Nabaz-e-punjab.com

ਜਰਮਨ ਦੇ ਵਫ਼ਦ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਹੁਨਰ ਵਿਕਾਸ ਤੇ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਕੀਤੀ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਜਰਮਨ ਕੰਪਨੀ ਕਲਾਸ (ਸੀਐਲਏਏਐੱਸ) ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ, ਵਿਜੈ ਕੁਮਾਰ ਜੰਜੂਆ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਿਹਤ ਮੰਤਰੀ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਕੋਲ ਵਪਾਰ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਢੁਕਵਾਂ ਮਾਹੌਲ ਹੈ।
ਇਸ ਸਬੰਧੀ ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਬਿਹਤਰ ਰੁਜ਼ਗਾਰ ਯੋਗਤਾ ਦੇ ਨਜ਼ਰੀਏ ਅਤੇ ਬਿਹਤਰ ਹੁਨਰ ਪੂਲ ਨੂੰ ਬਰਕਰਾਰ ਰੱਖਣ ਲਈ ਫਲੈਕਸੀਬਲ ਮੈਨੂਫੈਕਚਰਿੰਗ ਕਨਸੈਪਟ ਨੂੰ ਲਾਗੂ ਕਰਨ, ਦੋਹਰੀ ਸਿੱਖਿਆ ਪ੍ਰਣਾਲੀ ਨੂੰ ਵਿਕਸਤ ਕਰਨਾ ਅਤੇ ਹੁਨਰ ਵਿਕਾਸ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਜਰਮਨ ਦੇ ਵਫ਼ਦ ਵਿੱਚ ਸ੍ਰੀ ਜਾਨ ਹੈਂਡਰਿਕ ਮੋਹਰ (ਸੀਈਓ ਬਿਜ਼ਨਸ ਯੂਨਿਟ ਗ੍ਰੇਨ ਐਂਡ ਮੈਂਬਰ ਆਫ਼ ਗਰੁੱਪ ਐਗਜ਼ੀਕਿਊਟਿਵ ਬੋਰਡ, ਕਲਾਸ ਜਰਮਨੀ) ਸਮੇਤ ਸ੍ਰੀਰਾਮ ਕਾਨਨ (ਮੈਨੇਜਿੰਗ ਡਾਇਰੈਕਟਰ, ਕਲਾਸ ਇੰਡੀਆ), ਸੁਮਿਤ ਕਪਲਿਸ਼ (ਜਨਰਲ ਮੈਨੇਜਰ, ਸਪਲਾਈ ਚੇਨ ਮੈਨੇਜਮੈਂਟ, ਕਲਾਸ ਇੰਡੀਆ) ਅਤੇ ਭਾਵਿਸ਼ ਅਵਸਥੀ (ਚੀਫ਼ ਹਿਊਮਨ ਰਿਸੋਰਸ ਅਫ਼ਸਰ, ਕਲਾਸ ਇੰਡੀਆ) ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …