Nabaz-e-punjab.com

ਪੰਜਾਬ ਰਾਜ ਵਿੱਚ ਬੀਤੇ ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ ਗਏ: ਆਸ਼ੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ,5 ਅਪ੍ਰੈਲ :
ਪੰਜਾਬ ਰਾਜ ਵਿੱਚ ਬੀਤੇ ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ ਗਏ ਹਨ, ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਅਾਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਦਿੱਤੀ ਗਈ।
ਸ੍ਰੀ ਆਸ਼ੂ ਨੇ ਦੱਸਿਆ ਕਿ ਤਾਲਾਬੰਦੀ ਦੋਰਾਨ ਸੂਬੇ ਦੇ ਸਮੂਹ ਬਾਸ਼ਿੰਦਿਆਂ ਨੂੰ ਬਿਨ੍ਹਾ ਕਿਸੇ ਰੁਕਾਵਟ ਦੇ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੁਝ ਕਦਮ ਚੁੱਕੇ ਗਏ ਹਨ।
ਉਨ੍ਹਾਂ ਦੱਸਿਆ ਕਿ 7,72,605 ਗੈਸ ਸਿਲੰਡਰਾਂ ਵਿਚੋਂ 4,46,787 ਗੈਸ ਸਿਲੰਡਰ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ,1,57,523 ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਅਤੇ 1,68,295 ਗੈਸ ਸਿਲੰਡਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ।
ਸ੍ਰੀ ਆਸ਼ੂ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਗੈਸ ਸਿਲੰਡਰਾਂ ਦੀ ਦੀ ਸਪਲਾਈ ਬਾਦਸਤੂਰ ਜਾਰੀ ਰਹੇਗੀ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਮੋਜੂਦਾ ਸਮੇਂ ਵਿੱਚ ਕਿਸੇ ਵੀ ਉਪਭੋਗਤਾ ਨੂੰ ਗੈਸ ਸਿਲੰਡਰ ਖ੍ਰੀਦਣ ਜਾ ਭਰਵਾਉਣ ਲਈ ਗੈਸ ਏਜੰਸੀ ਵਿਖੇ ਜਾਣ ਦੀ ਇਜਾਜ਼ਤ ਨਹੀਂ ਹੈ। ਜਿਸ ਵੀ ਉਪਭੋਗਤਾ ਨੇ ਗੈਸ ਸਿਲੰਡਰ ਲੈਣਾ ਹੈ ਉਹ ਫੋਨ ਰਾਹੀਂ ਆਪਣਾ ਆਰਡਰ ਦੇਣ ਅਤੇ ਗੈਸ ਏਜੰਸੀ ਵੱਲੋਂ ਸਿਲੰਡਰ ਘਰ ਪੁੱਜਦਾ ਕੀਤਾ ਜਾਵੇਗਾ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…