nabaz-e-punjab.com

ਅਕਾਲੀ ਆਗੂ ਗੁਰਮੁੱਖ ਸੋਹਲ ਦੀ ਮਾਤਾ ਜੀ ਲਾਭ ਕੌਰ ਸੋਹਲ ਦੇ ਅੰਤਿਮ ਸਸਕਾਰ ਵਿੱਚ ਉਮੜਿਆ ਜਨ-ਸੈਲਾਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਸੀਨੀਅਰ ਅਕਾਲੀ ਆਗੂ ਅਤੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਮਾਤਾ ਜੀ ਲਾਭ ਕੌਰ ਸੋਹਲ, ਜਿਨ੍ਹਾਂ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਮੁਹਾਲੀ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰਾਂ ਨੇ ਦਿਖਾਈ। ਇਸ ਮੌਕੇ ਹਜ਼ਾਰਾਂ ਸੇਜਲ ਅੱਖਾਂ ਨੇ ਮਾਤਾ ਲਾਭ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਉਮੜੇ ਜਨ ਸੈਲਾਬ ਵਿੱਚ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸੀਨੀਅਰ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸਾਬਕਾ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੁਲਜੀਤ ਸਿਘ ਬੇਦੀ, ਗੁਰਮੀਤ ਸਿੰਘ ਵਾਲੀਆ, ਤਰਨਜੋਤ ਕੌਰ, ਕੰਵਲਜੀਤ ਸਿੰਘ ਰੂਬੀ, ਸਰਬਜੀਤ ਸਿੰਘ, ਸ਼ਿੰਦਰਪਾਲ ਸਿੰਘ, ਸੁਖਦੇਵ ਸਿੰਘ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਅਸ਼ੋਕ ਝਾਅ, ਅਰੁਣ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਤਵੀਰ ਸਿੰਘ ਧਨੋਆ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਆਰ ਪੀ ਸ਼ਰਮਾ, ਅਮਰੀਕ ਸਿੰਘ ਤਹਿਸਲੀਦਾਰ , ਗੁਰਮੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ ਕੰਗ, ਕੁਲਵਿੰਦਰ ਕੌਰ ਰੰਗੀ, ਜਸਬੀਰ ਸਿੰਘ ਮਣਕੂ, ਰਜਨੀ ਗੋਇਲ, ਪ੍ਰਕਾਸ਼ਵਤੀ, ਰਵਿੰਦਰ ਸਿੰਘ ਬਿੰਦਰਾ, ਰਮਨਪ੍ਰੀਤ ਕੌਰ, ਜਸਬੀਰ ਕੌਰ ਅਤਲੀ, ਅਮਰੀਕ ਸਿੰਘ ਸੋਮਲ, ਕਰਮਜੀਤ ਕੌਰ (ਸਾਰੇ ਕੌਂਸਲਰ), ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਗੁਰਦੁਆਰਾ ਸਾਚਾ ਧੰਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਗੁਰਦੁਆਰਾ ਫੇਜ਼-4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਸ਼ਾਸ਼ਤਰੀ ਸਕੂਲ ਤੋਂ ਰਜਨੀਸ਼ ਸੇਵਕ, ਯੂਥ ਅਕਾਲੀ ਆਗੂ ਅਮਨਦੀਪ ਸਿੰਘ ਆਬਿਆਨਾ, ਰਾਜਾ ਕੰਵਰਜੋਤ ਸਿੰਘ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ, ਫੌਜਾ ਸਿੰਘ, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ, ਸ੍ਰੀ ਸ਼ਲਿੰਦਰ ਆਨੰਦ, ਸੁਰਿੰਦਰ ਮੋਹਨ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਯੂਥ ਆਗੂ ਨਸੀਬ ਸਿੰਘ ਸੰਧੂ, ਤੇਜਿੰਦਰ ਸਿੰਘ ਸ਼ੇਰਗਿੱਲ, ਪੰਜਾਬ ਸਿੰਘ ਕੰਗ, ਅਕਾਲੀ ਦਲ ਬੀ ਸੀ ਸੈਲ ਦੇ ਕਈ ਆਗੂ, ਫੇਜ਼-1 ਦੀ ਮੋਟਰ ਮਾਰਕੀਟ ਦੇ ਨੁਮਾਇੰਦੇ, ਫੇਜ਼-7 ਮਾਰਕੀਟ ਦੇ ਦੁਕਾਨਦਾਰ, ਫੇਜ਼-4 ਦੇ ਵਸਨੀਕ, ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਕਰਮ ਸਿੰਘ ਬਬਰਾ, ਰਮੇਸ਼ ਵਰਮਾ ਸਕੱਤਰ ਭਾਜਪਾ, ਸਾਬਕਾ ਐਮ.ਸੀ ਮਨਮੋਹਨ ਸਿੰਘ ਲੰਗ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਭਾਜਪਾ ਜ਼ਿਲ੍ਹਾ ਮੁਹਾਲੀ, ਕ੍ਰਿਸ਼ਨਪਾਲ ਸ਼ਰਮਾ ਸਾਬਕਾ ਚੇਅਰਮੈਨ ਪਲਾਨਿੰਗ ਕਮੇਟੀ, ਨਰਿੰਦਰ ਸਿੰਘ ਸੰਧੂ ਸਾਹਿਬਜ਼ਾਦਾ ਟਿੰਬਰ, ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜਨ ਵੈਲਫੇਅਰ ਫੋਰਮ, ਰਣਬੀਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਥੇਦਾਰ ਉਜਾਗਰ ਸਿੰਘ ਬਡਾਲੀ ਸਾਬਕਾ ਵਿਧਾਇਕ, ਖਰੜ ਕੌਂਸਲ ਦੇ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਗੁਰਦੇਵ ਸਿੰਘ ਚੌਹਾਨ, ਜਸਰਾਜ ਸਿੰਘ ਸੋਨੂੰ, ਦਵਿੰਦਰਪਾਲ ਸਿੰਘ ਸਿੱਧੂ, ਮੁਖੀ ਰਿਜੀਨਲ ਸੈਂਟਰ ਪੰਜਾਬੀ ਯੂਨੀਵਰਸਿਟੀ, ਅਕਾਲੀ ਆਗੂ ਅਮਰੀਕ ਸਿੰਘ ਮੁਹਾਲੀ, ਐਸਐਚਓ ਫੇਜ਼-1 ਸੁਖਵਿੰਦਰ ਸਿੰਘ, ਬੀ.ਡੀ. ਸਿੰਗਲਾ, ਐਸ ਈ ਕਾਰਪੋਰੇਸ਼ਨ, ਨਰਿੰਦਰ ਸਿੰਘ ਦਾਲਮ, ਐਕਸੀਅਨ ਕਾਰਪੋਰੇਸ਼ਨ, ਹਰਪ੍ਰੀਤ ਸਿੰਘ ਐਸ ਡੀ ਓ, ਅਵਨੀਤ ਕੌਰ ਐਸਡੀਓ, ਸੁਨੀਲ ਕੁਮਾਰ ਸ਼ਰਮਾ ਐਸਡੀਓ, ਜੇਈ ਧਰਮਿੰਦਰ ਸਿੰਘ, ਪਵਨ ਕੁਮਾਰ, ਹਰਮੇਸ਼ ਸਿੰਘ, ਅਵਤਾਰ ਸਿੰਘ ਕਲਸੀਆ ਤੇ ਹੋਰ ਕਾਰਪੋਰੇਸ਼ਨ ਦੇ ਅਧਿਕਾਰੀ, ਤੇਜਿੰਦਰ ਸਿਘ ਉਬਰਾਏ, ਧਰਮ ਸਿੰਘ ਮੁੰਡੀ, ਜੋਗਿੰਦਰ ਸਿੰਘ ਜੋਗੀ, ਨਜਦੀਕੀ ਰਿਸ਼ਤੇਦਾਰ, ਦੋਸਤ ਵੀ ਮੌਜੂਦ ਸਨ।
ਇਸੇ ਦੌਰਾਨ ਗੁਰਦੁਆਰਾ ਤਾਲਮੇਲ ਕਮੇਟੀ ਐਸਏਐਸ ਨਗਰ ਦੀ ਇੱਕ ਮੀਟਿੰਗ ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਫੇਜ਼-2 ਵਿਖੇ ਹੋਈ। ਜਿਸ ਵਿੱਚ ਗੁਰਮੁੱਖ ਸਿੰਘ ਸੋਹਲ ਦੇ ਮਾਤਾ ਲਾਭ ਕੌਰ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਲਾਭ ਕੌਰ ਮਾਤਾ ਦੀ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ, ਅਮਰਜੀਤ ਸਿੰਘ ਪਾਹਵਾ, ਮਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਟੌਹੜਾ, ਹਰਦਿਆਲ ਸਿੰਘ ਮਾਨ, ਨਿਰਮਲ ਸਿੰਘ ਭੁਰਜੀ, ਮਨਮੋਹਨ ਸਿੰਘ ਲੰਗ, ਸੁਰਜੀਤ ਸਿੰਘ ਮਠਾੜੂ, ਸਵਰਨ ਸਿੰਘ ਭੁੱਲਰ, ਜੇ ਪੀ ਸਿੰਘ ਤੇ ਮਹਿੰਦਰ ਸਿੰਘ ਕਾਨਪੁਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ ਮਹਿਲਾ ਪ੍…