nabaz-e-punjab.com

ਗੈਂਗਸਟਰ ਦੀਪਕ ਟੀਨੂੰ ਮਾਮਲਾ: ਲੁਧਿਆਣਾ ਜਿੰਮ ਦੇ ਮਾਲਕ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਲੁਧਿਆਣਾ ਜਿੰਮ ਦੇ ਮਾਲਕ ਕੁਲਦੀਪ ਸਿੰਘ ਕੋਹਲੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅੱਜ ਕੁਲਦੀਪ ਕੋਹਲੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਜਿੰਮ ਮਾਲਕ ਕੋਹਲੀ ’ਤੇ ਕੁੱਝ ਦਿਨ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਨੂੰ ਪੰਜਾਬ ਪੁਲੀਸ ਦੀ ਹਿਰਾਸਤ ’ਚੋਂ ਭੱਜਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਹੁਣ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਮੁਹਾਲੀ ਵਿੱਚ ਇੱਕ ਹੋਰ ਨਵਾਂ ਅਪਰਾਧਿਕ ਕੇਸ ਦਰਜ ਕੀਤਾ ਹੈ। ਜਿਸ ਵਿੱਚ ਕੋਹਲੀ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਪੁਲੀਸ ਅਨੁਸਾਰ ਕੁਲਦੀਪ ਕੋਹਲੀ ਜਿੰਮ ਦੀ ਆੜ ਵਿੱਚ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦਾ ਸੀ। ਇਸ ਦੌਰਾਨ ਪੁਲੀਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਗੈਂਗਸਟਰ ਦੀਪਕ ਟੀਨੂੰ ਦਾ ਨੇੜਲਾ ਸਾਥੀ ਹੈ ਅਤੇ ਉਸ ਨੇ ਪੁਲੀਸ ਹਿਰਾਸਤ ’ਚੋਂ ਭੱਜਣ ਸਮੇਂ ਟੀਨੂ ਦੀ ਮਦਦ ਕੀਤੀ ਸੀ।
ਪੁਲੀਸ ਅਨੁਸਾਰ ਦੀਪਕ ਟੀਨੂ ਨੇ ਬੀਤੀ 1 ਅਕਤੂਬਰ ਨੂੰ ਕੁਲਦੀਪ ਕੋਹਲੀ ਨੂੰ ਇੱਕ ਅੌਰਤ ਨੂੰ ਭੇਜਣ ਲਈ ਕਿਹਾ ਸੀ। ਜਿਸ ਨੇ ਸੀਆਈਏ ਸਟਾਫ਼ ਮਾਨਸਾ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਟੀਨੂ ਦੀ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਕੋਹਲੀ ਨੇ ਹੀ ਉਕਤ ਅੌਰਤ ਨੂੰ ਕੱਪੜਿਆਂ ਨਾਲ ਭਰਿਆ ਬੈਗ ਦਿੱਤਾ ਸੀ। ਜਿੰਮ ਮਾਲਕ ਪਿਛਲੇ ਦੋ ਸਾਲ ਤੋਂ ਦੀਪਕ ਟੀਨੂੰ ਦੇ ਸੰਪਰਕ ਵਿੱਚ ਸੀ। ਉਂਜ ਉਨ੍ਹਾਂ ਦੀ ਮੁਲਾਕਾਤ ਕਪੂਰਥਲਾ ਜੇਲ੍ਹ ਵਿੱਚ ਹੋਈ ਸੀ। ਕੁਲਦੀਪ ਕੋਹਲੀ ਨੂੰ ਪਿਛਲੇ ਸਾਲ 2021 ਵਿੱਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਦੀਪਕ ਟੀਨੂ ਦੇ ਹਰਿਆਣਾ ਵਿੱਚ ਰਹਿੰਦੇ ਸਾਥੀਆਂ ਨਾਲ ਸਰਹੱਦੋਂ ਪਾਰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਵਿੱਚ ਸ਼ਾਮਲ ਹੋ ਗਿਆ।

Load More Related Articles

Check Also

ਮੁਹਾਲੀ ਪੁਲੀਸ ਵੱਲੋਂ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਇੱਕ ਸ਼ੂਟਰ ਗ੍ਰਿਫ਼ਤਾਰ

ਮੁਹਾਲੀ ਪੁਲੀਸ ਵੱਲੋਂ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਇੱਕ ਸ਼ੂਟਰ ਗ੍ਰਿਫ਼ਤਾਰ ਗੈਂਗਸਟਰ ਲਾਰੈ…