ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੱਤਕੇ ਦੀ ਪ੍ਰਦਰਸ਼ਨੀ ਵਿੱਚ ਸਟੰਟਬਾਜ਼ੀ ਬੰਦ ਕਰਨ ਦੀ ਭਰਵੀਂ ਸ਼ਲਾਘਾ

ਗੱਤਕਾ ਸੰਸਥਾਵਾਂ ਤੇ ਅਖਾੜੇ ਇਸ ਹੁਕਮਨਾਮੇ ’ਤੇ ਇੰਨ੍ਹ-ਬਿੰਨ੍ਹ ਪਹਿਰਾ ਦੇਣ: ਹਰਜੀਤ ਗਰੇਵਾਲ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਨਵੰਬਰ:
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ:), ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ ਕਰਨ ਦੇ ਆਦੇਸ਼ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਚਲਦੇ ਸਮੂਹ ਅਖਾੜੇ ਅਤੇ ਗੱਤਕਾ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਹੁਕਮਨਾਮੇ ਉਪਰ ਇੰਨ੍ਹ-ਬਿੰਨ੍ਹ ਪਹਿਰਾ ਦਿੰਦੇ ਹੋਏ ਵਿਰਾਸਤੀ ਕਲਾ ਦਾ ਹੀ ਪ੍ਰਦਰਸ਼ਨ ਕਰਨ। ਇਸ ਸਬੰਧੀ ਇੱਕ ਸਾਂਝੇ ਬਿਆਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਅਤੇ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਗੱਤਕਾ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਉਦੇ ਸਿੰਘ ਸਰਹਿੰਦ ਅਤੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਤਿੰਨੇ ਸੰਸਥਾਵਾਂ ਸ਼ੁਰੂ ਤੋਂ ਹੀ ਇਸ ਪੁਰਾਤਨ ਮਾਰਸ਼ਲ ਆਰਟ ਵਿੱਚ ਕਿਸੇ ਵੀ ਕਿਸਮ ਦੀ ਸਟੰਟਬਾਜ਼ੀ ਜਾਂ ਬਾਜ਼ੀਗਿਰੀ ਦੇ ਸਖਤ ਖਿਲਾਫ਼ ਰਹੀਆਂ ਹਨ ਅਤੇ ਪਿਛਲੇ ਇੱਕ ਦਹਾਕੇ ਤੋਂ ਹੀ ਹਰ ਮੰਚ ਉਪਰ ਇਸ ਬਿਪਰ ਰੀਤ ਅਤੇ ਜੰਗਜੂ ਕਲਾ ਦਾ ਮੂਲ ਸਰੂਪ ਨੂੰ ਵਿਗਾੜਨ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਗੱਤਕਾ ਪ੍ਰੋਮੋਟਰ ਸ੍ਰੀ ਗਰੇਵਾਲ ਤੇ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਵਿਰਾਸਤੀ ਖੇਡ ਦੇ ਪ੍ਰਦਰਸ਼ਨ ਮੌਕੇ ਕੁੱਝ ਗੱਤਕਾ ਅਖਾੜਿਆਂ ਵੱਲੋਂ ਕੀਤੀ ਜਾਂਦੀ ਸਟੰਟਬਾਜ਼ੀ ਦਾ ਗੱਤਕੇ ਨਾਲ ਕੋਈ ਵੀ ਸਬੰਧ ਨਾ ਹੋਣ ਦੇ ਬਾਵਜੂਦ ਸਟੇਜਾਂ ਅਤੇ ਟੀਵੀ ਸ਼ੋਅ ਦੌਰਾਨ ਬਾਜ਼ੀਗਿਰੀ ਕਰਨ ਵਾਲੇ ਨੌਜਵਾਨ ਗੱਤਕੇ ਦੇ ਨਾਮ ਹੇਠ ਮਾਰੂ ਸਟੰਟ ਕਰਦੇ ਰਹੇ ਜਿਸ ਕਾਰਨ ਕਈ ਬੱਚਿਆਂ ਨੂੰ ਜਾਨੀ ਨੁਕਸਾਨ ਵੀ ਉਠਾਉਣਾ ਪਿਆ ਅਤੇ ਆਮ ਸਧਾਰਨ ਲੋਕ ਅਜਿਹੇ ਗੈਰ-ਗੱਤਕਈ ਅਤੇ ਮਾਰੂ ਸਟੰਟਾਂ ਨੂੰ ਦੇਖਦਿਆਂ ਆਪਣੇ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਰੱਖ ਰਹੇ ਸਨ।
ਉਨਾਂ ਕਿਹਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਸ ਫ਼ੈਸਲੇ ਲਈ ਧੰਨਵਾਦ ਕਰਦਿਆਂ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ, ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇਸਮਾ ਇਸ ਪਰਾਤਨ ਖੇਡ ਨੂੰ ਦੂਜੀਆਂ ਸਥਾਪਿਤ ਭਾਰਤੀ ਖੇਡਾਂ ਦੀ ਤਰ੍ਹਾਂ ਮੁੜ੍ਹ ਸੁਰਜੀਤ ਕਰਨ, ਕੌਮੀ ਪੱਧਰ ‘ਤੇ ਮਾਨਤਾ ਦਿਵਾਉਣ ਅਤੇ ਹਰਮਨ-ਪਿਆਰਾ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਇੰਨਾਂ ਸੰਥਾਵਾਂ ਵੱਲੋਂ ਕੀਤੇ ਜਾ ਰਹੇ ਉਚੇਚੇ ਯਤਨਾਂ ਸਦਕਾ ਗੱਤਕਾ ਅੱਜ ਸਮੁੱਚੇ ਦੇਸ਼ ਭਰ ਵਿਚ ਪ੍ਰਵਾਨਿਤ ਖੇਡ ਵਜੋਂ ਪ੍ਰਚੱਲਤ ਅਤੇ ਮਕਬੂਲ ਹੋਇਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਖੇਡ ਵਜੋਂ ਹਰਮਨ ਪਿਆਰਾ ਬਣ ਗਿਆ ਹੈ। ਉਨਾਂ ਕਿਹਾ ਕਿ ਗੱਤਕਾ ਯੁੱਧ ਕਲਾ ਆਪਣੇ ਆਪ ਵਿੱਚ ਸੁਰੱਖਿਆ ਦੀ ਪੂਰਨ ਕਲਾ ਹੈ। ਇਸ ਲਈ ਸਮੂਹ ਪਰਿਵਾਰਾਂ ਦੇ ਬੱਚੇ ਵੱਧ ਤੋਂ ਵੱਧ ਇਸ ਕਲਾ ਨੂੰ ਖੇਡ ਅਤੇ ਸਵੈ-ਰੱਖਿਆ ਵਜੋਂ ਅਪਨਾਉਣ ਤਾਂ ਜੋ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਲਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…