ਬਿਜਲੀ ਮੁਲਾਜ਼ਮਾਂ ਵੱਲੋ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਗੇਟ ਰੈਲੀ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 2 ਫਰਵਰੀ:
ਜੁਆਇੰਟ ਫੋਰਮ ਅਤੇ ਟੈਕਨੀਕਲ ਸਰਵਿਸ ਯੂਨੀਅਨ (ਭੰਗਲ ਗਰੁੱਪ) ਅਤੇ ਫੈਡਰੈਸ਼ਨ ਏਟਕ ਦੇ ਸੱਦੇ ਤੇ ਸਥਾਨਕ ਬਿਜਲੀ ਬੋਰਡ ਦੇ ਗੇਟ ਅੱਗੇ ਬਿਜਲੀ ਕਾਮਿਆਂ ਵਲੋ ਤਨਖਾਹਾਂ ਨਾ ਮਿਲਣ ਦੇ ਰੋਸ ਵਜੋ ਸੁਰਿੰਦਰ ਸਿੰਘ ਪ੍ਰਧਾਨ ਟੀ.ਐਸ.ਯੂ (ਭੰਗਲ ਗਰੁੱਪ),ਸੋਹਨ ਸਿੰਘ ਪ੍ਰਧਾਨ ਟੀ.ਐਸ.ਯੂ,ਗੁਰਮੇਲ ਸਿੰਘ ਪ੍ਰਧਾਨ ਫੈਡਰੈਸਨ ਏਕਟ ਦੀ ਪ੍ਰਧਾਨਗੀ ਹੇਠ ਸਾਂਝੇ ਤੋਰ ਤੇ ਗੇਟ ਰੈਲੀ ਕੀਤੀ ਗਈ। ਇਸ ਮੋਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਤਨਖਾਹਾਂ ਨਾ ਮਿਲਣ ਦੀ ਪੁਰਜੋਰ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ,ਪਾਵਰ ਕਾਮ ਮੈਨੇਜਮੈਟ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਗਈਆਂ ਤਾਂ ਮਜਬੂਰਨ ਸੰਘਰਸ਼ ਕਰਨਾ ਪਵੇਗਾ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਟ ਦੀ ਹੋਵੇਗੀ। ਇਸ ਰੈਲੀ ਨੂੰ ਸੁਖਵਿੰਦਰ ਸਿੰਘ ਦੁੱਮਣਾ ਸਟੇਟ ਆਗੂ ਐਮ.ਐਸ.ਯੂ,ਜਸਮੀਰ ਸਿੰਘ ਗੜਾਂਗਾ,ਜਗਤਾਰ ਸਿੰਘ ਆਰ.ਏ,ਜਸਵੀਰ ਸਿੰਘ ਕਲਾਰਾਂ,ਸਤੀਸ ਕੁਮਾਰ,ਬਲਜਿੰਦਰ ਸਿੰਘ,ਰਾਮ ਪ੍ਰਸਾਦ,ਬਲਵਿੰਦਰ ਸਿੰਘ ਘੜੰੂਆਂ,ਧਰਮ ਚੰਦ,ਗੁਰਪ੍ਰੀਤ ਸਿੰਘ ਜੇ.ਈ ਅਤੇ ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…