ਝਾੜੂ ਚੁੱਕਣ ਵਾਲੀਆਂ ਬੀਬੀਆਂ ਦਾ ਜਥਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਜਨਵਰੀ:
ਬੀਤੇ ਦਿਨੀਂ ਸ਼੍ਰੋ੍ਰਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਵਾਲੀਆਂ ਇਸਤਰੀ ਅਕਾਲੀ ਦਲ ਸ਼ਹਿਰੀ ਇਕਾਈ ਅਤੇ ਮਈ ਭਾਗੋ ਸੇਵਾ ਸੁਸਾਇਟੀ ਦੀਆਂ ਅਹੁਦੇਦਾਰ ਬੀਬੀਆਂ ਨੇ ਅੱਜ ਘਰ ਵਾਪਸੀ ਕਰਦਿਆਂ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਬੀਬੀਆਂ ਨੇ ਪਾਰਟੀ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦਾ ਪ੍ਰਣ ਕੀਤਾ।
ਚੰਡੀਗੜ੍ਹ ਰੋਡ ’ਤੇ ਸਥਿਤ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਦੇ ਘਰ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਪੁਤਨੀ ਬੀਬੀ ਪਰਮਜੀਤ ਕੌਰ ਗਿੱਲ ਦੀ ਹਾਜ਼ਰੀ ਵਿੱਚ ਇਸਤਰੀ ਅਕਾਲੀ ਦਲ ਛੱਡ ਕੇ ਗਈਆਂ ਸ਼ਹਿਰੀ ਇਕਾਈ ਦੀਆਂ ਬੀਬੀਆਂ ਨੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਕੇ ਸ੍ਰੀ ਗਿੱਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ। ਇਸ ਮੌਕੇ ਰੇਨੂੰ ਸ਼ਰਮਾ, ਰਿੰਕੂ ਵਰਮਾ, ਜਸਪਾਲ ਕੌਰ ਸਮੇਤ ਹੋਰ ਦਰਜਨ ਭਰ ਬੀਬੀਆਂ ਨੇ ਮੁੜ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਗਿੱਲ ਨੇ ਵਾਪਸ ਘਰ ਪਰਤੀਆਂ ਬੀਬੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਇਲਾਕੇ ਦੇ ਸਵਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ, ਮਨਜੀਤ ਸਿੰਘ ਮਹਿਤੋਂ, ਦਵਿੰਦਰ ਸਿੰਘ ਠਾਕੁਰ, ਰਾਜਦੀਪ ਸਿੰਘ ਹੈਪੀ, ਗੌਰਵ ਗੁਪਤਾ, ਪਰਮਜੀਤ ਸਿੰਘ, ਕੁਲਵੰਤ ਕੌਰ ਪਾਬਲਾ, ਅੰਮ੍ਰਿਤਪਾਲ ਕੌਰ ਬਾਠ, ਲਖਵੀਰ ਸਿੰਘ ਲੱਖੀ (ਸਾਰੇ ਕੌਂਸਲਰ), ਜੈ ਸਿੰਘ ਚੱਕਲਾਂ, ਪ੍ਰਿੰਸ ਸ਼ਰਮਾ ਕੁਰਾਲੀ, ਚੇਅਰਮੈਨ ਹਰਗੋਬਿੰਦ ਸਿੰਘ, ਸਰਪੰਚ ਬਲਵਿੰਦਰ ਸਿੰਘ, ਬਿੱਟੂ ਬਾਜਵਾ, ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤਮ ਸਿੰਘ ਸਰਪੰਚ ਮਾਜਰੀ, ਮੀਨਾ ਰਾਣੀ, ਮਨਦੀਪ ਕੌਰ, ਬਲਵਿੰਦਰ ਕੌਰ, ਹਰਿੰਦਰ ਕੌਰ, ਜਸਵੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…