ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦੀ ਸ੍ਰੀਮਤੀ ਗਰਚਾ ਵੱਲੋਂ ਜ਼ੋਰਦਾਰ ਸ਼ਲਾਘਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਪਰੈਲ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ੇ ਉਤੇ ਕਸੀ ਗਈ ਨਕੇਲ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਸੀ, ਉਹ ਕਰ ਦਿਖਾਇਆ ਹੈ। ਗਰਚਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿਚ ਨਸ਼ਾ ਰੂਪੀ ਦੈਂਤ ਨੇ ਪੈਰ ਪਸਾਰੇ ਸਨ, ਕੈਪਟਨ ਸਰਕਾਰ ਨੇ ਆਉਂਦਿਆਂ ਹੀ ਉਸ ਨਸ਼ਾ ਰੂਪੀ ਦੈਂਤ ਦੀ ਜੜ ਵੱਢ ਦਿੱਤੀ ਹੈ। ਹੋਰਨਾਂ ਭਿਆਨਕ ਨਸ਼ਿਆਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸ਼ਰਾਬ ਦਾ ਕੋਟਾ ਵੀ ਘਟਾ ਕੇ ਇੱਕ ਹੋਰ ਨਵੀਂ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਸ ਨੇ ਸ਼ਰਾਬ ਦਾ ਕੋਟਾ ਘਟਾਉਣ ਵਿੱਚ ਦਿਲਚਸਪੀ ਦਿਖਾਈ ਹੈ ਭਾਵੇਂ ਇਸ ਨਾਲ ਸ਼ਰਾਬ ਪੰਜਾਬ ਸਰਕਾਰ ਦੇ ਅਕਾਲੀ ਸਰਕਾਰ ਦੇ ਸਮੇਂ ਤੋਂ ਪਹਿਲਾਂ ਹੀ ਖਾਲੀ ਪਏ ਖਜ਼ਾਨੇ ਨੂੰ ਹੋਰ ਘਾਟਾ ਪਵੇਗਾ ਪ੍ਰੰਤੂ ਕੈਪਟਨ ਸਰਕਾਰ ਨੇ ਇਸ ਗੱਲ ਉਤੇ ਪੱਕੀ ਮੁਹਰ ਲਗਾ ਦਿੱਤੀ ਹੈ ਕਿ ਕੈਪਟਨ ਸਰਕਾਰ ਨਸ਼ੇ ਦੇ ਖ਼ਾਤਮੇ ਲਈ ਵਚਨਬੱਧ ਹੈ।
ਸ੍ਰੀਮਤੀ ਗਰਚਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਤੋਂ ਬਾਅਦ ਹੀ ਹੁਣ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਸੇ ਕੰਮ ਕਾਜ ਬਾਰੇ ਸੋਚ ਸਕੇਗੀ ਜਦਕਿ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦੀ ਨੌਜਵਾਨੀ ਚਿੱਟੇ ਨਸ਼ੇ ਦੇ ਦਰਿਆ ਵਿੱਚ ਡੁੱਬ ਚੁੱਕੀ ਸੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਲੱਕੀ ਕਲਸੀ, ਪ੍ਰਮੋਦ ਜੋਸ਼ੀ, ਪਰਮਦੀਪ ਬੈਦਵਾਨ, ਰਵੀ ਪੈਂਤਪੁਰ, ਵਿਪਨ ਕੁਮਾਰ ਸਾਬਕਾ ਐਮ.ਸੀ., ਰਜਿੰਦਰ ਸਿੰਘ ਪ੍ਰਧਾਨ ਰਾਜਪੂਤ ਸਭਾ, ਸਦੀਕ ਮੁਹੰਮਦ, ਜੌਨੀ ਨਿਹੋਲਕਾ ਆਦਿ ਸਮੇਤ ਹੋਰ ਬਹੁਤ ਸਾਰੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…