਸਾਹਿਬਜ਼ਾਦਾ ਅਜੀਤ ਸਿੱਘ ਨਗਰ ਦਾ ਚੌਥਾ ਦੋ ਰੋਜਾ ਖੇਡ ਮੇਲਾ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। ਇਸ ਖੇਡ ਮੇਲੇ ਵਿੱਚ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਜਿਹਨਾ੍ਹ ਨੇ ਹਾਕੀ ਵਿੱਚ ਦੇਸ਼ ਦੀ ਝੋਲੀ ਤਿੰਨ ਗੋਲਡ ਮੈਡਲ ਪਾਏ ਹਨ ਨੂੰ ਸਨਮਾਨਿਤ ਕੀਤਾ ਗਿਆ। ਉਹਨਾ੍ਹ ਬੱਚਿਆ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਬੜੀ ਦੇਰ ਬਾਅਦ ਇਹੋ ਜਿਹਾ ਖੇਡ ਮੇਲਾ ਦੇਖਣ ਨੂੰ ਮਿਲਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਬੱਚਿਆ ਨੇ ਖੇੲਤ ਵਿੱਚ ਹਿੱਸਾ ਲਿਆ ਤੇ ਉਹਨਾ ਨੇ ਕਿਹਾ ਕਿ ਮੈਨੂੰ ਅੱਜ ਆਪਣਾ ਬਚਪਨ ਯਾਦ ਆ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਖੇਡਾ ਦਾ ਉਦਘਾਟਨ ਹਰਿੰਦਰਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਮਿਊਂਸਪਲ ਕੌਂਸਲ ਮੁਹਾਲੀ ਨੇ ਕੀਤਾ ਤੇ ਖੇਡ ਸਮਾਗਮ ਦੀ ਪ੍ਰਧਾਨਗੀ ਹਰਸਿਮਰਨ ਸਿੰਘ ਬੱਲ ਨੇ ਕੀਤੀ। ਉਹਨਾਂ ਨੇ ਕਿਹਾ ਕਿ ਇਹ ਖੇਡ ਮੇਲੇ ਲਗਦੇ ਰਹਿਣੇ ਚਾਹੀਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਬੱਚਿਆ ਦੀ ਸ਼ਮੂਲੀਅਤ ਨਾਲ ਫਰੈਂਡਜ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਇਟੀ ਵਧਾਈ ਦੀ ਪਾਤਰ ਹੈ।
ਦੂਸਰੇ ਦਿਨ ਖੇਡਾ ਦਾ ਉਦਘਾਟਨ ਕੁਲਵੰਤ ਸਿੰਘ ਮੇਅਰ ਨਗਰ ਨਿਗਮ ਮੁਹਾਲੀ ਨੇ ਕੀਤਾ ਅਤੇ ਖੇਡ ਮੇਲੇ ਦੇ ਸਮਾਗਮ ਦੀ ਪ੍ਰਧਾਨਗੀ ਮਨਜੀਤ ਸਿੰਘ ਝਲਬੂਟੀ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕੀਤੀ ਤੇ ਉਹਨਾਂ ਨੂੰ ‘ਜੀ ਆਇਆਂ’ ਕੌਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਕੀਤਾ। ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਦਾ ਇਹ ਸੱਭ ਤੋਂ ਵੱਧੀਆਂ ਬੱਚਿਆਂ ਦੀਆਂ ਖੇਡਾ ਦਾ ਟੂਰਨਾਮੈਂਟ ਹੈ। ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਖੇਡ ਮੁਕਾਬਲਿਆ ਲਈ ਨਿਕਲੇ ਹਨ ਉੱਥੇ ਬੱਚਿਆਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ। ਉਹਨਾਂ ਫਰੈਂਡਜ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਇਟੀ ਨੂੰ 51 ਹਜ਼ਾਰ ਰੁਪਏ ਦਿੱਤੇ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਦਲਜੀਤ ਸਿੰਘ ਪੀ.ਸੀ.ਐਸ (ਰਿਟਾ.), ਓ.ਐਸ.ਡੀ. ਟੂ ਪੀ.ਡਬਲਿਯੂ.ਡੀ. ਅਤੇ ਸਮਾਜਿਕ ਸੁਰੱਖਿਆ ਮੰਤਰੀ, ਪੰਜਾਬ ਸਰਕਾਰ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਫਖਰ ਮਹਿਸੂਸ ਕਰ ਰਹੇ ਕਿ ਅੱਜ ਅਸੀਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲੇ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਨੂੰ ਸਨਮਾਨਿਤ ਕਰ ਰਹੇ ਹਾਂ।
ਉਹਨਾਂ ਨੇ ਕਿਹਾ ਫਰੈਂਡਜ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਇਟੀ ਇੱਕ ਵੱਡਾ ਕੰਮ ਕਰਦੀ ਹੈ ਜੋ ਕਿ ਬੱਚਿਆ ਦੀ ਪਨੀਰੀ ਖੇਡਾ ਲਈ ਤਿਆਰ ਕਰ ਰਹੀ ਹੈ। ਮੈਨੂੰ ਪੱਕਾ ਯਕੀਨ ਹੈ ਕਿ ਇਹਨਾ ਖੇਡਾ ਰਾਹੀਂ ਬੱਚੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡਾ ਲਈ ਪੈਦਾ ਹੋਣਗੇੇ। ਇਹ ਖੇਡ ਮੇਲੇ ਵਿੱਚ 500 ਤੋਂ ਵੱਧ ਬੱਚਿਆ ਨੇ ਵੱਖ ਵੱਖ ਖੇਡਾ ਵਿੱਚ ਭਾਗ ਲਿਆ। ਜੇਤੂ ਬੱਚਿਆ ਨੂੰ ਇਨਾਮ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਅਤੇ ਦਲਜੀਤ ਸਿੰਘ ਪੀ.ਸੀ.ਐਸ ਨੇ ਆਪਣੇ ਕਰ ਕਮਲਾ ਨਾਲ ਦਿੱਤੇ। ਇਸ ਖੇਡ ਮੇਲੇ ਵਿੱਚ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ ਕਾਹਲੋਂ, ਮਨਮੋਹਨ ਸਿੰਘ ਲੰਗ, ਅਮਨਦੀਪ ਸਿੰਘ ਸਾਬਕਾ ਪ੍ਰਧਾਨ ਐਮ.ਸੀ ਚਮਕੌਰ ਸਾਹਿਬ, ਹਰਪਾਲ ਸਿੰਗ ਚੰਨਾ ਐਮ.ਸੀ. ਮੁਹਾਲੀ ਮੌਜੂਦ ਸਨ। ਇਸ ਖੇਡ ਦੇ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਸੱਜਣ ਸਿੰਘ ਕਨਵੀਨਰ ਨੇ ਕੀਤਾ।
ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਵੀ.ਕੇ ਮਹਾਜਨ. ਜਗਦੀਸ਼ ਸਿੰਘ, ਅਮਰਜੀਤ ਸਿੰਘ, ਰਵਿੰਦਰ ਸਿੰਘ ਸਿੱਧੂ, ਗੁਰਦੇਵ ਸਿੰਘ, ਅਜੈ ਚੌਧਰੀ, ਜਸਪ੍ਰੀਤ ਸਿੰਘ, ਅਰਵਿੰਦਰਪਾਲ ਸਿੰਘ, ਨਰਿੰਦਰ ਸਿੰਘ, ਇੰਜ ਸਤਿੰਦਰਪਾਲ ਸਿੰਘ, ਬਲਿੰਦਰ ਸਿੰਘ ਐਡਵੋਕੇਟ, ਵਿਸ਼ਵਜੀਤ ਸਿੰਘ, ਕਿਰਪਾਜੀਤ ਸਿੰਘ, ਸਤਿਕਾਰਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਆਪਣੀਆ ਸੇਵਾਵਾ ਨਿਭਾਇਆ। ਇਸ ਖੇਡ ਮੇਲੇ ਵਿੱਚ ਸਮੂਹ ਇਲਾਕਾ ਨਿਵਾਸੀਆ ਦਾ ਧੰਨਵਾਦ ਕਰਦੇ ਹੋਏ ਪ੍ਰੈਸ ਸਕੱਤਰ ਦਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਬੱਚਿਆ ਦਾ ਭਵਿੱਖ ਉਜਵਲ ਬਣਾਉਣ ਲਈ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਦਿਵਾਉਂਦੇ ਰਹਿਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …