Nabaz-e-punjab.com

ਪੰਜਾਬੀ ਸੱਭਿਆਚਾਰ ਵਿੱਚ ਨਵੇਂ ਪ੍ਰਤਿਭਾਵਾਨ ਕਲਾਕਾਰਾਂ ਦਾ ਸਹਿਯੋਗ ਕਰੇਗੀ ‘ਗੇੜੀ ਮਿਊਜ਼ਿਕ ਕੰਪਨੀ’

ਮੁਹਾਲੀ ਪ੍ਰੈੱਸ ਕਲੱਬ ਵਿੱਚ ਹੋਈ ‘ਗੇੜੀ ਮਿਊਜ਼ਿਕ ਕੰਪਨੀ’ ਦੀ ਲਾਂਚਿੰਗ

ਪੰਜਾਬੀ ਗਾਇਕ ਅੰਮ੍ਰਿਤ ਧਾਲੀਵਾਲ ਦਾ ਨਵਾਂ ਟਰੈਕ ‘ਸੂਟ’ ਵੀ ਹੋਇਆ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਪੰਜਾਬ ਵਿਚ ਉੱਭਰ ਰਹੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਦਰਸ਼ਕਾਂ ਦੇ ਸਨਮੁੱਖ ਲਿਆਉਣ ਅਤੇ ਲੱਚਰਤਾ ਤੋਂ ਰਹਿਤ ਅਤੇ ਹਥਿਆਰਾਂ ਨੂੰ ਪ੍ਰੋਤਸਾਹਨ ਦੇਣ ਵਾਲੀ ਗਾਇਕੀ ਤੋਂ ਹੱਟ ਕੇ ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਸਾਫ਼ ਸੁਥਰੀ ਗਾਇਕੀ ਪਾਉਣ ਦੇ ਮਕਸਦ ਨਾਲ ਗੇੜੀ ਮਿਊਜ਼ਿਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਲਾਂਚਿੰਗ ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬੀ ਕਲਾਕਾਰ ਅੰਮ੍ਰਿਤ ਧਾਲੀਵਾਲ ਵੱਲੋਂ ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਪਾਇਆ ਇੱਕ ਨਵਾਂ ਗੀਤ ‘ਸੂਟ’ ਵੀ ਲਾਂਚ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀ ਦੇ ਪ੍ਰਬੰਧਕਾਂ ਰਵਿੰਦਰ ਸਿੰਘ ਭੁੱਲਰ ਲੋਪੋਕੇ ਅਤੇ ਬਚਿੱਤਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਨਵੀਂ ਨੌਜਵਾਨ ਪੀੜ੍ਹੀ ਦੇ ਅੰਦਰ ਕਾਫ਼ੀ ਪ੍ਰਤਿਭਾ ਤਾਂ ਹੁੰਦੀ ਹੈ ਪ੍ਰੰਤੂ ਉਹ ਕੁਝ ਆਰਥਿਕ ਤੰਗੀਆਂ ਕਾਰਨ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ। ਉਨ੍ਹਾਂ ਦੀ ਕੰਪਨੀ ਗੇੜੀ ਮਿਊਜ਼ਿਕ ਅਜਿਹੇ ਸਾਫ਼ ਸੁਥਰੀ ਅਤੇ ਨਿਰੋਲ ਸੱਭਿਆਚਾਰਕ ਕਲਾਕਾਰਾਂ ਦੀ ਪ੍ਰਤਿਭਾ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਏਗੀ। ਆਪਣੇ ਖ਼ੁਦ ਦੇ ਹੀ ਲਿਖੇ ਹੋਏ ਇਸ ਨਵੇਂ ਗੀਤ ‘ਸੂਟ’ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਅੰਮ੍ਰਿਤ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਗੀਤ ਵਿੱਚ ਪੰਜਾਬੀ ਪਹਿਰਾਵੇ ‘ਸੂਟ’ ਦਾ ਹੀ ਜ਼ਿਕਰ ਕੀਤਾ ਗਿਆ ਹੈ। ਗੀਤ ਦੇ ਬੋਲ ਜ਼ਿਆਦਾ ਕਰਕੇ ਪੰਜਾਬੀ ਵਿਆਹ ਨਾਲ ਸਬੰਧਿਤ ਹਨ।
ਉਨ੍ਹਾਂ ਗੀਤ ਦੇ ਦੋ ਬੋਲ ‘ਵੇ ਮੈਂ ਸੂਟ ਸਵਾਇਆ ਤੇਰੇ ਕਰਕੇ’ ਵੀ ਪੱਤਰਕਾਰਾਂ ਨੂੰ ਗਾ ਕੇ ਸੁਣਾਇਆ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਮਿਊਜ਼ਿਕ ਰਬਾਬ ਸਿੰਘ ਵੱਲੋਂ ਅਤੇ ਵੀਡੀਓ ਰੈੱਡ ਲੀਵਜ਼ ਫ਼ਿਲਮਜ਼ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਪਿਆਰ’, ‘ਦਿਲ ਤੇਰੇ’, ‘ਲਲਕਾਰੇ’ ਦੇ ਨਾਲ ਨਾਲ ਧਾਰਮਿਕ ਗੀਤ ‘ਸਿੱਖੀ ਦਾ ਜਹਾਜ਼’ ਵਰਗੇ ਗੀਤਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਦਰਸ਼ਕਾਂ ਦੀ ਕਚਹਿਰੀ ’ਚੋਂ ਖੂਬ ਪਿਆਰ ਮਿਲਿਆ। ਇਸ ਮੌਕੇ ਸਤਿੰਦਰਪਾਲ ਸਿੰਘ ਨਾਗਰਾ, ਚਰਨਕਮਲਪ੍ਰੀਤ ਸਿੰਘ ਕਾਹਲੋਂ, ਮੇਜਰ ਸਿੰਘ ਕਜੌਲੀ, ਜਗਜੀਤ ਸਿੰਘ, ਹਰਸਹਿਜਪਾਲ ਸਿੰਘ, ਨਵਨੀਤ ਸਿੰਘ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …