Nabaz-e-punjab.com

ਵਿਲੱਖਣ ਸਮਰੱਥਾ ਵਾਲੇ ਵੋਟਰਾਂ ਨੂੰ ਮਤਦਾਨ ਕਰਨ ਲਈ ਜਾਗਰੂਕ ਕਰੇਗੀ ਗਰੀਸ਼ਮਾ ਸਿੰਘ

ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪੀੜਤ ਮਹਿਲਾ ਨੂੰ ਜ਼ਿਲ੍ਹਾ ਚੋਣ ਦਫ਼ਤਰ ਨੇ ਬਣਾਇਆ ‘ਬਰੈਂਡ ਅੰਬੈਸਡਰ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਇੱਕ ਹਾਦਸੇ ਕਾਰਨ ਬੇਸ਼ੱਕ ਚੱਲਣ-ਫਿਰਨ ਤੋਂ ਅਸਮਰੱਥ ਮੁਹਾਲੀ ਦੀ ਵਸਨੀਕ ਗਰੀਸ਼ਮਾ ਸਿੰਘ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਉਹ ਵਿਲੱਖਣ ਸਮਰਥਾ ਵਾਲੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਗਰੀਸ਼ਮਾ ਨੂੰ ਵਿਲੱਖਣ ਸਮਰੱਥਾ ਵਾਲੇ ਵੋਟਰਾਂ ਨੂੰ ਮਤਦਾਨ ਕਰਨ ਲਈ ਜਾਗਰੂਕ ਕਰਨ ਲਈ ‘ਬਰੈਂਡ ਅੰਬੈਸਡਰ’ ਬਣਾਇਆ ਗਿਆ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰੀਸ਼ਮਾ ਨੇ ਕਿਹਾ ਕਿ ਵੋਟ ਪਾਉਣਾ ਜਿੱਥੇ ਹਰ ਵੋਟਰ ਦਾ ਅਧਿਕਾਰ ਹੈ ਉਥੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ, ਜਿਸਨੂੰ ਹਰੇਕ ਵੋਟਰ ਨੂੰ ਬਿਨਾਂ ਕਿਸੇ ਲਾਲਚ ਅਤੇ ਪੂਰੇ ਵਿਵੇਕ ਦੀ ਵਰਤੋਂ ਕਰਦਿਆਂ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਵਿਲੱਖਣ ਸਮਰਥਾ ਵਾਲੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਉੱਭਰ ਰਹੀ ਹੈ ਪਰ ਜੇਕਰ ਉਹ ਵੋਟ ਦੇ ਸਕਦੀ ਹੈ ਤਾਂ ਉਨ੍ਹਾਂ ਵਰਗੇ ਵਿਲੱਖਣ ਸਮਰਥਾ ਵਾਲੇ ਹੋਰ ਵੋਟਰਾਂ ਨੂੰ ਵੀ ਅੱਗੇ ਆ ਕੇ ਆਪਣੇ ਵੋਟ ਦੇ ਹੱਕ ਨੂੰ ਪਛਾਣਦੇ ਹੋਏ ਲੋਕਤੰਤਰ ਦੇ ਇਸ ਮਹਾਂ ਕੁੰਭ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਲੋਕਤੰਤਰ ਪ੍ਰਤੀ ਬਣਦੇ ਆਪਣੇ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ।
ਗਰੀਸ਼ਮਾ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਵਿਲੱਖਣ ਸਮਰੱਥਾ ਵਾਲੇ ਵੋਟਰਾਂ ਦੀ ਸਹੂਲਤ ਲਈ ਤਿਆਰ ਕੀਤੀ ਗਈ ‘ਪਰਸਨਜ਼ ਵਿੱਧ ਡਿਸਅਬਿਲਟੀਜ਼ ਐਪ’ (ਪੀਡਬਲਿਊ.ਡੀ ਐਪ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਸ ਐਪ ’ਤੇ ਜਾ ਕੇ ਆਪਣੀ ਨਵੀਂ ਵੋਟ ਬਣਾਉਣ ਲਈ, ਆਪਣੇ ਆਪ ਨੂੰ ਵਿਲੱਖਣ ਸਮਰੱਥਾ ਵਾਲੇ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਬਿਨੈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਸ ਐਪ ਰਾਹੀਂ ਆਪਣੇ ਬੂਥ ’ਤੇ ਵ੍ਹੀਲ ਚੇਅਰ ਵਰਗੀ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ।
ਗਰੀਸ਼ਮਾ ਨੇ ਕਿਹਾ ਕਿ ਚੋਣਾਂ ਦੌਰਾਨ ਵਿਲੱਖਣ ਸਮਰੱਥਾ ਵਾਲੇ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਹਰ ਉਹ ਵੋਟਰ, ਜੋ ਵਿਲੱਖਣ ਸਮਰੱਥਾ ਰੱਖਦਾ ਹੈ, ਨੂੰ ਵੋਟਾਂ ਵਾਲੇ ਦਿਨ ਘਰੋਂ ਬਾਹਰ ਨਿਕਲ ਕੇ ਚੋਣ ਬੂਥ ’ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਵਿੱਚ ਚੋਣ ਕਮਿਸ਼ਨ ਵੱਲੋਂ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਚੋਣ ਬੂਥ ’ਤੇ ਮੁਹੱਈਆ ਕਰਵਾਈ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…