
ਬਾਬਾ ਸੋਢੀ ਮੰਦਰ ਵਿੱਚ ਗਣੇਸ਼ ਮਹਾਂ ਉਤਸ਼ਵ ਮੌਕੇ ਭਜਨ ਸੰਧਿਆ ਕਰਵਾਈ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਗਸਤ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ‘ਚ ਸਥਿਤ ਬਾਬਾ ਸੋਢੀ ਮੰਦਿਰ ਵਿਖੇ ਬਾਬਾ ਸੋਢੀ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਬਾਬਾ ਸੋਢੀ ਯੂਥ ਕਲੱਬ ਦੇ ਸਹਿਯੋਗ ਨਾਲ ਗਣੇਸ਼ ਮਹਾਂਉਤਸ਼ਵ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈ ਭਜਨ ਸੰਧਿਆ ਦੌਰਾਨ ਓਮਿੰਦਰ ਓਮਾ ਸੰਗੀਤਕ ਪਰਿਵਾਰ ਨੇ ਦੇਰ ਰਾਤ ਤੱਕ ਗਣੇਸ਼ ਜੀ ਦਾ ਗੁਣਗਾਣ ਕੀਤਾ। ਇਸ ਦੌਰਾਨ ਸ਼ੋਭਾ ਯਾਤਰਾ ਕੱਢੀ ਗਈ ਜੋ ਬਾਬਾ ਸੋਢੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਮਾਪਤ ਹੋਈ ਉਪਰੰਤ ਗਣੇਸ਼ ਵਿਸਜਰਨ ਦੀ ਰਸਮ ਨਿਭਾਈ ਗਈ ਜਿਸ ਵਿਚ ਸ਼ਹਿਰ ਵਾਸੀਆਂ ਅਤੇ ਨੌਜੁਆਨਾਂ ਨੇ ਵੱਧ ਚੜਕੇ ਹਿੱਸਾ ਲਿਆ।
ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਅਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਯੂਥ ਆਗੂ ਰਮਾਕਾਂਤ ਕਾਲੀਆ ਅਤੇ ਕਲੱਬ ਪ੍ਰਧਾਨ ਹਿਤੇਸ਼ ਲਤਾਵਾ ਨੇ ਆਏ ਮਹਿਮਾਨਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਿੰਦਰ ਜੈਸਵਾਲ ਗੋਲਡੀ ਪ੍ਰਧਾਨ ਯੂਥ ‘ਆਪ’, ਰਾਕੇਸ਼ ਕਾਲੀਆ, ਬਹਾਦਰ ਸਿੰਘ ਓ.ਕੇ, ਜੀਤੀ ਪਡਿਆਲਾ, ਨੰਦੀਪਾਲ ਬਾਂਸਲ, ਮਨੋਜ ਕੁਮਾਰ, ਸੰਦੀਪ ਰਾਣਾ, ਦਿਨੇਸ਼ ਬੱਬੂ, ਮੋਹਿਤ ਬਾਂਸਲ, ਅਜੇ ਕੁਰਾਲੀ, ਦਿਨੇਸ ਆਦਿ ਹਾਜ਼ਰ ਸਨ।