ਗਊਸ਼ਾਲਾ ਮਟੌਰ: ਪਸ਼ੂ ਭਲਾਈ ਕੈਂਪ ਦੌਰਾਨ 150 ਪਸ਼ੂਆਂ ਦਾ ਇਲਾਜ

ਨਬਜ਼-ਏ-ਪੰਜਾਬ, ਮੁਹਾਲੀ, 16 ਜਨਵਰੀ:
ਮੁੱਖ ਮੰਤਰੀ ਭਗਵੰਤ ਮਾਨ, ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਡਾ. ਜੀਐੱਸ ਬੇਦੀ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਗਊ ਗੋਪਾਲ ਸੇਵਾ ਸੁਸਾਇਟੀ ਸੈਕਟਰ-70 (ਮਟੌਰ) ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਜੇਸ਼ ਨਾਰੰਗ ਨੇ ਕੀਤਾ।

ਇਹ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਕੇ.ਕੇ. ਜਿੰਦਲ, ਪ੍ਰਧਾਨ ਹਰੀਸ਼ ਦੱਤਾ, ਸਕੱਤਰ ਐਡਵੋਕੇਟ ਧੀਰਜ ਕੌਸ਼ਲ ਅਤੇ ਮੈਨੇਜਰ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ 150 ਗਾਵਾਂ, ਵੱਛੀਆਂ ਅਤੇ ਵੱਛਿਆਂ ਨੂੰ ਦਵਾਈ ਦਿੱਤੀ ਗਈ ਅਤੇ ਵੱਖ-ਵੱਖ ਬੀਮਾਰੀਆਂ ਤੋਂ ਪੀੜਤ 35 ਤੋਂ ਵੱਧ ਪਸ਼ੂਆਂ ਦਾ ਮਾਹਰ ਵੈਟਰਨਰੀ ਡਾਕਟਰਾਂ ਨੇ ਮੌਕੇ ’ਤੇ ਹੀ ਇਲਾਜ ਕੀਤਾ। ਗਊਸ਼ਾਲਾ ਪ੍ਰਬੰਧਕਾਂ, ਸੇਵਾਦਾਰਾਂ ਅਤੇ ਗਊ ਪ੍ਰੇਮੀਆਂ ਨੂੰ ਗਊ ਵੰਸ਼ ਦੀ ਸਾਂਭ-ਸੰਭਾਲ, ਖੁਰਾਕ, ਵੱਖ-ਵੱਖ ਮੌਸਮ ਦੌਰਾਨ ਪਸ਼ੂਆਂ ਦੇ ਰੱਖ-ਰਖਾਓ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਸ਼ੂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਵੈਟਰਨਰੀ ਅਫ਼ਸਰ ਰਾਏਪੁਰ ਡਾ. ਹਰਪ੍ਰੀਤ ਸਿੰਘ, ਵੈਟਰਨਰੀ ਅਫ਼ਸਰ ਲਾਂਡਰਾਂ ਡਾ. ਅਬਦੁਲ ਮਾਜਿਦ, ਵੈਟਰਨਰੀ ਇੰਸਪੈਕਟਰ ਮਟੌਰ ਪਰਮਜੀਤ ਸਿੰਘ, ਵੈਟਰਨਰੀ ਇੰਸਪੈਕਟਰ ਸੋਹਾਣਾ ਹਰਿੰਦਰ ਸਿੰਘ ਅਤੇ ਸੇਵਾਦਾਰ ਦੀਪਕ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਗਊ ਗੋਪਾਲ ਸੇਵਾ ਸੁਸਾਇਟੀ ਦੇ ਪ੍ਰਬੰਧਕੀ ਮੈਂਬਰ ਰਾਕੇਸ਼ ਅਰੋੜਾ, ਪਹਿਲਵਾਨ ਲਖਮੀਰ ਸਿੰਘ ਲੱਖਾ, ਹਰਿਮੰਦਰ ਸਿੰਘ ਬਿੰਦਾ, ਐਡਵੋਕੇਟ ਦਵਿੰਦਰ ਸ਼ਰਮਾ ਅਤੇ ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …