Share on Facebook Share on Twitter Share on Google+ Share on Pinterest Share on Linkedin ਬਲੌਂਗੀ ਪੁਲੀਸ ਨੇ ਲਾਪਤਾ ਹੋਈ ਮਾਸੂਮ ਬੱਚੀ ਨੂੰ ਮਾਂ ਤੇ ਵੱਡੀ ਭੈਣ ਨਾਲ ਮਿਲਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ: ਇੱਥੋਂ ਦੇ ਕਸਬਾ-ਨੁਮਾ ਪਿੰਡ ਬਲੌਂਗੀ ਵਿੱਚ ਮੰਗਲਵਾਰ ਨੂੰ ਇਕ ਚਾਰ ਸਾਲ ਦੀ ਮੰਦਬੁੱਧੀ ਬੱਚੀ ਦੇ ਅਚਾਨਕ ਲਾਪਤਾ ਹੋਣ ਕਾਰਨ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ। ਪ੍ਰੰਤੂ ਇਹ ਬੱਚੀ ਪੁਲੀਸ ਗਸ਼ਤ ਦੌਰਾਨ ਬਲੌਂਗੀ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਨੂੰ ਮਾਰਕੀਟ ਵਿੱਚ ਲਾਵਾਰਿਸ ਹਾਲਤ ਵਿੱਚ ਘੁੰਮਦੀ ਹੋਈ ਮਿਲ ਗਈ। ਚਾਰ ਸਾਲ ਦੀ ਟਵਿੰਕਲ ਨਾ ਤਾਂ ਬੋਲ ਸਕਦੀ ਹੈ ਅਤੇ ਨਾ ਹੀ ਆਪਣੇ ਮਾਪਿਆਂ ਬਾਰੇ ਕੁਝ ਦੱਸ ਸਕਦੀ ਸੀ। ਇਸ ਤਰ੍ਹਾਂ ਥਾਣਾ ਮੁਖੀ ਨੇ ਲਾਵਾਰਿਸ ਬੱਚੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਸਮੁੱਚੇ ਪਿੰਡ ਬਲੌਂਗੀ ਅਤੇ ਵੱਖ ਵੱਖ ਮਾਰਕੀਟਾਂ ਦਾ ਚੱਕਰ ਲਗਾਇਆ ਲੇਕਿਨ ਪੀੜਤ ਬੱਚੀ ਦੇ ਮਾਪਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਪੁਲੀਸ ਕਾਫੀ ਸਮੇਂ ਤੱਕ ਇਸ ਬੱਚੀ ਨੂੰ ਆਪਣੇ ਨਾਲ ਲੈ ਕੇ ਇੱਧਰ ਉਧਰ ਘੁੰਮਦੀ ਰਹੀ ਅਤੇ ਰਸਤੇ ਵਿੱਚ ਲੋਕਾਂ ਨੂੰ ਰੋਕ ਕੇ ਪੀੜਤ ਬੱਚੀ ਅਤੇ ਉਸ ਦੇ ਮਾਪਿਆਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਏਟੀਐਮ ਟਾਵਰ ਵਿੱਚ ਬਣੀ ਇਕ ਕਲੋਨੀ ਵਿੱਚ ਪੁਲੀਸ ਬੱਚੀ ਲੈ ਕੇ ਪਹੁੰਚੀ ਤਾਂ ਉੱਥੇ ਬਿਸਕੁਟ, ਟਾਫ਼ੀਆਂ ਅਤੇ ਚਾਕਲੇਟ ਵੇਚਣ ਦਾ ਕੰਮ ਕਰਨ ਵਾਲੀ ਅੌਰਤ ਨੇ ਝੱਟ ਆਪਣੀ ਬੱਚੀ ਨੂੰ ਪਛਾਣ ਲਿਆ। ਇਸ ਮਗਰੋਂ ਪੁਲੀਸ ਨੇ ਬੱਚੀ ਦੇ ਮਾਪਿਆਂ ਨੂੰ ਥਾਣੇ ਸੱਦਿਆਂ ਅਤੇ ਗਵਾਹਾਂ ਦੀ ਮੌਜੂਦਗੀ ਵਿੱਚ ਪੀੜਤ ਬੱਚੀ ਨੂੰ ਉਸ ਦੀ ਮਾਂ ਅਤੇ ਭੈਣਾਂ ਦੇ ਸਪੁਰਦ ਕੀਤਾ ਗਿਆ। ਪੀੜਤ ਬੱਚੀ ਦੇ ਪਿਤਾ ਵਰੁਣ ਲਾਲ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਮੱਧੂ ਵੀ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ। ਉਸ ਦੀ ਵੱਡੀ ਭੈਣ ਮਾਹੀ ਹੀ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਅਤੇ ਝੂਠੇ ਭਾਂਡੇ ਵਗੈਰਾ ਮਾਜ ਕੇ ਆਪਣੀ ਮਾਂ ਅਤੇ ਛੋਟੀ ਭੈਣ ਦਾ ਪਾਲਣ ਪੋਸ਼ਣ ਕਰ ਰਹੀ ਹੈ। ਥਾਣਾ ਮੁਖੀ ਅਮਰਦੀਪ ਸਿੰਘ ਨੇ ਦੱਸਿਆ ਕਿ ਅੱਜ ਮਾਘੀ ਮੇਲੇ ਦੌਰਾਨ ਮਾਹੀ ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਮੱਥਾ ਟੇਕਣ ਗਈ ਸੀ। ਉਸ ਦੇ ਪਿੱਛੇ ਹੀ ਉਸ ਦੀ ਛੋਟੀ ਭੈਣ ਟਵਿੰਕਲ ਅਤੇ ਉਸ ਦੀ ਮਾਂ ਮੱਧੂ ਨੂੰ ਲੈ ਕੇ ਬੜਮਾਜਰਾ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਚਲੀਆਂ ਗਈਆਂ। ਰਸਤੇ ਵਿੱਚ ਅਚਾਨਕ ਮੱਧੂ ਕੋਲੋਂ ਆਪਣੀ ਬੱਚੀ ਦਾ ਹੱਥ ਛੂਟ ਗਿਆ ਅਤੇ ਇਸ ਮਗਰੋਂ ਟਵਿੰਕਲ ਰਸਤਾ ਭਟਕ ਗਈ। ਇਸ ਦੌਰਾਨ ਪੀੜਤ ਬੱਚੀ ਨੂੰ ਦੋ ਅੌਰਤਾਂ ਮਿਲ ਗਈਆਂ। ਉਨ੍ਹਾਂ ਨੇ ਉਸ ਨੂੰ ਉਸ ਦਾ ਨਾਂ ਪਤਾ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਮੰਦਬੁੱਧੀ ਹੋਣ ਕਾਰਨ ਆਪਣੇ ਮਾਪਿਆਂ ਬਾਰੇ ਕੁਝ ਵੀ ਦੱਸਣ ਤੋਂ ਸਮਰਥ ਸੀ। ਆਖ਼ਰਕਾਰ ਪੁਲੀਸ ਨੇ ਪੀੜਤ ਬੱਚੀ ਨੂੰ ਉਸ ਦੀ ਮਾਂ ਅਤੇ ਵੱਡੀ ਭੈਣ ਨਾਲ ਮਿਲਾਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ