nabaz-e-punjab.com

‘ਕਿਸਮੇ ਕਿਤਨਾ ਹੈ ਦਮ’ ਦੇ ਸੈਮੀ ਫਾਈਨਲ ਵਿੱਚ ਪੁੱਜਾ ਗੌਰਿਸ਼ ਕਾਲੀਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 1 ਜੁਲਾਈ
ਸਥਾਨਕ ਸ਼ਹਿਰ ਦਾ ਗੌਰਿਸ਼ ਕਾਲੀਆ ਡੀ.ਡੀ. ਪੰਜਾਬੀ ਵੱਲੋਂ ਬੱਚਿਆਂ ਦੇ ਕਰਵਾਏ ਜਾਂਦੇ ਟੇਲੈਂਟ ਦੇ ਮਹਾਂਸੰਗਰਾਮ ‘‘ਕਿਸਮੇ ਕਿਤਨਾ ਹੈ ਦਮ’’ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਥ ਕਾਂਗਰਸੀ ਆਗੂ ਰਾਹੁਲ ਕਾਲੀਆ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਗੌਰਿਸ਼ ਕਾਲੀਆ ਨੇ ਡੀ.ਡੀ. ਪੰਜਾਬੀ ਵੱਲੋਂ ਬੱਚਿਆਂ ਦੇ ਕਰਵਾਏ ਜਾਂਦੇ ਟੇਲੈਂਟ ਹੰਟ ਸ਼ੋਅ ‘‘ਕਿਸਮੇ ਕਿਤਨਾ ਹੈ ਦਮ’’ ਦੇ ਦੋ ਰਾਊਂਡ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੌਰਿਸ਼ ਕਾਲੀਆ ਨੇ ਐਕਟਿੰਗ, ਡਾਂਸ ਅਤੇ ਗੀਤਾਂ ਦੇ ਮੁਕਾਬਲਿਆਂ ਵਿਚ ਪਹਿਲੇ ਰਾਊਂਡ ਦੇ ਐਡੀਸ਼ਨ ਜੋ ਕਿ ਨੈਸ਼ਨਲ ਸਕੂਲ ਕੁਰਾਲੀ ਵਿਚ ਹੋਇਆ ਅਤੇ ਦੂਸਰਾ ਮੈਗਾ ਰਾਊਂਡ ਇੰਟਰਨੈਸ਼ਲ ਸਕੂਲ ਕੁਰਾਲੀ ਵਿਖੇ ਹੋਇਆ ਜਿਨ੍ਹਾਂ ਵਿਚ ਜਿੱਤ ਦਰਜ਼ ਕਰਦਿਆਂ ਅਗਲੇ ਟੀ.ਵੀ ਸ਼ੋਅ ਵਿਚ ਪਹੁੰਚ ਗਿਆ ਅਤੇ ਉਸ ਨੇ ਪੰਚਕੂਲਾ ਦੇ ਜੈਨਇੰਦਰਾ ਪਬਲਿਕ ਸਕੂਲ ਵਿਖੇ ਕੁਆਟਰਫਾਈਨਲ ਵਿੱਚ ਵੀ ਜਿੱਤ ਦਰਜ਼ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਗੌਰਿਸ਼ ਕਾਲੀਆ ਦੇ ਪਿਤਾ ਰਾਕੇਸ਼ ਕਾਲੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੈਮੀਫਾਈਨਲ ਦਾ ਮੁਕਾਬਲਾ ਡੀ.ਡੀ.ਪੰਜਾਬੀ ’ਤੇ 7 ਅਗਸਤ ਨੂੰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…