ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਕੂਲੀ ਬੱਚਿਆਂ ਦੀਆਂ ਖੇਡਾਂ ਕਰਵਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਗੁਰਦੁਆਰਾ ਸਾਚਾ ਧਨੁ ਸਾਹਿਬ ਦੀ ਪ੍ਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜ਼ੋਨ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੌਥਾ ਪਰਿਵਾਰਿਕ ਸਾਂਝ ਮੇਲ ਅਤੇ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਕਰਵਾਈਆ ਗਈਆਂ। ਇਹਨਾਂ ਖੇਡਾਂ ਦਾ ਉਦਘਟਾਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਦੌਰ ਸਪਰਾ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਸਪਰਾ ਨੇ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਜੇ ਬੱਚਿਆਂ ਦਾ ਸਰੀਰ ਤੰਦਰੁਸਤ ਹੋਵੇਗਾ ਤਾਂ ਉਹਨਾਂ ਦਾ ਮਨ ਵੀ ਤੰਦਰੁਸਤ ਹੋਵੇਗਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੇਡਾਂ ਬੱਚਿਆਂ ਅਤੇ ਨੌਜਵਾਨਾ ਨੂੰ ਨਸ਼ਿਆਂ ਤੋੱ ਵੀ ਦੂਰ ਰਖਦੀਆਂ ਹਨ। ਖੇਡਾਂ ਵਿੱਚ ਹਿੱਸਾ ਲੈਣ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ।
ਇਸ ਗੁਰਦੁਆਰਾ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ 6 ਤੋਂ 15 ਸਾਲ ਦੇ ਬੱਚਿਆਂ ਦੇ ਬਨਾਨਾ ਰੇਸ, ਚਮਚ ਅਤੇ ਬੌਰੀ ਦੌੜ, ਸਲੋਅ ਸਾਈਕਲਲਿੰਗ, ਇੱਕ ਟੰਗੀ -ਤਿੰਨ ਟੰਗੀ ਦੌੜ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ 15 ਤੋੱ 25 ਸਾਲ ਦੇ ਬੱਚਿਆਂ ਦੇ ਲੰਬੀ ਦੌੜ, ਲੰਬੀ ਛਾਲ, ਸਲੋਅ ਸਾਈਕਲਿੰਗ, ਇੱਕ ਟੰਗੀ-ਤਿੰਨ ਟੰਗੀ ਦੌੜ, 20 ਤੋਂ 60 ਸਾਲ ਦੀ ਬੀਬੀਆਂ ਦੇ ਮਿਊਜੀਕਲ ਚੇਅਰ, ਮਟਕਾ ਦੌੜ, ਲੰਬੀ ਰੇਸ, ਰੱਸਾ ਕੱਸੀ, ਲੰਬੀ ਛਾਲ ਮੁਕਾਬਲੇ ਕਰਵਾਏ ਗਏ। 20 ਤੋਂ 60 ਸਾਲ ਦੇ ਵੀਰਾਂ ਦੇ ਮਟਕਾ ਦੌੜਾਂ, ਲੰਬੀ ਰੇਸ, ਰੱਸਾ- ਕੱਸੀ, ਲੰਬੀ ਛਾਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਕਮਲਇੰਦਰ ਸਿੰਘ ਪਹਿਲੇ, ਅਮਨਮੀਤ ਸਿੰਘ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ਤੇ ਰਹੇ। ਇਸ ਮੌਕੇ ਗੁਰਦੁਆਰਾ ਸਾਚਾ ਧਨੁ ਪ੍ਰਬੰਧਕ ਕਮੇਟੀ ਦੇ ਸਕੂਲ ਇੰਚਾਰਜ ਬਲਵਿੰਦਰ ਸਿੰਘ ਸਾਗਰ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ ਪਾਕਿਸਤਾਨ ਤੋਂ…