ਸੈਕਟਰ-76 ਤੋਂ 80 ਦੇ ਅਲਾਟੀਆਂ ਤੋਂ ਵਾਧੂ ਰਕਮ ਵਸੂਲੀ ਦੇ ਫ਼ੈਸਲੇ ’ਤੇ ਰਿਵਿਊ ਕਰੇਗਾ ਗਮਾਡਾ

ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ’ਚ ਕਮੇਟੀ ਮੈਂਬਰਾਂ ਦੀ ਗਮਾਡਾ ਨਾਲ ਹੋਈ ਅਹਿਮ ਮੀਟਿੰਗ

ਫਿਲਹਾਲ ਸੈਕਟਰ ਵਾਸੀਆਂ ਤੇ ਅਲਾਟੀਆਂ ਨੂੰ ਵਾਧੂ ਵਸੂਲੀ ਦੇ ਨੋਟਿਸ ਨਹੀਂ ਭੇਜੇ ਜਾਣਗੇ

ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਤੋਂ ਵੱਡੀ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਪਲਾਟ ਅਲਾਟਮੈਂਟ ਐਂਡ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਦੀ ਅੱਜ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ। ਜਿਸ ਵਿੱਚ ਗਮਾਡਾ ਵੱਲੋਂ ਕਰੀਬ ਦੋ ਦਹਾਕੇ ਬਾਅਦ ਅਚਾਨਕ ਪਲਾਟਾਂ ਦੇ ਵਧਾਏ ਰੇਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਪਲਾਟਾਂ ਦੇ ਵਧਾਏ ਰੇਟਾਂ ਵਿੱਚ ਰਾਹਤ ਦੇਣ ਲਈ ਰਿਵਿਊ ਕੀਤਾ ਜਾਵੇ। ਇਸ ਤਰ੍ਹਾਂ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਫਿਲਹਾਲ ਸੈਕਟਰ ਵਾਸੀਆਂ\ਅਲਾਟੀਆਂ ਨੂੰ ਵਾਧੂ ਵਸੂਲੀ ਦੇ ਨੋਟਿਸ ਨਹੀਂ ਭੇਜੇ ਜਾਣਗੇ। ਕੁੱਲ ਰਕਬੇ ਦੀ ਮੁੜ ਮਿੰਨਤੀ ਕਰਕੇ ਕਮਰਸ਼ੀਅਲ ਖੇਤਰ ’ਤੇ ਥੋੜਾ ਵੱਧ ਰੇਟ ਅਤੇ ਰਿਹਾਇਸ਼ੀ ਖੇਤਰ ’ਤੇ ਘੱਟ ਭਾਰ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਮੀਟਿੰਗ ਕਰਕੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਮੇਟੀ ਮੈਂਬਰਾਂ ਨਾਲ ਰਾਇ ਕੀਤੀ ਜਾਵੇਗੀ। ਕੁਲਵੰਤ ਸਿੰਘ ਨੇ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ। ਸਾਰੀਆਂ ਧਿਰਾਂ ਨੇ ਸਾਰਥਿਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਆਸ ਮੁਤਾਬਕ ਇਸ ਮਸਲੇ ਦਾ ਪੱਕਾ ਹੱਲ ਕਰੇਗੀ।
ਮੀਟਿੰਗ ਵਿੱਚ ਕੌਂਸਲਰ ਸੁੱਚਾ ਸਿੰਘ ਕਲੌੜ, ਸੁਖਦੇਵ ਸਿੰਘ ਪਟਵਾਰੀ ਤੇ ਹਰਜੀਤ ਸਿੰਘ ਭੋਲੂ, ਆਪ ਵਲੰਟੀਅਰ ਰਾਜੀਵ ਵਸ਼ਿਸ਼ਟ, ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਕਮੇਟੀ ਦੇ ਮੈਂਬਰ ਜੀਐਸ ਪਠਾਣੀਆ, ਅਸ਼ੋਕ ਕੁਮਾਰ, ਸਰਦੂਲ ਸਿੰਘ ਪੂਨੀਆ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਧਨੋਆ, ਹਰਦਿਆਲ ਸਿੰਘ ਬਡਬਰ, ਸ੍ਰੀਮਤੀ ਕ੍ਰਿਸ਼ਨਾ ਮਿੱਤੂ ਤੇ ਚਰਨਜੀਤ ਕੌਰ ਮੌਜੂਦ ਸਨ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…