ਗਮਾਡਾ ਨੇ ਆਈਟੀ ਸਿਟੀ ਵਿੱਚ 753 ਰਿਹਾਇਸ਼ੀ ਪਲਾਟਾਂ ਦਾ ਡਰਾਅ ਕੱਢਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਗਮਾਡਾ ਵੱਲੋਂ ਅੱਜ ਆਈਟੀ ਸਿਟੀ ਵਿੱਚ 753 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਪੁੱਡਾ ਭਵਨ ਸੈਕਟਰ-62 ਦੇ ਸਾਹਮਣੇ ਪਾਰਕ ਵਿੱਚ ਡਰਾਅ ਆਯੋਜਿਤ ਕੀਤਾ ਗਿਆ। ਸਵੇਰੇ 10.30 ਵਜੇ ਸ਼ੁਰੂ ਹੋਇਆ ਡਰਾਅ ਸ਼ਾਮ ਨੂੰ ਖ਼ਤਮ ਹੋਇਆ। ਸਕੀਮ ਵਿੱਚ ਕੁੱਲ 753 ਪਲਾਟਾਂ ’ਚੋਂ ਤਰਜੀਹੀ ਸ਼੍ਰੇਣੀ ਦੇ ਲਗਭਗ 676 ਪਲਾਟ ਅਲਾਟ ਕਰਕੇ, ਇਹ ਯਕੀਨੀ ਬਣਾਇਆ ਗਿਆ ਹੈ ਕਿ ਜ਼ਰੂਰਤਮੰਦਾਂ ਨੂੰ ਅਲਾਟਮੈਂਟ ਹੋਵੇ। ਭਾਵੇਂ ਕਿ ਇਸ ਪ੍ਰਯੋਗ ਨਾਲ ਗਮਾਡਾ ਨੂੰ ਮਾਲੀਏ ਦਾ ਨੁਕਸਾਨ ਹੋਵੇਗਾ, ਕਿਉਂਕਿ ਅਗਲੇ ਪੰਜ ਸਾਲਾਂ ਤੱਕ ਤਰਜੀਹੀ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਅਲਾਟ ਕੀਤੇ ਗਏ ਪਲਾਟਾਂ ਦੀ ਕੋਈ ਵਿਕਰੀ ਨਹੀਂ ਹੋਵੇਗੀ ਪਰੰਤੂ ਸਕੀਮ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਉਹਨਾਂ ਬੇਘਰੇ ਲੋਕਾਂ ਨੂੰ ਘਰ ਦੀ ਉਸਾਰੀ ਲਈ ਸਥਾਨ ਪ੍ਰਾਪਤ ਹੋਵੇ, ਜਿਨ੍ਹਾਂ ਕੋਲ ਦੇਸ਼ ਵਿੱਚ ਕਿਤੇ ਵੀ ਕੋਈ ਪਲਾਟ/ਘਰ ਨਹੀਂ ਹੈ। ਅਲਾਟੀ ਆਪਣੇ ਪਲਾਟ ਦਾ ਕਬਜ਼ਾ ਲੈਕੇ ਆਪਣੇ ਘਰ ਦੀ ਉਸਾਰੀ ਸ਼ੁਰੂ ਕਰਨ ਲਈ ਉਤਸੁਕ ਹੋਣਗੇ। ਇਕ ਵਾਰ ਪ੍ਰੋਜੈਕਟ ਦੀ ਪ੍ਰ੍ਰਕਿਰਿਆ ਮੁਕਮੰਲ ਹੋਣ ਤੇ ਨਿਸ਼ਚਿਤ ਤੌਰ ਤੇ ਪ੍ਰੋਜੈਕਟ ਵਿਖੇ ਵਪਾਰਕ ਅਤੇ ਉਦਯੋਗਿਕ ਥਾਵਾਂ ਦਾ ਵੀ ਵਿਕਾਸ ਹੋਵੇਗਾ।
ਜਿਕਰਯੋਗ ਹੈ ਕਿ ਵਿਭਾਗ ਵੱਲੋ ਪੇਸ਼ ਕੀਤੀ ਗਈ ਕਿਸੇ ਵੀ ਸਕੀਮ ਵਿਚ ਪਹਿਲੀ ਵਾਰ, ਬਜੁਰਗਾਂ ਅਤੇ ਅੌਰਤਾਂ ਨੂੰ ਆਦਰ/ਸਨਮਾਨ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਇਹ ਤਰਜੀਹ ਸ਼੍ਰੇਣੀ ਦਾ ਉਪਬੰਧ ਕੀਤਾ ਗਿਆ ਸੀ। ਬਜੁਰਗ ਬਿਨੈਕਾਰ (ਜੋ ਅਰਜੀ ਜਮਾਂ ਕਰਵਾਉਣ ਦੀ ਮਿਤੀ ਨੂੰ 60 ਸਾਲ ਦਾ ਹੋਵੇ) ਅਤੇੇ ਤੁਰੰਤ ਬਾਅਦ ਮਹਿਲਾ ਬਿਨੈਕਾਰ ਜੋ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵਸਨੀਕ ਰਹੇ ਹਨ, ਨੂੰ ਤਰਜੀਹ ਦਿੱਤੀ ਗਈ।
ਸਕੀਮ ਵਿੱਚ ਇਹ ਸ਼ਰਤ ਰੱਖੀ ਗਈ ਸੀ ਕਿ ਤਰਜੀਹੀ ਲਾਭ ਲੈਣ ਵਾਲੇ ਬਿਨੈਕਾਰਾਂ ਦਾ ਦੇਸ਼ ਵਿਚ ਕਿਤੇ ਵੀ ਕੋਈ ਪਲਾਟ/ਮਕਾਨ ਨਹੀ ਹੋਣਾ ਚਾਹੀਦਾ ਹੈ। ਇਸ ਕਦਮ ਦੇ ਪਿੱਛੇ ਮਕਸਦ ਉਹਨਾਂ ਲੋਕਾਂ ਨੂੰ ਮੌਕਾ ਦੇਣਾ ਸੀ, ਜੋ ਅਸਲ ਵਿਚ ਬੇਘਰੇ ਹਨ। ਇਸ ਤੋ ਇਲਾਵਾ, ਤਰਜੀਹੀ (ਬਜੁਰਗ ਅਤੇ ਅੌਰਤ) ਵਰਗ ਦੇ ਅਧੀਨ ਸਫਲ ਹੋਣ ਵਾਲੇ ਬਿਨੈਕਾਰਾਂ ਨੂੰ ਪਲਾਟਾਂ ਦੀ ਐਲਓਆਈ ਜਾਰੀ ਕਰਨ ਦੀ ਮਿੱਤੀ ਤੋਂ ਪੰਜ ਸਾਲ ਦੀ ਮਿਆਦ ਲਈ ਟਰਾਂਸਫਰ ਕਰਨ /ਵੇਚਣ ਤੇ ਰੋਕ ਹੈ। ਪਲਾਟਾਂ ਨੂੰ ਮੁੜ ਵੇਚਣ ਦੀ ਸੰਭਾਵਨਾਂ ਨੂੰ ਰੱਦ ਕਰਨ ਲਈ ਪੰਜ ਸਾਲਾਂ ਦੇ ਲਾਕ-ਇਨ ਪੀਰੀਅਡ ਦੀ ਵਿਵਸਥਾ ਕੀਤੀ ਗਈ ਸੀ। ਅਗਲੀ ਕਾਰਵਾਈ ਵਿੱਚ ਡਰਾਅ ਦੇ ਨਤੀਜੇ ਕੱਲ੍ਹ ਸ਼ਾਮ ਤੱਕ ਵੈਬਸਾਈਟ ’ਤੇ ਅੱਪਲੋਡ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪਹਿਲਾਂ ਦੱਸੇ ਅਨੁਸਾਰ ਡਰਾਅ ਦੀ ਪੂਰੀ ਕਾਰਵਾਈ ਦੀ ਫੇਸਬੁੱਕ ਤੇ ਲਾਈਵ ਸਟਰੀਮਿੰਗ ਕੀਤੀ ਗਈ ਹੈ। ਸਫਲ ਅਲਾਟੀਆਂ ਦੀ ਜਾਣਕਾਰੀ ਲਈ ਡਰਾਅ ਦੀ ਕਾਰਵਾਈ ਡਰਾਅ ਦੇ ਸਥਾਨ ਤੇ ਲਗਾਈਆਂ ਗਈਆਂ ਵਿਸ਼ਾਲ ਐਲਈਡੀ ਸਕਰੀਨਾਂ ਤੇ ਪ੍ਰਦਰਸ਼ਿਤ ਕੀਤੀ ਗਈ।
ਤਰਜੀਹੀ/ਰਿਜਰਵ ਸ਼੍ਰੇਣੀਆਂ ਜਾਂ ਉਡੀਕ ਸੂਚੀ ਵਿਚ ਸਫਲ ਹੋਣ ਵਾਲੇ ਬਿਨੈਕਾਰਾਂ ਨੂੰ 6 ਜੁਲਾਈ, 2018 ਤੱਕ ਆਪਣੀ ਯੋਗਤਾ ਸਾਬਤ ਕਰਨ ਲਈ ਦਸਤਾਵੇਜ਼ ਸੌਂਪਣੇ ਹੋਣਗੇ। ਅਗਸਤ ਦੇ ਪਹਿਲੇ ਹਫਤੇ ਵਿੱਚ ਸਫਲ ਬਿਨੈਕਾਰਾਂ ਨੂੰ ਐਲਓਆਈ ਜਾਰੀ ਕੀਤੇ ਜਾਣਗੇ ਅਤੇ ਪਲਾਟਾਂ ਦਾ ਕਬਜ਼ਾ ਇਸ ਸਾਲ ਦੇ ਅੰਤ ਤੱਕ ਸੌਂਪ ਦਿੱਤਾ ਜਾਵੇਗਾ। ਡਰਾਅ ਕੱਢਣ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ, ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ, ਅਸਟੇਟ ਅਫ਼ਸਰ ਸ੍ਰੀਮਤੀ ਪੂਜਾ ਪਿਆਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …