Share on Facebook Share on Twitter Share on Google+ Share on Pinterest Share on Linkedin ਪੈਰਾਗਾਨ ਸਕੂਲ ਸੈਕਟਰ-71 ਵਿੱਚ ਜਰਮਨ ਬੈਂਡ ਰਾਗਾਬੁੰਦ ਦੀ ਪੇਸ਼ਕਾਰੀ ਨੇ ਨੱਚਣ ਲਾਏ ਸਰੋਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ: ਸਥਾਨਕ ਪੈਰਾਗਾਨ ਸੀਨੀਅਰ ਸੈਕਡਰੀ ਸਕੂਲ ਸੈਕਟਰ-71 ਵਿੱਚ ਜਰਮਨ ਬੈਂਡ ਰਾਗਾਬੁੰਦ ਨੇ ਆਪਣੀ ਪੇਸ਼ਕਾਰੀ ਪੇਸ਼ ਕੀਤੀ। ਜਿਸ ਦਾ ਵੱਖ ਵੱਖ ਸਕੁੂਲਾਂ ਤੋਂ ਆਏ ਇਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਆਨੰਦ ਮਾਣਿਆ। ਇਹ ਬੈਂਡ ਬੱਚਿਆਂ ਵਿੱਚ ਘੁੰਮ-ਘੁੰਮ ਕੇ ਆਪਣੀ ਅਦਾਕਾਰੀ ਦਿਖਾਉਂਦਾ ਰਿਹਾ ਅਤੇ ਬੱਚੇ ਇਸ ਬੈਂਡ ਨਾਲ ਨੱਚਦੇ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਇਹ ਬੈਂਡ ਲਾਹੋਰ ਤੋਂ ਵਾਘਾ ਬਾਰਡਰ ਰਾਹੀਂ ਹੁੰਦਾ ਹੋਇਆ ਅੱਜ ਮੁਹਾਲੀ ਵਿਖੇ ਪਹੁੰਚਿਆ ਹੈ। ਇਹ ਬੈਂਡ ਸਾਰੇ ਭਾਰਤ ਦਾ ਦੌਰਾ ਕਰੇਗਾ ਅਤੇ ਵੱਡੇ ਸ਼ਹਿਰਾਂ ਵਿੱਚ ਆਪਣੀ ਅਦਾਕਾਰੀ ਦਿਖਾਏਗਾ। ਇਸ ਮਿਊਜ਼ੀਕਲ ਬੈਂਡ ਵਿੱਚ ਅਨਡਰੀਅਸ ਲੈਸਕੇ, ਨੀਲਸ ਲੈਸਕੇ, ਮਾਈਕਲ ਅਤੇ ਦੋ ਲੂਕਾ ਸ਼ਾਮਲ ਹਨ। ਇਸ ਬੈਂਡ ਦਾ ਭਾਰਤ ਦੌਰਾ ਗੋਇਥੇ ਸੰਸਥਾ ਮੈਕਸ ਮੂਲਰ ਨਵੀਂ ਦਿੱਲੀ ਵੱਲੋਂ ਆਯੋਜਿਤ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਪੈਰਾਗਾਨ ਸਕੂਲ ਵਿੱਚ ਜਰਮਨ ਭਾਸ਼ਾ 2008 ਤੋਂ ਪੜਾਈ ਜਾ ਰਹੀ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿਲ, ਸੀਈਓ ਅਤੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਸ਼ਰਮਾ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ