Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਗਰੁੱਪ ਇੰਸਟੀਚਿਊਟ ਦਾ ਯੂਥ ਫੈਸਟੀਵਲ ‘ਪ੍ਰਤਿਭਾ-2023’ ਯਾਦਗਾਰੀ ਹੋ ਨਿੱਬੜਿਆਂ 25 ਕਾਲਜਾਂ ਦੇ 750 ਵਿਦਿਆਰਥੀਆਂ ਵਿਚਕਾਰ ਹੋਏ ਫਸਵੇਂ ਮੁਕਾਬਲਾ ਯੂਥ ਫੈਸਟੀਵਲ ਵਿਦਿਆਰਥੀ ਜੀਵਨ ਦੌਰਾਨ ਅੰਦਰੂਨੀ ਪ੍ਰਤਿਭਾਵਾਂ ਦੇ ਪ੍ਰਦਰਸ਼ਨ ਲਈ ਅਹਿਮ: ਬੇਦੀ ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ: ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਕਲਾ, ਸਭਿਆਚਾਰ ਅਤੇ ਤਕਨੀਕ ਦਾ ਸੁਮੇਲ ਨੂੰ ਸਮਰਪਿਤ ਯੂਥ ਫੈਸਟੀਵਲ ਪ੍ਰਤਿਭਾ-2023 ਯਾਦਗਾਰੀ ਹੋ ਨਿੱਬੜਿਆਂ। ਇਸ ਸਾਲਾਨਾ ਸਮਾਰੋਹ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ 25 ਕਾਲਜਾਂ ਦੇ 750 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸਭਿਆਚਾਰਕ ਅਤੇ ਪ੍ਰਬੰਧਕੀ ਫੈਸਟ ਵਿੱਚ ਡਾਂਸ, ਗਾਇਕੀ, ਰੰਗੋਲੀ, ਮਹਿੰਦੀ, ਰੋਬਟਿਕਸ ਮੁਕਾਬਲਿਆਂ ਤੋਂ ਇਲਾਵਾ ਮੈਨੇਜਮੈਂਟ ਅਤੇ ਟੈਕਨਾਲੋਜੀ ਨਾਲ ਸਬੰਧਤ ਕਰੀਬ 17 ਕੈਟਾਗਰੀਆਂ ਦੇ ਮੁਕਾਬਲੇ ਕਰਵਾਏ ਗਏ। ਯੂਥ ਫੈਸਟੀਵਲ ਦਾ ਉਦਘਾਟਨ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਕੀਤਾ ਜਦੋਂਕਿ ਡਾਇਰੈਕਟਰ ਰਣਜੀਤ ਬੇਦੀ, ਗਿਆਨ ਜਯੋਤੀ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ, ਡਾਇਰੈਕਟਰ (ਪ੍ਰਸ਼ਾਸਨ) ਡਾ. ਅਨੀਤ ਬੇਦੀ ਨੇ ਪ੍ਰਧਾਨਗੀ ਕੀਤੀ। ਪੂਰਾ ਦਿਨ ਇਕ ਤੋਂ ਬਾਅਦ ਇਕ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ ਜਦੋਂਕਿ ਗਿੱਧਾ ਅਤੇ ਭੰਗੜਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਯੂਥ ਫੈਸਟੀਵਲ ਨੂੰ ਦਰਸ਼ਕ ਵਿਦਿਆਰਥੀਆਂ ਲੇ ਭਰਪੂਰ ਹੁੰਗਾਰਾ ਦਿੱਤਾ। ਸਰਕਾਰ ਕਾਲਜ ਸੈਕਟਰ-16 ਚੰਡੀਗੜ੍ਹ ਦੀ ਅਕਾਂਕਸ਼ਾ ਦੀ ਟੀਮ ਇੰਡੀਅਨ ਫੋਕ ਡਾਂਸ ਵਿੱਚ ਜੇਤੂ ਰਹੀ ਜਦੋਂਕਿ ਜੀਜੀਐੱਸ ਸੈਕਟਰ-26, ਚੰਡੀਗੜ੍ਹ ਦੀ ਭੂਮੀ ਤੇ ਉਨ੍ਹਾਂ ਦੀ ਟੀਮ ਉਪ ਜੇਤੂ ਰਹੀ। ਐਪ ਡਿਵੈਲਪਮੈਂਟ ਵਿੱਚ ਜੀਸੀਸੀਬੀਏ ਸੈਕਟਰ-50 ਚੰਡੀਗੜ੍ਹ ਦਾ ਗੌਰਵ ਜੇਤੂ ਰਿਹਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਅਭਿਸ਼ੇਕ ਸਿੰਘ ਉਪ ਜੇਤੂ ਰਿਹਾ। ਕੋਡ ਡੀਬਗਿੰਗ ਮੁਕਾਬਲੇ ਵਿੱਚ ਜੀਸੀਸੀਬੀਏ ਸੈਕਟਰ-5, ਚੰਡੀਗੜ੍ਹ ਦੇ ਸਿਧਾਰਥ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੀਜੀਜੀਸੀ ਸੈਕਟਰ-11 ਦੇ ਪ੍ਰਤਾਪ ਨੂੰ ਉਪ ਜੇਤੂ ਐਲਾਨਿਆ ਗਿਆ। ਇੰਜ ਹੀ ਫੈਸ਼ਨ ਸ਼ੋਅ ਵਿੱਚ ਐੱਸਜੀਜੀਐੱਸ ਕਾਲਜ ਚੰਡੀਗੜ੍ਹ ਦੀ ਖ਼ੁਸ਼ੀ ਦੀ ਟੀਮ ਅੱਵਲ ਰਹੀ। ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਮਿਸ਼ਨ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ