nabaz-e-punjab.com

ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਗੇਟ ਰੈਲੀ

ਨਵੇਂ ਚੇਅਰਮੈਨ ਦੀ ਨਿਯੁਕਤੀ ਜਲਦੀ ਕਰਨ ਦੀ ਮੰਗ, 23 ਜੂਨ ਨੂੰ ਕੰਪਾਰਟਮੈਂਟ ਪ੍ਰੀਖਿਆ ਦਾ ਬਾਈਕਾਟ ਕਰਨ ਦੀ ਧਮਕੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਸਕੂਲ ਸਿੱਖਿਆ ਬੋੋਰਡ ਕਰਮਚਾਰੀ ਐਸੋੋਸੀਏਸ਼ਨ ਵੱਲੋੋਂ ਮੁਲਾਜਮਾਂ ਦੀਆਂ ਭਖਦਿਆਂ ਮੰਗਾਂ ਸਬੰਧੀ ਬੋੋਰਡ ਦਫਤਰ ਵਿਖੇ ਅੱਜ ਸਵੇਰੇ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਅਤੇ ਪ੍ਰਧਾਨ ਸ੍ਰੀ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਦਿਨੀਂ ਬੋੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਚੇਅਰਮੈਨ ਦਾ ਚਾਰਜ ਸਕੂਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਜੀ ਵਜਰਾਲਿੰਗਮ ਨੂੰ ਦਿੱਤਾ ਗਿਆ ਸੀ ਪਰ ਉਹ ਅਜੇ ਤੱਕ ਬੋਰਡ ਦੇ ਦਫਤਰ ਵਿੱਚ ਨਹੀਂ ਆਏ ਹਨ। ਉਨ੍ਹਾਂ ਦੇ ਨਾ ਆਉਣ ਕਾਰਨ ਬੋਰਡ ਦੇ ਸਾਰੇ ਕੰਮ ਲਮਕ ਵਿੱਚ ਪੈ ਗਏ ਹਨ। ਇਸ ਤੋਂ ਪਹਿਲਾਂ ਵੀ ਸਕੂਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰਾਂ ਨੂੰ ਬੋਰਡ ਦੇੇ ਚੇਅਰਮੈਨ ਦਾ ਵਾਧੂ ਚਾਰਜ ਮਿਲਦਾ ਰਿਹਾ ਹੈ ਲੇਕਿਨ ਉਹ ਬੋਰਡ ਦਫਤਰ ਵਿੱਚ ਦਫ਼ਤਰੀ ਫਾਈਲਾਂ ਦਾ ਨਿਪਟਾਰਾ ਕਰਦੇ ਰਹੇ ਹਨ। ਇਹ ਪਹਿਲੇ ਵਧੀਕ ਮੁੱਖ ਸਕੱਤਰ ਹਨ ਜੋ ਬੋਰਡ ਦਫਤਰ ਨਹੀਂ ਆ ਰਹੇ ਹਨ। ਜਿਸ ਕਾਰਨ ਬੋਰਡ ਦੇ ਕੰਮ ’ਤੇ ਕਾਫੀ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤੋੋੱ ਮੰਗ ਕਰਦੀ ਹੈ ਕਿ ਤੁਰੰਤ ਬੋੋਰਡ ਦਾ ਪੱਕਾ ਚੇਅਰਮੈਨ ਲਗਾਇਆ ਜਾਵੇ, ਜਿਨੀ ਦੇਰ ਪੱਕਾ ਚੇਅਰਮੈਨ ਨਹੀਂ ਲੱਗਦਾ ਉਨੀ ਦੇਰ ਸਿੱਖਿਆ ਸਕੱਤਰ ਬੋਰਡ ਦਫਤਰ ਆ ਕੇ ਦਫਤਰ ਦੇ ਲਮਕ ਵਿਚ ਪਏ ਕੰਮਾਂ ਨੂੰ ਤੁਰੰਤ ਪੂਰਾ ਕਰਨ। ਸ੍ਰੀ ਖੰਗੂੜਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਆਖਰੀ ਸਮੇਂ ਤੇ ਬੇਲੋੜੀ ਨਵੀ ਪੋਸਟ ਬਣਾ ਕੇ ਬੋਰਡ ਵਿੱਚ ਸੀਨੀ ਵਾਇਸ ਚੇਅਰਪਰਸਨ ਨੂੰ ਨਿਯੁਕਤ ਕੀਤਾ ਗਿਆ ਹੈ। ਜੋ ਕਿ ਬੋਰਡ ਤੇ ਵਿੱਤੀ ਬੋਝ ਪਿਆ ਹੈ। ਇਸ ਪੋਸਟ ਨੂੰ ਖਤਮ ਕਰਨ ਦੀ ਸਰਕਾਰ ਨੂੰ ਪੁਰਜੋਰ ਮੰਗ ਕਰਦੇ ਹਾਂ। ਡੀਪੀਆਈ ਕਾਲਜ ਵੱਲੋਂ ਜੋੋ ਬੋੋਰਡ ਦਫਤਰ ਵਿਚ ਜਗ੍ਹਾ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ, ਉਸ ਦਾ ਯੂਨੀਅਨ ਪੂਰਾ ਵਿਰੋੋਧ ਕਰਦੀ ਹੈ। ਡੀਪੀਆਈ ਵੱਲੋਂ ਪਹਿਲਾਂ ਜੋੋ ਬੋੋਰਡ ਦੇ ਦਫਤਰ ਵਿਚ ਜੋੋ ਜਗ੍ਹਾ ਕਿਰਾਏ ਤੇ ਲਈ ਹੋਈ ਹੈ, ਉਸ ਦਾ ਬਣਦਾ ਬਕਾਇਆ ਕਿਰਾਇਆ ਦਿੱਤਾ ਜਾਵੇ। ਉਸ ਤੋਂ ਬਾਅਦ ਹੀ ਬਿਲਡਿੰਗ ਕਿਰਾਏ ਤੇ ਦੇਣ ਲਈ ਵਿਚਾਰਿਆ ਜਾਵੇਗਾ। ਇਸ ਤੋਂ ਇਲਾਵਾ ਬੋੋਰਡ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਨੂੰ ਦੂਰ ਕਰਨ, ਦਿਹਾੜੀਦਾਰ ਮੁਲਾਜ਼ਮਾਂ ਦੀ ਮਿਆਦ ਵਿਚ ਵਾਧਾ ਕਰਨ, ਕਰਮਚਾਰੀਆਂ ਨੂੰ ਰੈਗੂਲਰ ਤਨਖਾਹ ਦੇਣ ਬਾਰੇ, ਸਟਾਫ ਦੀ ਨਵੀਂ ਭਰਤੀ ਕਰਨ ਬਾਰੇ, ਸਰਕਾਰ ਵੱਲ ਪੁਸਤਕਾਂ ਦੀ ਬਕਾਇਆ 1.93 ਕਰੋੜ ਰੁਪਏ ਲੈਣ ਬਾਰੇ, ਅਗਸਤ 2004 ਵਿਚ ਨੋੋਟੀਫਿਕੇਸ਼ਨ ਅਧਾਰ ਤੇ ਰੈਗੂਲਰ ਹੋਏ ਕਰਮਚਾਰੀਆਂ ਨੂੰ ਹਾਈ ਕੋੋਰਟ ਦੇ ਆਦੇਸ਼ਾਂ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇੇ। ਯੂਨੀਅਨ ਆਗੂਆਂ ਵੱਲੋੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਤੋਂ ਪੁਰਜੋਰ ਅਪੀਲ ਕੀਤੀ ਹੈ। ਇਹ ਜਾਣਕਾਰੀ ਪ੍ਰੈਸ ਸਕੱਤਰ ਗੁਰਨਾਮ ਸਿੰਘ ਵੱਲੋਂ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਬੋਰਡ ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਜਲਦੀ ਨਹੀਂ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 23 ਜੂਨ ਨੂੰ ਹੋਣ ਵਾਲੀ ਕੰਪਾਰਟਮੈਂਟ ਦੀ ਪ੍ਰੀਖਿਆ ਦਾ ਬਾਈਕਾਟ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…