nabaz-e-punjab.com

ਸ਼ਤਾਬਦੀ ਰੇਲ ਵਿਹਾਰ ਵਿੱਚ ਦਿਨ ਦਿਹਾੜੇ ਲੜਕੀ ਨੂੰ ਮਾਰੀ ਗੋਲੀ

ਨਬਜ਼-ਏ-ਪੰਜਾਬ ਬਿਊਰੋ, ਨੋਇਡਾ\ਹਰਿਆਣਾ, 31 ਮਈ:
ਇੱਥੋਂ ਦੇ ਸੈਕਟਰ-62 ਦੇ ਸ਼ਤਾਬਦੀ ਰੇਲ ਵਿਹਾਰ ਵਿੱਚ ਅੱਜ ਸਵੇਰੇ ਇਕ ਲੜਕੀ ਦੀ ਦਿਨਦਿਹਾੜੇ ਕਿਸੇ ਨੇ ਹੱਤਿਆ ਕਰ ਦਿੱਤੀ। ਮੌਕੇ ਤੇ ਪੁੱਜੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪੁਲੀਸ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਅੰਜਲੀ (25) ਹੈ ਅਤੇ ਉਹ ਮੂਲ ਰੂਪ ਨਾਲ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਸੀ। ਉਹ ਮੋਬਾਇਲ ਹੈਂਡਸੈਟ ਬਣਾਉਣ ਵਾਲੀ ਕੰਪਨੀ ਲਾਵਾ ਵਿੱਚ ਇੰਜੀਨੀਅਰ ਸੀ। ਜਾਣਕਾਰੀ ਅਨੁਸਾਰ ਨੋਇਡਾ ਸੈਕਟਰ-62 ਦੇ ਸ਼ਤਾਬਦੀ ਰੇਲ ਵਿਹਾਰ ਵਿੱਚ ਇਕ ਅਪਾਰਟਮੈਂਟ ਦੇ ਬੇਸਮੈਂਟ ਦੀ ਪਾਰਕਿੰਗ ਵਿੱਚ ਲੋਕਾਂ ਨੇ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਤਾਂ ਹੈਰਾਨ ਰਹਿ ਗਏ। ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੁਲੀਸ ਨੇ ਲੜਕੀ ਦੇ ਘਰਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦਿੱਲੀ-ਐਨ.ਸੀ.ਆਰ. ਸਮੇਤ ਪੂਰੇ ਯੂ.ਪੀ. ਵਿੱਚ ਪਿਛਲੇ ਕਾਫੀ ਸਮੇੱ ਅਪਰਾਧ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ ਵਿੱਚ ਜੇਵਰ ਵਿੱਚ ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ਤੇ ਕਰੀਬ ਇਕ ਹੀ ਪਰਿਵਾਰ ਦੀਆਂ 4 ਅੌਰਤਾਂ ਨਾਲ ਰੇਪ ਕੀਤਾ ਗਿਆ ਸੀ ਤਾਂ ਯੂ.ਪੀ. ਦੇ ਰਾਮਗੜ੍ਹ ਵਿੱਚ ਇਕ ਲੜਕੀ ਨਾਲ ਮਨਚਲਿਆਂ ਨੇ ਸ਼ਰੇਆਮ ਛੇੜਛਾੜ ਕੀਤੀ ਸੀ। ਸਰਕਾਰ ਦੀ ਸਖਤੀ ਦੇ ਬਾਵਜੂਦ ਬਦਮਾਸ਼ ਬੇਲਗਾਮ ਹੁੰਦੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …