
ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਵੰਡੀ
ਨਬਜ਼-ਏ-ਪੰਜਾਬ, ਮੁਹਾਲੀ, 20 ਜੁਲਾਈ:
ਗਿਆਨੀ ਦਿੱਤ ਸਿੰਘ ਫਾਊਂਡੇਸ਼ਨ (ਰਜ਼ਿ) ਵੱਲੋਂ ਪਿਛਲੇ ਦਿਨੀ ਪੰਜਾਬ ਭਰ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਹੋਏ ਹੋਏ ਨੁਕਸਾਨ ਅਤੇ ਪੀੜਤ ਪਰਿਵਾਰਾਂ (ਜੋ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਨ ਅਤੇ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਸਨ) ਲਈ ਰਾਹਤ ਸਮੱਗਰੀ ਦੀ ਵਿਵਸਥਾ ਕੀਤੀ ਗਈ ਹੈ।
ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਸਤਵੰਤ ਸਿੰਘ ਨੇ ਦੱਸਿਆ ਕਿ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਵੱਲੋਂ ਲਗਪਗ 100 ਤੋਂ ਵੱਧ ਪਰਿਵਾਰਾਂ ਨੂੰ ਸੁੱਕਾ ਰਾਸ਼ਨ (ਜਿਸ ਵਿੰਚ ਖਾਣ ਪੀਣ ਦਾ ਸਾਮਾਨ ਅਤੇ ਪਾਣੀ ਦੀਆਂ ਬੋਤਲਾਂ ਸਨ) ਵੰਡਿਆ ਗਿਆ ਹੈ। ਇਹ ਪਰਿਵਾਰ ਪਟਿਆਲਾ ਸ਼ਹਿਰ ’ਚੋਂ ਲੰਘ ਰਹੀ ਵੱਡੀ ਨਦੀ ਦੇ ਕੰਢੇ ਵਸੀ ਸ਼ਾਂਤੀ ਨਗਰ ਕਲੋਨੀ ਅਤੇ ਪਿੰਡ ਫਲੌਲੀ ਦੇ ਵਸਨੀਕ ਸਨ।
ਇਸ ਦੌਰਾਨ ਸੁੱਕੇ ਰਾਸ਼ਨ ਅਤੇ ਪੀਣ ਵਾਲੇ ਪਾਣੀ ਦੇ ਭਰੇ ਇੱਕ ਟਰੱਕ ਨੂੰ ਫਾਊਂਡੇਸ਼ਨ ਨੇ ਮੁਹਾਲੀ ਦੇ ਸੈਕਟਰ-80 ਤੋਂ ਕੌਂਲਸਰ ਸ੍ਰੀਮਤੀ ਕੁਲਵਿੰਦਰ ਕੌਰ ਬਾਛਲ ਦੇ ਪਤੀ ਨਵਜੋਤ ਸਿੰਘ ਬਾਛਲ ਨੇ ਰਵਾਨਾ ਕੀਤਾ। ਕਾਫ਼ਲੇ ਦੀ ਅਗਵਾਈ ਫਾਉਂਡੇਸ਼ਨ ਦੇ ਪ੍ਰਧਾਨ ਇੰਜੀਨੀਅਰ ਸਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਭਵਿੱਖ ਵਿੱਚ ਵੀ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਲਈ ਅਜਿਹੇ ਕਾਰਜ ਜਾਰੀ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਾ. ਮਲਾਗਰ ਸਿੰਘ, ਜਨਰਲ ਸਕੱਤਰ ਇੰਜ: ਹਰੀ ਸਿੰਘ, ਸਲਾਹਕਾਰ ਜਥੇਦਾਰ ਛੋਟਾ ਸਿੰਘ ਪਮੌਰ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਚਰਨਜੀਤ ਸਿੰਘ ਭੰਗੂਆਂ, ਗੁਰਦੁਆਰਾ ਸ੍ਰੀ ਜੋਤੀ ਸਰੂਪ ਦੇ ਐਡੀਸ਼ਨਲ ਮੈਨੇਜਰ ਗੁਰਮੁੱਖ ਸਿੰਘ, ਸਰਵਣ ਸਿੰਘ ਲਾਲ ਮਿਸਤਰੀ, ਸੌਕਤ ਅਲੀ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ, ਲਖਵਿੰਦਰ ਸਿੰਘ ਗੁਜਰਾਲ, ਸੁਰਿੰਦਰ ਕੌਰ ਸ਼ਾਹਪੁਰ, ਜੋਧ ਸਿੰਘ ਕਲੌੜ, ਕੁਐਸਟ ਗਰੁੱਪ ਝੰਜੇੜੀ, ਰਾਮ ਸਿੰਘ ਸੁਪਰਡੈਂਟ, ਅਮਰੀਕ ਸਿੰਘ ਲਹਿਰਾਂ, ਬੰਤ ਸਿੰਘ, ਸੁਖਵਿੰਦਰ ਸਿੰਘ, ਠੇਕੇਦਾਰ ਰਣਜੀਤ ਸਿੰਘ, ਗੁਰਮੀਤ ਸਿੰਘ, ਅਜੈਬ ਸਿੰਘ ਰੁੜਕੀ, ਮਲਕੀਤ ਸਿੰਘ ਰੈਲੋਂ ਅਤੇ ਜੀਤ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।