nabaz-e-punjab.com

ਸਾਬਕਾ ਵਿਧਾਇਕ ਰਾਜਾ ਸਿੰਘ ਦਾ ਕੁਰਾਲੀ ਵਿੱਚ ਅੰਤਿਮ ਸੰਸਕਾਰ, ਸ਼ਰਧਾਂਜਲੀ ਸਮਾਗਮ 30 ਨੂੰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਜੁਲਾਈ:
ਸਾਬਕਾ ਵਿਧਾਇਕ ਅਤੇ ਬਜ਼ੁਰਗ ਕਾਂਗਰਸੀ ਆਗੂ ਰਾਜਾ ਸਿੰਘ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਸ਼ਮਸ਼ਾਨ ਘਾਟ ਕੁਰਾਲੀ ਵਿਖੇ ਕਰ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਦੇ ਬੇਟੇ ਭੁਪਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਦੁੱਖ ਦੀ ਘੜੀ ਵਿਚ ਸਰੀਕ ਸਭਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਵ.ਰਾਜਾ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ 30 ਜੁਲਾਈ ਨੂੰ ਗੁਰਦੁਆਰਾ ਕਰਤਾਰਸਰ ਸਾਹਿਬ ਪਿੰਡ ਪਡਿਆਲਾ ਕੁਰਾਲੀ ਵਿਖੇ ਕਰਵਾਇਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜਥੇਦਾਰ ਉਜਾਗਰ ਸਿੰਘ ਬਡਾਲੀ, ਬਸਪਾ ਆਗੂ ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਜ਼ੈਲਦਾਰ ਕਮਲਜੀਤ ਸਿੰਘ ਸਿੰਘਪੁਰਾ, ਏ.ਕੇ ਕੌਂਸਲ, ਕੌਂਸਲਰ ਕੁਲਜੀਤ ਸਿੰਘ ਬੇਦੀ, ਰਾਜੇਸ਼ ਰਾਠੌਰ, ਸਾਬਕਾ ਪ੍ਰਧਾਨ ਲਖਮੀਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਬਹਾਦਰ ਸਿੰਘ ਓ.ਕੇ, ਕੌਂਸਲਰ ਰਾਜਦੀਪ ਹੈਪੀ, ਰਵਿੰਦਰ ਸਿੰਘ ਬਿੱਲਾ, ਸਵਰਨ ਸਿੰਘ ਪਵਾਰ, ਕਾਕਾ ਸਿੰਘ ਸਾਬਕਾ ਕੌਂਸਲਰ, ਅਮਨਵੀਰ ਸਿੰਘ ਰਿੱਕੀ, ਮੋਨੂੰ ਵਿਨਾਇਕ ਠੇਕੇਦਾਰ, ਪ੍ਰੀਤਮਹਿੰਦਰ ਸਿੰਘ ਬਿੱਟਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਸੁਖਜਿੰਦਰ ਸਿੰਘ ਸੋਢੀ, ਰਮਾਕਾਂਤ ਕਾਲੀਆ, ਅਵਤਾਰ ਸਿੰਘ ਕਲਸੀ, ਅਜਮੇਰ ਸਿੰਘ ਬੱਧਨੀ ਕਲਾਂ, ਨਾਹਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …