ਪਿਸਤੌਲ ਦੀ ਨੋਕ ਤੇ ਅਗਵਾ ਕਰਕੇ ਕੀਤਾ ਬਲਾਤਕਾਰ ।

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 19 ਅਪ੍ਰੈਲ (ਕੁਲਜੀਤ ਸਿੰਘ ):
ਕੋਮਲਪ੍ਰੀਤ ਕੌਰ (ਕਾਲਪਨਿਕ ਨਾਮ ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 10 +2 ਦੀ ਵਿਦਿਆਰਥਣ ਹੈ ਅਤੇ ਆਈਲੇਟਸ ਦੀ ਤਿਆਰੀ ਕਰ ਰਹੀ ਹਾਂ। ਮਿਤੀ 14 ਅਪ੍ਰੈਲ ਨੂੰ ਉਹ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਮ੍ਹਣੇ ਕਰੀਬ 11 ਵਜੇ ਬਸ ਤੋਂ ਉੱਤਰ ਕੇ ਪੈਦਲ ਸੜਕ ਪਾਰ ਕਰਕੇ ਦੂਸਰੀ ਸਾਈਡ ਆਪਣੀ ਮਾਸੀ ਜੋ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਵਿੱਚ ਰਹਿੰਦੀ ਹੈ ਦੇ ਕੋਲ ਜਾ ਰਹੀ ਸੀ। ਉਹ ਅਜੇ ਥੋੜੀ ਦੂਰ ਗਈ ਕਿ ਉਸਦੇ ਨਜ਼ਦੀਕ ਇਕ ਗੱਡੀ ਆ ਕ਼ ਰੁਕੀ ਗੱਡੀ ਵਿੱਚ ਸਵਾਰ ਜੈਜ ਪੁੱਤਰ ਹਰਦੀਪ ਸਿੰਘ ਉਰਫ ਦੀਪਾ ਨਿਵਾਸੀ ਪਿੰਡ ਪੱਖੋਕੇ ਜਿਲਾ ਤਰਨਤਾਰਨ ਜੋ ਕਿ ਮੇਰੇ ਕੋਲ ਆਇਆ ਅਤੇ ਧੱਕਾ ਦੇ ਕੇ ਮੈਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਆਪਣੇ ਭਰਾ ਜਤਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਗੱਡੀ ਤੇਜ਼ ਕਰਨ ਲਈ ਕਿਹਾ। ਫਿਰ ਉਹ ਉਸਨੂੰ ਸੁਨਸਾਨ ਜਗ੍ਹਾ ਝਾੜੀਆਂ ਵਿੱਚ ਰੋਕ ਕੇ ਉਸਤੇ ਪਿਸਤੌਲ ਤਾਣ ਲਿਆ ਤੇ ਜਤਿੰਦਰ ਸਿੰਘ ਨੇ ਪਹਿਲਾ ਬਲਾਤਕਾਰ ਕੀਤਾ ਅਤੇ ਬਲਾਤਕਾਰ ਕਰਦਿਆਂ ਵੀਡੀਓ ਬਣਾਈ ਤੇ ਤਸਵੀਰਾਂ ਵੀ ਖਿੱਚੀਆਂ। ਇਸ ਤੋਂ ਬਾਅਦ ਜੈਜ ਨੇ ਮੇਰੇ ਨਾਲ ਬਲਾਤਕਾਰ ਕੀਤਾ।ਜੰਡਿਆਲਾ ਪੁਲਿਸ ਨੇ ਪੀੜਿਤਾਂ ਦੇ ਬਿਆਨਾਂ ਦੇ ਅਧਾਰ ਤੇ ਉਕਤ ਅਰੋਪਿਆ ਦੇ ਖਿਲਾਫ ਥਾਣਾ ਜੰਡਿਆਲਾ ਗੁਰੂ ਵਿਖੇ ਜੇਰੇ ਧਾਰਾ 363 ,376,376 ਡੀ ,506 ,342 ਅਤੇ 34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …