ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਨੌਜਵਾਨ ਲੜਕੀ ਵੱਲੋਂ ਮੁਹਾਲੀ ਵਿੱਚ ਆਤਮ ਹੱਤਿਆ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਸਥਾਨਕ ਵਾਰਡ ਨੰਬਰ-8 ਵਿੱਚ ਪੈਂਦੇ ਪਿੰਡ ਸ਼ਾਹੀਮਾਜਰਾ ਦੀ ਵਸਨੀਕ ਇੱਕ ਨੌਜਵਾਨ ਲੜਕੀ ਵੱਲੋਂ ਅੱਜ ਬਾਅਦ ਦੁਪਹਿਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮ੍ਰਿਤਕ ਲੜਕੀ ਦੀ ਪਛਾਣ ਸਾਢੇ 18 ਸਾਲ ਦੀ ਅਬੰਤੀਕਾ ਰਾਣੀ ਵਜੋਂ ਹੋਈ ਹੈ। ਉਸ ਦੇ ਮਾਪੇ ਪਿੰਡ ਸ਼ਾਹੀਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਅੱਜ ਦੁਪਹਿਰ ਵੇਲੇ ਪਿੰਡ ਦੇ ਕਮਰੇ ਵਿੱਚ ਪੱਖੇ ਦੇ ਹੁੱਕ ਨਾਲ ਫਾਹਾ ਲਗਾ ਲਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਏਐਸਆਈ ਸੁਲੇਖ ਚੰਦ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਲੜਕੀ ਦੇ ਪਤੀ ਹਰਦੀਪ ਸਿੰਸ, ਸਹੁਰਾ ਜਗਸੀਰ ਸਿੰਘ ਅਤੇ ਸੱਸ ਕਰਮਜੀਤ ਕੌਰ ਵਾਸੀ ਮਲੋਟ ਦੇ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਧਾਰਾ 306 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਪੋਸਟ ਮਾਰਟਮ ਲਈ ਲਾਸ਼ ਸਥਾਨਕ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਬੰਤੀਕਾ ਨੇ ਸਾਲ 2016 ਵਿੱਚ ਹਰਦੀਪ ਸਿੰਘ ਨਾਲ ਵਿਆਹ ਕਰਵਾਇਆ ਸੀ ਲੇਕਿਨ ਉਸ ਦੀ ਉਮਰ ਨਾਬਾਲਗ ਹੋਣ ਕਾਰਨ ਉਸ ਦੇ ਪਿਤਾ ਨੇ ਸਹੁਰੇ ਪਰਿਵਾਰ ਖਾਸ ਕਰਕੇ ਹਰਦੀਪ ਸਿੰਘ ਦੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਲੇਕਿਨ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ। ਪੁਲੀਸ ਅਨੁਸਾਰ ਉਸ ਸਮੇਂ ਲੜਕੀ ਨੇ ਲੜਕੇ ਦੇ ਹੱਕ ਵਿੱਚ ਬਿਆਨ ਦਰਜ ਕਰਵਾਏ ਗਏ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਬੰਤੀਕਾ ਬਾਲਗ ਹੋਣ ਬਾਅਦ ਕਰੀਬ ਡੇਢ ਮਹੀਨਾਂ ਹੀ ਸਹੁਰੇ ਪਰਿਵਾਰ ਨਾਲ ਜਾ ਕੇ ਰਹਿਣ ਲੱਗੀ ਸੀ। ਲੇਕਿਨ ਉਸ ਦਾ ਸਹੁਰਾ ਬੀਤੇ ਦਿਨ ਉਸ ਨੂੰ ਉਸ ਦੇ ਪਿਤਾ ਦੇ ਘਰ ਸ਼ਾਹੀਮਾਜਰਾ ਛੱਡ ਕੇ ਗਿਆ ਸੀ। ਜਿਸ ਨੇ ਅੱਜ ਅਚਾਨਕ ਆਤਮਹੱਤਿਆ ਕਰ ਲਈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …