ਸਮੂਹ ਡੀਸੀ ਦਫ਼ਤਰ ਇੰਪਲਾਈਜ ਯੂਨੀਅਨ ਵੱਲੋਂ ਗੇਟ ਰੈਲੀ, ਨਾਅਰੇਬਾਜ਼ੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲ, 1 ਫਰਵਰੀ:
ਪੰਜਾਬ ਦੇ ਸਮੂਹ ਡੀਸੀ ਦਫ਼ਤਰ ਇੰਪਲਾਈਜ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਗੇਟ ਰੈਲੀ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਓਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਡੀ ਸੀ ਦਫਤਰਾਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਦੀ ਥਾਂ ਉਹਨਾਂ ਨੂੰ ਲਮਕਾ ਰਹੀ ਹੈ ਜਿਸ ਕਾਰਨ ਮੁਲਾਜਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿਤਾ ਜਾਵੇ, ਠੇਕੇ ਅਤੇ ਆਊਟ ਸੋਰਸ ਕਰਮਚਾਰੀਆ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਆਧਾਰ ਉੱਪਰ ਪੂਰੀ ਤਨਖਾਹ ਦਿਤੀ ਜਾਵੇ, ਡੀਸੀ ਦਫਤਰਾਂ ਵਿੱਚ ਪੰਜਾਬ ਸਰਕਾਰ ਦੇ ਸਾਲ 1995 ਵਿੱਚ ਨਿਰਧਾਰਿਤ ਨਾਰਮਜ ਮੁਤਾਬਕ ਨਵੀਆਂ ਅਸਾਮੀਆਂ ਦੀ ਰਚਨਾ ਕਰਨ, ਕਾਰਪੋਰੇਸ਼ਨ ਸਿਟੀਜ ਵਿਖੇ ਐਚ ਆਰ ਏ ਦੀ ਅਸਾਮੀ ਦੀ ਰਚਨਾ ਕਰਨ ਅਤੇ ਕਲਰਕਾਂ ਦੀ ਖਾਲੀ ਅਸਾਮੀਆਂ ਭਰੀਆਂ ਜਾਣ, ਨਵੀਂਆਂ ਬਣੀਆਂ ਸਬ ਡਵੀਜਨਾਂ ਵਿਚ ਨਾਰਮਜ ਮੁਤਾਬਕ ਅਸਾਮੀਆਂ ਦੀ ਰਚਨਾ ਕਰਕੇ ਸਟਾਫ ਦਿੱਤਾ ਜਾਵੇ, ਸੁਪਰਡੈਂਟ ਗ੍ਰੇਡ 1 ਦੀ ਪਦਉਨਤੀ ਲਈ ਡੀ ਪੀ ਸੀ ਦੀ ਮੀਟਿੰਗ ਹਰ ਕੁਆਰਟ ਕਰਾਂਉਣ, ਬਾਕੀ ਅਸਾਮੀਆਂ ਤੇ ਪਦਉਨਤੀਆਂ ਤੁਰੰਤ ਕਰਨ ਅਤੇ ਇਹਨਾਂ ਦੇ ਸੇਵਾ ਨਿਯਮ ਬਣਾਏ ਜਾਣ, ਲੀਗਲ ਸੈਲ, ਆਰਟੀਆਈ, ਰਾਈਟ ਟੂ ਸਰਵਿਸ ਐਕਟ, ਈ ਗਵਰਨੈਂਸ, ਚੋਣਾਂ ਨਾਲ ਸਬੰਧਿਤ ਸਾਖਾਵਾਂ ਬਣਾ ਕੇ ਰੈਗੂਲਰ ਸਟਾਫ ਦਿਵਾਇਆ ਜਾਵੇ,ਤਹਿਸੀਲ ਦਫਤਰਾਂ ਅਤੇ ਡੀਸੀ ਦੀ ਪੇਸ਼ੀ ਸ਼ਾਖਾ ਵਿੱਚ ਸੁਪਰਡੈਂਟ ਗ੍ਰੇਡ 2 ਦੀ ਅਸਾਮੀ ਦੀ ਰਚਨਾ ਕੀਤੀ ਜਾਵੇ, ਡੀ ਸੀ ਦਫਤਰ ਦੇ ਸਾਰੇ ਸੁਪਰਡੈਂਟ ਗ੍ਰੇਡ 2 ਨੂੰ ਤਹਿਸੀਲਦਾਰ ਪਦਉਨਤੀ ਲਈ ਯੋਗ ਮੰਨਦਿਆਂ ਤਜਰਬੇ ਦੀ ਸ਼ਰਤ ਨੂੰ 5 ਸਾਲ ਤੋਂ ਘੱਟ ਕਰਕੇ 3 ਸਾਲ ਕੀਤਾ ਜਾਵੇ, ਡੀ ਸੀ ਦਫਤਰ ਦੇ ਸ਼ਰਤਾਂ ਪੂਰੀਆਂ ਕਰਦੇ ਸੀਨੀਅਰ ਸਹਾਇਕਾਂ ਲਈ ਨਾਇਬ ਤਹਿਸੀਲਦਾਰ ਪਦਉਨਤੀ ਲਈ ਸਿੱਧੀ ਭਰਤੀ ਦੇ ਕੋਟੇ ਵਿਚੋੱ ਕੋਟਾ ਲੈ ਕੇ 5 ਫੀਸਦੀ ਤੋੱ ਵਧਾ ਕੇ 25 ਫੀਸਦੀ ਕੀਤਾ ਜਾਵੇ, ਡੀਸੀ ਦਫਤਰ ਦੇ ਸੁਪਰਡੈਂਟ ਗ੍ਰੇਡ 1 ਦੀ ਅਸਾਮੀ ਦਾ ਨਾਮ ਪ੍ਰਬੰਧ ਅਫ਼ਸਰ ਜਾਂ ਬਜਟ ਅਤੇ ਅਮਲਾ ਅਫਸਰ ਕੀਤਾ ਜਾਵੇ, ਡੀ ਸੀ ਦਫਤਰ ਦੇ ਸੁਪਰਡੈਂਟ ਗ੍ਰੇਡ 2 ਦੀ ਅਸਾਮੀ ਦਾ ਨਾਮ ਸ਼ਾਖਾ ਅਫਸਰ ਕੀਤਾ ਜਾਵੇ, ਡੀਸੀ ਦਫਤਰ ਦੇ ਸੁਪਰਡੈਂਟਸ ਅਤੇ ਨਿੱਜੀ ਸਹਾਇਕ ਦੀ ਪਦਉਨਤੀ ਅਤੇ ਫਾਈਨਲ ਅਦਾਇਗੀਆਂ ਦੇ ਅ ਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣ, ਡੀਆਰਏ ਦੀ ਅਸਾਮੀ ਤੇ 1976 ਦੇ ਰੂਲ 9 ਈ ਅਨੁਸਾਰ ਕਲਰਕਾਂ ਤੇ ਸਟੈਨੋ ’ਚੋਂ ਪਦਉਨਤੀ ਕਰਨ ਦੀ ਰਹਿਬਰੀ ਜਾਰੀ ਕਰਨ ਅਤੇ ਰੂਲ ਐਫ ਦੀ ਕੋਈ ਉਚਚਤਾ ਨਾ ਬਣਦੀ ਹੋਣ ਕਾਰਨ ਰੱਦ ਕੀਤਾ ਜਾਵੇ, ਪੰਜਾਬ ਦੇ ਸਮੂਹ ਜਿਲਾ ਪ੍ਰਬੰਧਕੀ ਕੰਪਲੈਕਸਾਂ ਨੂੰ ਏ ਸੀ ਕਰਨ, ਮੁੱਢਲਾ ਲੋੜੀੱਦਾ ਇਨਫਰਾਸਟਰਕਟਰ, ਕਵਰਡ ਪਾਰਕਿੰਗ, ਸਮੇੱ ਦੀ ਲੋੜ ਅਨੁਸਾਰ ਆਧੁਨਿਕ ਰੂਮ, ਟੇਬਲ, ਕੁਰਸੀਆਂ , ਕੰਪਿਊਟਰ ਦਿਤੇ ਜਾਣ, ਡੀ ਸੀ ਦਫਤਰ ਦੇ ਕਰਮਚਾਰੀਆਂ ਨੂੰ ਸਰਕਾਰੀ ਡਿਊਟੀ ਆਉਣ ਤੇ ਜਾਣ ਅਤੇ ਚੰਡੀਗੜ੍ਹ ਸਥਿਤ ਹਾਈਕੋਰਟ, ਸੂਚਨਾ ਕਮਿਸ਼ਨ, ਸੇਵਾ ਦਾ ਅਧਿਕਾਰ ਕਮਿਸ਼ਨ, ਸਕੱਤਰੇਤ ਜਾਣ ਸਮੇੱ ਟੋਲ ਪਲਾਜਾ ਫਰੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਮਹਿਸੂਸ ਹੋ ਗਿਆ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ ਕਰ ਰਹੇ ਹਨ। ਕਿਸਾਨ ਯੂਨੀਅਨ ਜਿਲ੍ਹਾ ਕਪੂਰਥਲਾ ਵਲੋੱ ਵੀ ਉਹਨਾਂ ਦੀਆਂ ਮੰਗਾਂ ਦਾ ਸਮਰਥਣ ਕੀਤਾ ਗਿਆ ਹੈ, ਜਿਸ ਲਈ ਉਹ ਕਿਸਾਨਾਂ ਦੇ ਧੰਨਵਾਦੀ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ, ਅਰਵਿੰਦਰ ਚੀਮਾ, ਵਿਜੈ ਪ੍ਰਭਾਕਰ, ਪਰਮਜੀਤ ਸਿੰਘ, ਗੁਰਮੁੱਖ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ, ਅਨੀਤਾ ਰਾਣੀ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…