Share on Facebook Share on Twitter Share on Google+ Share on Pinterest Share on Linkedin ਫੇਜ਼-6 ਵਿੱਚ ਦੋ ਮਕਾਨਾਂ ਦੀਆਂ ਗੈਲਰੀ ’ਚੋਂ ਗੈਸ ਸਿਲੰਡਰ ਚੋਰੀ ਸ਼ਹਿਰੀ ਖੇਤਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਿਨ ਤੇ ਰਾਤ ਨੂੰ ਪੁਲੀਸ ਗਸ਼ਤ ਵਧਾਈ ਜਾਵੇਾਂ ਕੌਂਸਲਰ ਆਰ.ਪੀ ਸ਼ਰਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ: ਸਥਾਨਕ ਫੇਜ਼-6 ਦੇ ਰਿਹਾਇਸ਼ੀ ਖੇਤਰ ਵਿੱਚ ਦੋ ਮਕਾਨਾਂ ਦੀਆਂ ਪਹਿਲੀ ਮੰਜ਼ਲ ’ਤੇ ਗੈਲਰੀਆਂ ਵਿੱਚ ਪਏ ਗੈਸ ਸਿਲੰਡਰ ਚੋਰੀ ਹੋ ਗਏ। ਇਹ ਜਾਣਕਾਰੀ ਦਿੰਦਿਆਂ ਸਥਾਨਕ ਕੌਂਸਲਰ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਰਹਿੰਦੇ ਹੇਮ ਰਾਜ ਜੋਸ਼ੀ ਅਤੇ ਰਾਮਾ ਸ਼ਾਹੀ ਦੇ ਘਰ ਦੀ ਗੈਲਰੀ ਵਿੱਚ ਪਏ ਦੋ ਗੈਸ ਸਿਲੰਡਰ ਚੋਰੀ ਕੀਤੇ ਗਏ। ਚੋਰੀ ਦੀ ਇਹ ਘਟਨਾ ਲੰਘੀ ਰਾਤ ਵਾਪਰੀ ਦੱਸੀ ਗਈ ਹੈ। ਸ੍ਰੀ ਸ਼ਰਮਾ ਨੇ ਦੱਸਿਆਕਿ ਗਲੀ ਵਿੱਚ ਸੀਸੀਟੀਵੀ ਕੈਮਰੇ ਦੀ ਫੋਟੇਜ ਦੇ ਹਵਾਲੇ ਨਾਲ ਆਖਿਆ ਕਿ ਇੱਕ ਵਿਅਕਤੀ ਐਕਟਿਵਾ ’ਤੇ ਆਉਂਦਾ ਦਿਖਾਈ ਦੇ ਰਿਹਾ ਹੈ ਲੇਕਿਨ ਉਹ ਵਾਪਸ ਉਸ ਰਸਤੇ ਤੋਂ ਨਹੀਂ ਲੰਘਦਾ ਹੈ। ਚੋਰ ਪੱਗ ਨੂੰ ਗੱਠਾ ਮਾਰ ਕੇ ਮਕਾਨਾਂ ਦੀ ਪਹਿਲੀ ਮੰਜ਼ਲ ’ਤੇ ਚੜ੍ਹੇ ਜਾਪਦੇ ਹਨ। ਕਿਉਂਕਿ ਇੱਕ ਮਕਾਨ ਦੇ ਬਾਹਰਲੇ ਵਿਹੜੇ ਵਿੱਚ ਗੰਢਾਂ ਮਾਰੀ ਪੱਗ ਪਈ ਸੀ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਇੱਕ ਕੁੱਤੀ ਅਤੇ ਉਸ ਦੇ ਬੱਚੇ ਘੁੰਮਦੇ ਫਿਰਦੇ ਰਹਿੰਦੇ ਹਨ। ਲੇਕਿਨ ਅੱਜ ਇਹ ਕੁੱਤੇ ਕਿਤੇ ਵੀ ਨਜ਼ਰ ਨਹੀਂ ਆਏ ਜਦੋਂ ਕਿ ਇੱਕ ਕੁੱਤਾ ਗਲੀ ਵਿੰਚ ਬੇਸ਼ੁੱਧ ਪਿਆ ਸੀ। ਉਨ੍ਹਾਂ ਸ਼ੰਕਾ ਜ਼ਾਹਰ ਕੀਤੀ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੁੱਤਿਆਂ ਨੂੰ ਕੋਈ ਨਸ਼ੀਲੀ ਦਵਾਈ ਵਗੈਰਾ ਦਿੱਤੀ ਜਾਪਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫੇਜ਼-6 ਵਿੱਚ ਰਾਤ ਅਤੇ ਦਿਨ ਵੇਲੇ ਪੁਲੀਸ ਗਸ਼ਤ ਵਧਾਈ ਜਾਵੇ। ਉਧਰ, ਸੂਚਨਾ ਮਿਲਣ ’ਤੇ ਪੀਜੀਆਰ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲੀਸ ਅਤੇ ਕੌਂਸਲਰ ਸ਼ਰਮਾ ਨੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੇਜ ਵੀ ਚੈੱਕ ਕੀਤੀਆਂ ਗਈਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ