Nabaz-e-punjab.com

ਗੈਂਗਸਟਰ ਭੂਪੀ ਰਾਣਾ ਨੇ ਕੰਗਨਾ ਰਣੌਤ ਦੇ ਹੱਕ ਵਿੱਚ ਫੇਸਬੁੱਕ ’ਤੇ ਪੋਸਟ ਪਾਈ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਮਸ਼ਹੂਰ ਅਦਾਕਾਰ ਸ਼ੁਸਾਂਤ ਰਾਜਪੂਤ ਦੀ ਭੇਦਭਰੀ ਮੌਤ ਤੋਂ ਬਾਅਦ ਮਹਾ ਨਗਰੀ ਮੁੰਬਈ ਵਿੱਚ ਡਰੱਗ ਮਾਫ਼ੀਆ ਖ਼ਿਲਾਫ਼ ਆਪਣੀ ਬੁਲੰਦ ਕਰਨ ਵਾਲੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਮਾਮਲੇ ਵਿੱਚ ਗੈਂਗਸਟਰ ਭੂਪੀ ਰਾਣਾ ਖੁੱਲ੍ਹ ਕੇ ਅਦਾਕਾਰਾ ਦੇ ਸਮਰਥਕ ਵਿੱਚ ਅੱਗੇ ਆ ਗਏ ਹਨ। ਅੱਜ ਇਸ ਗੈਂਗਸਟਰ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਹਿੰਦੀ ਭਾਸ਼ਾ ਵਿੱਚ ਲਿਖੀ ਇਕ ਪੋਸਟ ਅਪਲੋਡ ਕਰਕੇ ਕਿਹਾ ਕਿ ਸਾਰੀ ਸਰਕਾਰੀ ਮਸ਼ੀਨਰੀ ਕੰਗਨਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੁੱਝ ਲੋਕ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਕੁੱਝ ਨਾ ਬੋਲਦੇ ਹੋਏ ਸਿਰਫ਼ ਏਨਾ ਹੀ ਕਹਿਣਾ ਚਾਹੁੰਦੇ ਹਨ ਕਿ ਕੰਗਨਾ ਇਕੱਲੀ ਨਹੀਂ ਹੈ। ‘ਹਮ ਜੈਸੇ ਹਜ਼ਾਰੋਂ ਭਾਈ ਉਸ ਦੇ ਸਾਥ ਹੈ’। ਇਸ ਪੋਸਟ ਨੂੰ ਕਾਫੀ ਲੋਕਾਂ ਨੇ ਲਾਈਕ ਕੀਤਾ ਹੈ। ਇਸ ਸਮੇਂ ਉਹ ਅੰਬਾਲਾ ਜੇਲ੍ਹ ਵਿੱਚ ਬੰਦ ਦੱਸਿਆ ਜਾ ਰਿਹਾ ਹੈ।
ਗੈਂਗਸਟਰ ਭੂਪੀ ਰਾਣਾ ਨੇ ਲਿਖਿਆ ਹੈ ਕਿ ਭਾਵੇਂ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮੇ ਚਲ ਰਹੇ ਹਨ ਪ੍ਰੰਤੂ ਇਕ ਮੁਕੱਦਮਾ ਆਪਣੇ ਦੇਸ਼ ਦੀ ਬੇਟੀ ਲਈ ਹੋਰ ਝੱਲਣ ਨੂੰ ਤਿਆਰ ਹਨ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਕਿਸੇ ਨੇ ਕੰਗਨਾ ਰਣੌਤ ਦੀ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭਾਵੇਂ ਜਿੰਨਾ ਵੀ ਪਾਵਰਫੁਲ ਆਗੂ ਕਿਉਂ ਨਾ ਹੋਵੇ ਜਾਂ ਕੋਈ ਸ਼ਿਵ ਸੈਨਿਕ ਹੋਵੇ। ਜੇਕਰ ਕੰਗਨਾ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਉਹ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਨੁਕਸਾਨ ਬਾਰੇ ਜ਼ਰੂਰ ਸੋਚ ਲਵੇ।
ਭੂਪੀ ਰਾਣਾ ਨੇ ਕਿਹਾ ਕਿ ਇਹ ਮਹਿਜ਼ ਧਮਕੀ ਨਹੀਂ ਹੈ ਅਤੇ ਇਸ ਨੂੰ ਕੋਈ ਹਲਕੇ ਵਿੱਚ ਲੈਣ ਦੀ ਭੱੁਲ ਨਾ ਕਰੇ। ਉਨ੍ਹਾਂ ਬੇਖ਼ੌਫ਼ ਹੋ ਕੇ ਕਿਹਾ ਕਿ ਉਸ ਸਮੇਤ ਉਸ ਦੇ ਸਾਥੀਆਂ ਦੇ ਬਾਰੇ ਵਿੱਚ ਪਤਾ ਲੈਣਾ, ਉਹ ਕਿਸੇ ਦਾ ਉਧਾਰ ਨਹੀਂ ਰੱਖਦੇ, ਸਗੋਂ ਵਿਆਜ ਸਮੇਤ ਮੋੜਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਵੀਰ ਮਰਾਠਾ ਕਿੱਥੇ ਚਲੇ ਗਏ ਹਨ, ਜੋ ਗੱਲ ਗੱਲ ’ਤੇ ਇਹ ਕਹਿੰਦੇ ਹਨ ਕਿ ਮਹਾਰਾਸ਼ਟਰਾ ਮਰਾਠਿਆਂ ਦੀ ਧਰਤੀ ਹੈ। ਅੱਜ ਉਨ੍ਹਾਂ ਦੀ ਧਰਤੀ ’ਤੇ ਦੇਸ਼ ਦੀ ਇਕ ਬੇਟੀ ਨਾਲ ਕੀ ਹੋ ਰਿਹਾ ਹੈ। ਜੇ ਉਹ ਇਸ ਮੁੱਦੇ ’ਤੇ ਚੁੱਪ ਹਨ ਤਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ। ਗੈਂਗਸਟਰ ਭੂਪੀ ਰਾਣਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਕੁਝ ਲੋਕ ਜੈ ਮਹਾਰਾਸ਼ਟਰਾ ਜੈ ਮਹਾਰਾਸ਼ਟਰਾ ਕਹਿੰਦੇ ਨਹੀਂ ਥੱਕਦੇ ਹਨ ਕੀ ਮਹਾਰਾਸ਼ਟਰਾ ਦੇਸ਼ ਤੋਂ ਬਾਹਰ ਹੈ ਜਾਂ ਕੀ ਕੰਗਨਾ ਰਣੌਤ ਭਾਰਤ ਦੀ ਬੇਟੀ ਨਹੀਂ ਹੈ ਅਤੇ ਉਹ ਸਾਰੇ ਉਸ ਦੇ ਨਾਲ ਹਨ। ਉਨ੍ਹਾਂ ਲਿਖਿਆ ਕਿ ਕੰਗਨਾ ਦੇ ਨੁਕਸਾਨ ਦਾ ਬਦਲਾ ਬਹੁਤ ਭਿਆਨਕ ਹੋਵੇਗਾ। ਉਨ੍ਹਾਂ ਨੇ ਸੰਜੇ ਰੌਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਹ ਉਨ੍ਹਾਂ ਦੀ ਗੱਲ ਨੂੰ ਹਕਲੇ ਵਿੱਚ ਲੈਣ ਦੀ ਭੁੱਲ ਨਾ ਕਰਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…