nabaz-e-punjab.com

ਐਨਆਰਆਈ ਲੜਕੇ ਨਾਲ ਮੰਗਣੀ ਤੋਂ ਬਾਅਦ ਲੜਕੀ ਨੇ ਕਿਸੇ ਹੋਰ ਨਾਲ ਕਰਵਾਇਆ ਵਿਆਹ

ਐਨਆਰਆਈ ਥਾਣਾ ਮੁਹਾਲੀ ਵਿੱਚ ਲੜਕੀ ਤੇ ਉਸ ਦੇ ਪਿਤਾ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਐਨਆਰਆਈ ਲੜਕੇ ਨਾਲ ਮੰਗਣੀ ਤੋਂ ਬਾਅਦ ਲੜਕੀ ਨੇ ਕਿਸੇ ਹੋਰ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-7 ਸਥਿਤ ਐਨਆਰਆਈ ਥਾਣੇ ਵਿੱਚ ਜ਼ੀਰਕਪੁਰ ਦੀ ਲੜਕੀ ਅਤੇ ਉਸ ਦੇ ਪਿਤਾ ਦੇ ਖ਼ਿਲਾਫ਼ ਰਾਜ ਕੁਮਾਰ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਕੈਨੇਡਾ ਵਾਸੀ ਅਸ਼ੋਕ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਲੜਕੀ ਵਾਲਿਆਂ ’ਤੇ ਮੰਗਣੀ ਦੀ ਰਸਮ ਨਿਭਾਉਣ ਮੌਕੇ ਦਿੱਤੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਆਦਿ ਵੀ ਵਾਪਸ ਨਾ ਮੋੜਨ ਦਾ ਦੋਸ਼ ਹੈ।
ਇਸ ਸਬੰਧੀ ਅਸ਼ੋਕ ਕੁਮਾਰ ਨੇ ਪੰਜਾਬ ਪੁਲੀਸ ਦੇ ਐਨਆਰਆਈ ਵਿੰਗ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਸਾਲ 2019 ਵਿੱਚ ਆਪਣੀ ਭਾਣਜੀ ਦੇ ਵਿਆਹ ’ਤੇ ਭਾਰਤ ਆਇਆ ਸੀ। ਇਸ ਦੌਰਾਨ ਉਨ੍ਹਾਂ ਦੇ ਇਕ ਜਾਣਕਾਰ ਸੁਰਿੰਦਰ ਕੁਮਾਰ ਨੇ ਉਸ ਦੇ ਬੇਟੇ ਦੇ ਵਿਆਹ ਬਾਰੇ ਗੱਲਬਾਤ ਕੀਤੀ ਸੀ ਅਤੇ ਜ਼ੀਰਕਪੁਰ ਵਿੱਚ ਰਹਿੰਦੇ ਇਕ ਪਰਿਵਾਰ ਦੀ ਦੱਸ ਪਾਈ ਸੀ। ਸ਼ਿਕਾਇਤ ਕਰਤਾ ਅਨੁਸਾਰ ਸੁਰਿੰਦਰ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਲੜਕੀ ਵਾਲੇ ਵਿਆਹ ਲਈ ਕਾਹਲੀ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਕਿਹਾ ਸੀ ਕਿ ਉਹ 6/7 ਮਹੀਨੇ ਤੱਕ ਭਾਰਤ ਨਹੀਂ ਆ ਸਕਦੇ ਹਨ। ਇਸ ਮਗਰੋਂ ਉਨ੍ਹਾਂ ਦੇ ਜਾਣਕਾਰ ਨੇ (ਉਨ੍ਹਾਂ ਨੂੰ ਦੱਸੇ ਬਿਨਾਂ) ਲੜਕੀ ਵਾਲਿਆਂ ਦੇ ਘਰ ਜਾ ਕੇ ਉਸ ਦੇ ਲੜਕੇ ਸਾਹਿਲ ਦਾ ਰੋਕਾ ਕਰ ਦਿੱਤਾ।
ਸ਼ਿਕਾਇਤ ਕਰਤਾ ਅਨੁਸਾਰ 18 ਅਕਤੂਬਰ 2019 ਵਿੱਚ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਉਸ ਦੇ ਲੜਕੇ ਦੀ ਮੰਗਣੀ ਹੋਈ ਸੀ। ਮੰਗਣੀ ਵਿੱਚ ਉਨ੍ਹਾਂ ਨੇ ਲੜਕੀ ਨੂੰ ਲੱਖਾਂ ਰੁਪਏ ਦਾ ਸਾਮਾਨ ਅਤੇ ਸੋਨੇ ਦੇ ਗਹਿਣੇ ਪਾਏ ਸੀ। ਮੰਗਣੀ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਪਿੱਛੋਂ ਲੜਕੀ ਨੇ ਉਸ ਦੇ ਬੇਟੇ ਨੂੰ ਫੋਨ ਕਰਕੇ ਸਥਿਤੀ ਸਪੱਸ਼ਟ ਕੀਤੀ ਗਈ ਕਿ ਇਹ ਮੰਗਣੀ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਪਰਿਵਾਰ ਵੱਲੋਂ ਜਲਦਬਾਜ਼ੀ ਵਿੱਚ ਕਰ ਦਿੱਤੀ ਗਈ ਸੀ। ਜਿਸ ਕਾਰਨ ਇਹ ਮਾਮਲਾ ਪੁਲੀਸ ਕੋਲ ਪਹੁੰਚ ਗਿਆ।
ਉਧਰ, ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਲੜਕੀ ਅਤੇ ਉਸ ਦੇ ਪਿਤਾ ਨੇ ਐਨਆਰਆਈ ਪਰਿਵਾਰ ਨਾਲ ਕੀਤੀ ਮੰਗਣੀ ਦਾ ਵਿਵਾਦ ਸੁਲਝਾਉਣ ਤੋਂ ਬਿਨਾਂ ਹੀ ਬੀਤੀ 23 ਅਗਸਤ ਨੂੰ ਬਠਿੰਡਾ ਦੇ ਵਸਨੀਕ ਨਾਲ ਕਰਵਾ ਦਿੱਤਾ ਸੀ। ਲੜਕੀ ਨੇ ਐਨਆਰਆਈ ਲੜਕੇ ਨਾਲ ਮੰਗਣੀ ਦੌਰਾਨ ਮਿਲੇ ਗਹਿਣੇ, ਨਗਦੀ ਅਤੇ ਹੋਰ ਕੀਮਤੀ ਸਮਾਨ ਵੀ ਲੜਕੀ ਦੇ ਪਰਿਵਾਰ ਵਾਲਿਆਂ ਦੇ ਕਬਜ਼ੇ ਵਿੱਚ ਹੈ। ਫਿਲਹਾਲ ਇਸ ਮਾਮਲੇ ਵਿੱਚ ਅਜੇ ਤਾਈ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…