ਗਿਆਨ ਜਯੋਤੀ ਇੰਸਟੀਚਿਊਟ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਸੈਮੀਨਾਰ

ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਤੇ ਅੌਰਤਾਂ ਪ੍ਰਤੀ ਹਿੰਸਾ ਦੇ ਵੱਧ ਰਹੇ ਮਾਮਲਿਆਂ ’ਤੇ ਕੀਤੀ ਚਰਚਾ

ਨਿਊਜ ਡੈਸਕ, ਮੁਹਾਲੀ, 10 ਦਸੰਬਰ
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ’ਤੇ ਕਾਲਜ ਦੇ ਆਡੀਟੋਰੀਅਮ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਇਸ ਦੇ ਬਚਾਅ ਲਈ ਉਪਰਾਲਿਆਂ ’ਤੇ ਚਰਚਾ ਕੀਤੀ। ਸੈਮੀਨਾਰ ਦਾ ਉਦਘਾਟਨ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਨੁੱਖੀ ਕਦਰਾਂ ਕੀਮਤਾਂ ਸਬੰਧੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਗਏ। ਅਖੀਰ ਵਿਚ ਉਨ੍ਹਾਂ ਵਿਚਾਰਾਂ ਤੇ ਵਿਦਿਆਰਥੀਆਂ ਨੇ ਬਹਿਸ ਵਿਚ ਵੀ ਹਿੱਸਾ ਲਿਆ। ਇਸ ਦੇ ਨਾਲ ਹੀ ਅੌਰਤਾਂ ਦੀ ਸੁਰੱਖਿਆ, ਲਗਾਤਾਰ ਵੱਧ ਰਹੇ ਬਲਾਤਕਾਰ ਦੇ ਮਾਮਲੇ ਅਤੇ ਅੌਰਤਾਂ ਪ੍ਰਤੀ ਸੋਚ ਬਦਲਣ ਵਾਲੇ ਸੰਜੀਦਾ ਮੁੱਦੇ ਵੀ ਸਾਂਝੇ ਕੀਤੇ ਗਏ ਜਿਸ ਵਿਚ ਲੜਕੀਆਂ ਨੇ ਵੀ ਹਿੱਸਾ ਲੈਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਬੋਲਦਿਆਂ ਸ੍ਰੀ ਬੇਦੀ ਨੇ ਕਿਹਾ ਕਿ ਬੇਸ਼ੱਕ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦਾ ਐਲਾਨ ਯੂ.ਐਨ.ੳ ਵੱਲੋਂ ਸਾਲ ੧੯੪੮ ਵਿੱਚ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਹੀ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਕਨਸੈੱਪਟ ਉੱਭਰ ਕੇ ਸਾਹਮਣੇ ਆਇਆ ਪਰ ਸਾਡੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਜਿਸ ਦੀ ਮਿਸਾਲ ਸਾਡੀ ਸੰਸਕ੍ਰੀਤੀ ਵਿੱਚ ਰਾਜ ਧਰਮ ਜਿਹੇ ਗ੍ਰੰਥਾਂ ਵਿੱਚ ਵੇਖਣ ਨੂੰ ਮਿਲਦੀ ਹੈ। ਜਿਸ ਵਿਚ ਅੱਜ ਦੇ ਮੰਨੇ ਜਾ ਰਹੇ ਮਨੁੱਖੀ ਅਧਿਕਾਰਾਂ ਤੇ ਕਾਨੂੰਨ ਵੀ ਬਣਾਏ ਗਏ। ਉਨ੍ਹਾਂ ਕਿਹਾ ਕਿ ਪਰ ਇਸ ਦੇ ਨਾਲ ਹੀ ਇਹ ਸਾਡੇ ਲਈ ਇਹ ਵੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਮਨੁੱਖੀ ਅਧਿਕਾਰਾਂ ਦੀ ਗੱਲ ਅਸੀ ਸਦੀਆਂ ਤੋਂ ਕਰ ਰਹੇ ਹਾਂ ਉਸ ਲਈ ਅੱਜ ਵੀ ਕਈ ਵਾਰ ਸਾਨੂੰ ਸਮੂਹ ਸੰਸਾਰ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ।
ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਬੇਸ਼ੱਕ ਅੱਜ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਲਈ ਵਿਸ਼ਵ ਪੱਧਰ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਪਰ ਫਿਰ ਵੀ ਸਮਾਜ ਵਿਚ ਹਾਲੇ ਇਨ੍ਹਾਂ ਪ੍ਰਤੀ ਜਾਣਕਾਰੀ ਦੀ ਕਮੀ ਹੈ ਅਤੇ ਇਸ ਲਈ ਵਿਸ਼ਵ ਪੱਧਰ ਤੇ ਸਾਰੇਆਂ ਨੂੰ ਇਕ ਪਲੇਟਫ਼ਾਰਮ ਤੇ ਇਕਠੇ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਮਾਜ ਦੀ ਤਰੱਕੀ ਲਈ ਅੌਰਤ ਦੇ ਅਹਿਮ ਰੋਲ ਦਾ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਅੱਜ ਵੀ ਭਾਰਤ ਵਰਗੇ ਦੇਸ਼ ਵਿਚ ਅੌਰਤਾਂ ਤੇ ਹੋ ਰਹੇ ਜ਼ੁਲਮਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਤੇ ਨਕੇਲ ਪਾਉਣ ਅਤੇ ਇਸ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ। ਸੈਮੀਨਾਰ ਦੌਰਾਨ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਵਿਚ ਹੋ ਰਹੀ ਘਾਣ ਅਤੇ ਸਮੇਂ ਨਾਲ ਇਨ੍ਹਾਂ ਅਧਿਕਾਰਾਂ ਵਿਚ ਆ ਰਹੇ ਬਦਲਾਅ ਤੇ ਵੀ ਚਰਚਾ ਕੀਤੀ ਗਈ। ਅੰਤ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਮਨੁੱਖੀ ਅਧਿਕਾਰਾਂ ਨੂੰ ਮੰਨਣ ਦੀ ਸਹੁੰ ਖਾਧੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…