Share on Facebook Share on Twitter Share on Google+ Share on Pinterest Share on Linkedin ਸੰਤ ਈਸ਼ਰ ਸਿੰਘ ਸਕੂਲ ਵਿੱਚ ਪੁਰਾਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਹੋਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ: ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਪੁਰਾਣੇ ਵਿਦਿਆਰਥੀਆਂ ਅਤੇ ਪੁਰਾਣੇ ਅਧਿਆਪਕਾਂ ਦੀ ਇਕੱਤਰਤਾ ਸਕੂਲ ਕੈਂਪਸ ਵਿੱਚ ਹੋਈ। ਜਿਸ ਵਿੱਚ ਸਕੂਲ ਵਿੱਚੋੱ 20-25 ਸਾਲ ਪਹਿਲਾਂ ਦਸਵੀਂ ਪਾਸ ਕਰਕੇ ਗਏ ਵਿਦਿਆਰਥੀ ਸ਼ਾਮਲ ਹੋਏ। ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਵਿੱਚ ਬਿਤਾਏ ਆਪਣੇ ਸਮੇੱ ਨੂੰ ਯਾਦ ਕਰਦਿਆਂ ਕਿਹਾ ਕਿ ਭਾਵੇੱ ਉਸ ਸਮੇੱ ਸਕੂਲ ਕੋਲ ਆਪਣੀ ਬਿਲਡਿੰਗ ਨਹੀਂ ਸੀ ਅਤੇ ਸਕੂਲ ਕੋਠੀਆਂ ਵਿੱਚ ਚਲਦਾ ਸੀ ਪਰ ਉਸ ਸਮੇੱ ਵੀ ਸਕੂਲ ਪੂਰੀਆਂ ਬੁਲੰਦੀਆਂ ਤੇ ਸੀ। ਵਿਦਿਆਰਥੀਆਂ ਨੇ ਕਿਹਾ ਕਿ ਉਹ ਜੋ ਕੁੱਝ ਵੀ ਅੱਜ ਹਨ ਉਹ ਸਭ ਕੁੱਝ ਸਕੂਲ ਦੀ ਬਦੌਲਤ ਹਨ। ਸਕੂਲ ਨੇ ਉਨ੍ਹਾਂ ਦੇ ਸਰਬ ਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤਾ। ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਡਾ. ਰਮਿਤ ਅਰੋੜਾ, ਡਾ. ਦਲਜੀਤ ਸਿੰਘ, ਸੁਰਿੰਦਰ ਸਿੰਘ ਸੋਹਾਣਾ ਐਮ ਸੀ, ਕਮਲਜੀਤ ਸਿੰਘ ਪਨੇਸਰ, ਗੁਰਬੀਰ ਸਿੰਘ, ਅਮਰਜੀਤ ਸਿੰਘ ਕੰਗ, ਪ੍ਰੀਤ ਯਾਦਵ, ਸੁਨੀਲ ਕੁਮਾਰ, ਰਘਬੀਰ ਸਿੰਘ, ਅਨੂਪ ਅਤੇ ਗੁਰਪਰੀਤ ਸਿੰਘ ਟੋਹੜੇ ਨੇ ਸਕੂਲ ਵਿੱਚ ਬਿਤਾਏ ਸਮੇੱ ਨੂੰ ਬਹੁਤ ਭਾਵੁਕਤਾ ਨਾਲ ਯਾਦ ਕੀਤਾ ਅਤੇ ਹਰ ਵਿਦਿਆਰਥੀ ਨੇ ਸਕੂਲ ਦੀ ਫਾਊੱਡਰ ਡਾਇਰੈਕਟਰ ਹਰਦੀਪ ਕੌਰ ਗਿੱਲ ਵੱਲੋਂ ਸਮੇਂ ਸਮੇਂ ਤੇ ਦਿੱਤੀਆਂ ਨਸੀਹਤਾਂ ਨੂੰ ਸਲਾਹਿਆ। ਗੁਰਪ੍ਰੀਤ ਕੌਰ, ਮਨਕਿੰਦਰ ਕੌਰ, ਮੀਨੂ ਅਤੇ ਕਮਲਦੀਪ ਕੌਰ ਨੇ ਲੜਕੀਆਂ ਵੱਲੋੱ ਬੋਲਦਿਆਂ ਸਕੂਲ ਸਮੇੱ ਨੂੰ ਯਾਦ ਕੀਤਾ। ਸਕੂਲ ਦੇ ਪੁਰਾਣੇ ਅਧਿਆਪਕਾਂ ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਲੈਕਚਰਾਰ ਸੁਰਜੀਤ ਸਿੰਘ, ਸਟੇਟ ਐਵਾਰਡੀ ਅਧਿਆਪਕ ਭੁਪਿੰਦਰ ਸਿੰਘ ਅਤੇ ਮਨਜਿੰਦਰ ਪਾਲ ਸਿੰਘ ਨੇ ਇਹਨਾਂ ਵਿਦਿਆਰਥੀਆਂ ਨਾਲ ਸਕੂਲ ਸਮੇੱ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਟੈਕਨੋਲੋਜੀ ਦੀ ਤਰੱਕੀ ਕਾਰਨ ਉਸ ਸਮੇੱ ਤੇ ਅੱਜ ਦੇ ਵਿਦਿਆਰਥੀਆਂ ਵਿੱਚ ਬਹੁਤ ਫਰਕ ਹੈ ਅਤੇ ਹੁਣ ਪੜ੍ਹਾਈ ਦਾ ਢੰਗ ਵੀ ਬਦਲ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਸਖਤ ਮਿਹਨਤ ਨਾਲ ਸਕੂਲ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਉਹਨਾਂ ਵੱਲੋੱ ਲਾਇਆ ਬੂਟਾ ਹੁਣ ਪੂਰਾ ਫਲ ਫੁੱਲ ਗਿਆ ਹੈ। ਉਨ੍ਹਾਂ ਨੇ ਸਕੂਲ ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਹੈ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਕੂਲ ਦੇ ਪੁਰਾਣੇ ਵਿਦਿਆਰਥੀ ਪਰਮਜੀਤ ਸਿੰਘ ਹੈਪੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿਚ ਸਕੂਲ ਦੇ ਮੈਨੇਜਰ ਅਮਰਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਹਨਾਂ ਵਿਦਿਆਰਥੀਆਂ ਨਾਲ ਬਿਤਾਏ ਪਲ ਸਾਂਝੇ ਕੀਤੇ। ਇਹਨਾਂ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ 20-20 ਸਾਲ ਬਾਅਦ ਇੱਕ ਦੂਜੇ ਨੂੰ ਮਿਲੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ