Nabaz-e-punjab.com

ਐਚਆਰ ਦੇ ਖੇਤਰ ਵਿੱਚ ਨੌਜਵਾਨਾਂ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ: ਸੂਜ਼ੈਨ ਰੀਆਨ

ਐਸਬੀਐਮਸੀ ਵਿੱਚ ਕੈਨੇਡਾ ਦੀ ਮੰਗ ਅਨੁਸਾਰ ਤਿਆਰ ਹੋਏ ਐਚਆਰ ਨੂੰ ਮਿਲੇ ਸਰਟੀਫ਼ਿਕੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਹਿਊਮਨ ਰਿਸੋਰਸ ਦੇ ਖੇਤਰ ਵਿੱਚ ਜਿੱਥੇ ਨੌਕਰੀਆਂ ਦੀ ਬਹੁਤਾਤ ਹੈ, ਉੱਥੇ ਹੀ ਭਾਰਤ ਵਿੱਚ ਰਹਿ ਕੇ ਕੈਨੇਡਾ ਦੀ ਮੰਗ ਅਨੁਸਾਰ ਟਰੇਨਿੰਗ ਹਾਸਲ ਕਰਨ ਵਾਲੇ ਹਿਊਮਨ ਰਿਸੋਰਸ ਦੀ ਵਿਦੇਸ਼ਾਂ ਵਿੱਚ ਵਧੇਰੇ ਮੰਗ ਹੈ। 21ਵੀਂ ਸਦੀ ਦੇ ਵਿਸ਼ਵ ਦੀ ਲੋੜ ਅਨੁਸਾਰ ਐਚਆਰ ਤਿਆਰ ਕਰਨਾ ਸਿੱਖਿਆ ਦੇ ਖੇਤਰ ਦੀ ਵੱਡੀ ਚਣੌਤੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਾਰਟਡ ਪ੍ਰੋਫੈਸ਼ਨਲ ਇੰਨ ਹਿਊਮਨ ਰਿਸੋਰਸ ਦੀ ਚੇਅਰਪਰਸਨ ਸੂਜ਼ੈਨ ਰੀਆਨ, ਸੀਈਓ ਐਂਥਨੀ ਅਰਿਗੈਨਲੋ ਅਤੇ ਸਾਬਕਾ ਸੀਈਓ ਬੀਐਸ ਗਿੱਲ ਨੇ ਅੱਜ ਮੁਹਾਲੀ ਵਿੱਚ ਬਾਲਾਜੀ ਮੈਨੇਜਮੈਂਟ ਕੰਸਲਟੈਂਟ ਵੱਲੋਂ ਆਯੋਜਿਤ ਸਲਾਨਾ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡਣ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਅੱਜ ਦੇ ਪ੍ਰੋਗਰਾਮ ਦੋਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਹਨ। ਜਿਨਾਂ ਨੇ ਐਬੀਐਮਸੀ ਵਿੱਚ ਰਹਿ ਕੇ ਕੈਨੇਡਾ ਦੀ ਮੰਗ ਅਨੁਸਾਰ ਟਰੇਨਿੰਗ ਹਾਸਲ ਕੀਤੀ ਹੈ।
ਇਸ ਮੌਕੇ ਤੇ ਬੋਲਦਿਆਂ ਸੂਜ਼ੈਨ ਰੀਆਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਇੱਕ ਲੱਖ 30 ਹਜ਼ਾਰ ਐਚਆਰ ਪ੍ਰੋਫੈਸ਼ਨਲ ਕੰਮ ਕਰ ਰਹੇ ਹਨ। ਚਾਲੂ ਸਾਲ ਦੌਰਾਨ ਕਨੇਡਾ ਵਿੱਚ ਐਚਆਰ ਖੇਤਰ ਵਿੱਚ ਚਾਰ ਹਜਾਰ ਤੋਂ ਵੱਧ ਨਵੇਂ ਐਚਆਰ ਦੋ ਲੋੜ ਹੈ। ਨੌਜਵਾਨ ਵਰਗ ਨੂੰ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੋਰਨਾਂ ਖੇਤਰਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਅੌਸਤਨ 63 ਹਜ਼ਾਰ 400 ਡਾਲਰ ਮਾਸਿਕ ਵੇਤਨ ਦੀ ਸਹੂਲਤ ਹੈ। ਅੰਤਰਰਾਸ਼ਟਰੀ ਪੱਧਰ ਦੀ ਕੰਪਨੀਆਂ ਅੰਤਰਰਾਸ਼ਟਰੀ ਸਰਟੀਫਿਕੇਸ਼ਨ ਦੇ ਮਾਮਲੇ ਵਿੱਚ ਭਾਰਤੀਆਂ ਤੇ ਭਰੋਸਾ ਕਰਦੀਆਂ ਹਨ। ਅਜਿਹੇ ਵਿੱਚ ਜੇਕਰ ਪੰਜਾਬੀ ਨੌਜਵਾਨਾਂ ਨੂੰ ਕੈਨੇਡੀਅਨ ਕੰਪਨੀਆਂ ਦੀ ਮੰਗ ਅਨੁਸਾਰ ਐਚਆਰ ਦੇ ਖੇਤਰ ਵਿੱਚ ਟਰੇਨਿੰਗ ਦਿੱਤੀ ਜਾਵੇ ਤਾਂ ਉਹ ਵਿਦੇਸ਼ ਜਾਕੇ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਂਦੀ ਹੈ।
ਇਸ ਮੌਕੇ ਬੋਲਦਿਆਂ ਬਾਲਾਜੀ ਮੈਨੇਜਮੈਂਟ ਦੇ ਸੀਈਓ ਰਾਹੂਲ ਵੈਂਕਟੇਸ਼ ਸਿੰਗਲਾ ਨੇ ਦੱਸਿਆ ਕਿ ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿੱਚ ਜਾਂਦੇ ਹਨ ਪ੍ਰੰਤੂ ਸਕਿੱਲ ਡਿਵੈਲਪਮੈਂਟ ਦੀ ਘਾਟ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਹੁਣ ਤੱਕ 3500 ਵਿਦਿਆਰਥੀਆਂ ਨੂੰ ਕੈਨੇਡਾ ਦੀ ਮੰਗ ਅਨੁਸਾਰ ਟਰੇਨਿੰਗ ਦਿੱਤੇ ਜਾਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ p!0\ਜ਼ ਅਤੇ ਮੁਹਾਲੀ ਵਿੱਚ ਕੈਨੇਡਾ ਦੀ ਮੰਗ ਅਨੁਸਾਰ ਐਚਆਰ ਪ੍ਰੋਫੈਸ਼ਨਲ ਨੂੰ ਤਿਆਰ ਕੀਤਾ ਜਾਵੇਗਾ ਤਾਂ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਆਪਣਾ ਭਵਿੱਚ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…