Share on Facebook Share on Twitter Share on Google+ Share on Pinterest Share on Linkedin ਗਮਾਡਾ ਨੇ ਐਰੋਟ੍ਰੋਪੋਲਿਸ ਸਿਟੀ ਪ੍ਰਾਜੈਕਟ ਦੇ ਟੈਂਡਰ ਅਲਾਟ ਕਰਕੇ ਭ੍ਰਿਸ਼ਟਾਚਾਰੀਆਂ ਦਾ ਪੱਖ ਪੂਰਿਆ: ਸਤਨਾਮ ਦਾਊਂ ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ: ਗਮਾਡਾ ਵੱਲੋਂ ਜਾਅਲੀ ਅਮਰੂਦ ਬਾਗ ਸਕੈਮ ਦੇ ਨਾਮ ’ਤੇ ਮਸ਼ਹੂਰ ਐਰੋਟ੍ਰੋਪੋਲਿਸ ਸਿਟੀ ਪ੍ਰਾਜੈਕਟ ਦੇ ਵਿਕਾਸ ਕਾਰਜਾਂ ਸਬੰਧੀ ਟੈਂਡਰ ਅਲਾਟ ਕੀਤੇ ਜਾਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਉੱ ਨੇ ਇਲਜਾਮ ਲਗਾਇਆ ਹੈ ਕਿ ਇਹ ਟੈਂਡਰ ਅਲਾਟ ਕਰਕੇ ਗਮਾਡਾ ਨੇ ਨਾ ਸਿਰਫ ਭ੍ਰਿਸ਼ਟਾਰੀਆਂ ਦਾ ਪੱਖ ਪੂਰਿਆ ਹੈ ਬਲਕਿ ਇਹ ਲੋਕਾਂ ਅਤੇ ਸਰਕਾਰ ਨਾਲ ਧੋਖਾ ਹੈ। ਸ੍ਰੀ ਦਾਊਂ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਤੋੱ ਹੀ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਹੈ ਅਤੇ ਇਸ ਵਿੱਚ ਵੱਡੇ ਘਪਲੇ ਹੋਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗਮਾਡਾ ਦੇ ਅਧਿਕਾਰੀ ਇਹਨਾਂ ਘਪਲਿਆਂ ਤੇ ਪਰਦੇ ਪਾਉਣ ਦੇ ਯਤਨ ਕਰਦੇ ਰਹੇ ਹਨ ਪ੍ਰੰਤੂ ਜਾਗਰੂਕ ਲੋਕਾਂ ਦੀਆਂ ਸੰਸਥਾਵਾਂ ਅਤੇ ਇਸ ਪ੍ਰਾਜੈਕਟ ਵਿੱਚ ਸ਼ਾਮਲ ਪਿੰਡ ਬਾਕਰਪੁਰ ਦੇ ਲੋਕਾਂ ਨੇ ਸ਼ਿਕਾਇਤਾਂ ਕਰਕੇ ਸਰਕਾਰ ਦਾ ਧਿਆਨ ਅਰਬਾਂ ਰੁਪਏ ਦੇ ਜਾਅਲੀ ਅਮਰੂਦ ਬਾਗ ਸਕੈਮ ਵੱਲ ਖਿੱਚਿਆ ਸੀ। ਉਨ੍ਹਾਂ ਕਿਹਾ ਕਿ ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਹੀ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ਼ ਕੀਤਾ ਸੀ ਜਿਸ ਕਾਰਨ ਕਈ ਸਾਬਕਾ ਅਤੇ ਮੌਜੂਦਾ ਭ੍ਰਿਸ਼ਟ ਸਰਕਾਰੀ ਅਧਿਕਾਰੀ ਅਤੇ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ ਵੀ ਹੋਏ ਹਨ ਅਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚ ਵਾਪਿਸ ਵੀ ਆਏ ਹਨ। ਉਨ੍ਹਾਂ ਕਿਹਾ ਕਿ ਗਮਾਡਾ ਦੇ ਉਪਰੋਕਤ ਪ੍ਰਾਜੈਕਟ ਵਿੱਚ ਅਮਰੂਦ ਬਾਗ ਸਕੈਮ ਦੇ ਮੁਆਵਜ਼ੇ ਹਾਸਲ ਕਰਨ ਵਾਲੇ ਕੁੱਝ ਰਸੂਖਦਾਰ ਜੋ ਹੁਣ ਤੱਕ ਸ਼ੱਕੀ ਕਾਰਨਾਂ ਕਰਕੇ ਵਿਜੀਲੈਂਸ ਦੀ ਕਾਰਵਾਈ ਤੋਂ ਬਚੇ ਹੋਏ ਹਨ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਨੇ ਲਗਪਗ 60 ਏਕੜ ਜ਼ਮੀਨ ਮਿਲੀਭੁਗਤ ਕਰਕੇ ਰਸੂਖਦਾਰਾਂ ਨੂੰ ਲਾਭ ਦੇਣ ਲਈ ਪ੍ਰਾਜੈਕਟ ਦੇ ਨਕਸ਼ੇ ਅਤੇ ਸੜਕਾਂ ਦੇ ਨਕਸ਼ੇ ਬਦਲ ਕੇ ਛੱਡੀ ਹੋਈ ਹੈ। ਜਿਸ ਵਿੱਚ ਏਅਰਪੋਰਟ ਦੇ ਗੇਟ ਨੇੜੇ ਦਿੱਲੀ ਦੇ ਇੱਕ ਭਾਜਪਾ ਨੇਤਾ ਦੇ ਕਰੀਬੀਆਂ ਦੀ 23 ਏਕੜ ਜ਼ਮੀਨ, ਪਿੰਡ ਬਾਕਰਪੁਰ ਦੇ ਰਸੁਖਦਾਰਾਂ ਅਤੇ ਜਾਅਲੀ ਅਮਰੂਦ ਬਾਗ ਮੁਆਵਜ਼ੇ ਲੈਣ ਵਾਲਿਆਂ ਦੀ 18 ਏਕੜ ਜ਼ਮੀਨ ਅਤੇ ਗਮਾਡਾ ਦੀ ਮਿਲੀਭੁਗਤ ਅਤੇ ਅਦਾਲਤੀ ਹੁਕਮ ਹੋਣ ਕਾਰਨ ਛੱਡੀ ਹੋਈ 23 ਏਕੜ ਜ਼ਮੀਨ ਸ਼ਾਮਿਲ ਹੈ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਹਾਲਾਤ ਵਿੱਚ ਇਸ ਪ੍ਰਾਜੈਕਟ ਦਾ ਕੰਮ ਆਰੰਭ ਹੁੰਦਾ ਹੈ ਤਾਂ ਇਸ ਨਾਲ ਜਿੱਥੇ ਭੂ-ਮਾਫੀਆ ਨੂੰ ਅਰਬਾਂ ਰੁਪਏ ਦਾ ਲਾਭ ਹੋਵੇਗਾ ਉੱਥੇ ਪੰਜਾਬ ਸਰਕਾਰ ਨੂੰ ਅਰਬਾਂ ਰੁਪਏ ਦਾ ਸਿੱਧਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਅਗੇਂਸਟ ਸੰਸਥਾ ਵੱਲੋਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਦੇ ਮਿਲ ਕੇ ਅਗਸਤ ਦੇ ਪਹਿਲੇ ਹਫ਼ਤੇ ਇਹ ਮਾਮਲਾ ਚੁੱਕਿਆ ਸੀ ਅਤੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ