nabaz-e-punjab.com

ਸਿੰਗਲ ਵਿੰਡੋ ਸਿਸਟਮ ਕਾਉਂਟਰ ’ਤੇ ਲੋੜੀਂਦੇ ਕਰਮਚਾਰੀ ਤਾਇਨਾਤ ਕਰੇ ਗਮਾਡਾ: ਡਡਵਾਲ

ਸਟਾਫ਼ ਦੀ ਘਾਟ ਕਾਰਨ ਆਪਣੇ ਕੰਮ ਕਰਵਾਉਣ ਆਉਂਦੇ ਲੋਕ ਹੁੰਦੇ ਨੇ ਖੱਜਲ-ਖੁਆਰ

ਨਬਜ਼-ਏ-ਪੰਜਾਬ, ਮੁਹਾਲੀ, 25 ਅਕਤੂਬਰ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਤੋਂ ਮੰਗ ਕੀਤੀ ਹੈ ਕਿ ਦਫ਼ਤਰ ਵਿੱਚ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਗਮਾਡਾ ਦੇ ਸਿੰਗਲ ਵਿੰਡੋ ਸਿਸਟਮ ਵਾਸਤੇ ਲੋੜੀਂਦੇ ਕਰਮਚਾਰੀ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਗਮਾਡਾ ਵਿੱਚ ਸਿੰਗਲ ਵਿੰਡੋ ਸਿਸਟਮ ਦੇ ਕਾਉਂਟਰ ਉੱਤੇ ਲੋੜੀਂਦੇ ਕਰਮਚਾਰੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਬਹੁਤ ਜ਼ਿਆਦਾ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਉਂਟਰ ਤੇ ਡਰਾਫ਼ਟ ਜਮ੍ਹਾਂ ਹੁੰਦੇ ਹਨ, ਵੱਖ-ਵੱਖ ਫੀਸਾਂ ਜਮ੍ਹਾਂ ਹੁੰਦੀਆਂ ਹਨ, ਐਨਓਸੀ ਅਤੇ ਹੋਰ ਮਨਜ਼ੂਰੀਆਂ ਲਈ ਐਪਲੀਕੇਸ਼ਨ ਜਮ੍ਹਾਂ ਹੁੰਦੀ ਹੈ। ਇਸ ਲਈ ਇੱਥੇ ਵੱਖ-ਵੱਖ ਕੰਮਾਂ ਲਈ ਵੱਖੋ-ਵੱਖਰੇ ਕਾਉਂਟਰਾਂ ਦੀ ਸਖ਼ਤ ਲੋੜ ਹੈ। ਇਸ ਦੇ ਹੀ ਇੱਥੇ ਇੱਕ ਫੋਟੋਸਟੇਟ ਮਸ਼ੀਨ ਹੋਣੀ ਚਾਹੀਦੀ ਹੈ ਤਾਂ ਜੋ ਕੰਮ ਕਰਵਾਉਣ ਵਾਲੇ ਵਿਅਕਤੀ ਲੋੜ ਪੈਣ ’ਤੇ ਕਿਸੇ ਵੀ ਕਾਗਜ ਦੀ ਫੋਟੋ ਕਾਪੀ ਕਰਵਾ ਸਕਣ।
ਸ੍ਰੀ ਡਡਵਾਲ ਨੇ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਵਾਸਤੇ ਬਣੇ ਕਾਉਂਟਰ ’ਤੇ ਹਰ ਤਰ੍ਹਾਂ ਦੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਉਂਟਰ ’ਤੇ ਸਿਰਫ਼ ਇੱਕ ਕਰਮਚਾਰੀ ਹੈ ਜਦੋਂਕਿ ਇੱਥੇ ਘੱਟੋ ਘੱਟ ਤਿੰਨ ਕਰਮਚਾਰੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਘਾਟ ਕਾਰਨ ਜਿੱਥੇ ਇਸ ਕਾਉਂਟਰ ’ਤੇ ਲੰਮੀ ਲਾਈਨ ਲੱਗ ਜਾਂਦੀ ਹੈ ਉੱਥੇ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ (ਖਾਸ ਕਰਕੇ ਸੀਨੀਅਰ ਸਿਟੀਜਨਾਂ) ਨੂੰ ਬੁਰੀ ਤਰ੍ਹਾਂ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…