ਮੁਹਾਲੀ ਵਿੱਚ ਜਲਦੀ ਖੁੱਲ੍ਹੇਗਾ ਲੜਕੀਆਂ ਦਾ ਕਾਲਜ: ਸਿੱਧੂ

ਦਿਸ਼ਾ ਅੌਰਤਾਂ ਨੂੰ ਜਾਗਰੂਕ ਕਰਨ ਲਈ ਆਪਣੀ ਮੁਹਿੰਮ ਅਗਾਂਹ ਵੀ ਜਾਰੀ ਰੱਖੇ: ਜਥੇਦਾਰ ਰਘੁਬੀਰ ਸਿੰਘ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਈ:
ਮੁਹਾਲੀ ਵਿੱਚ ਜਲਦੀ ਹੀ ਲੜਕੀਆਂ ਦਾ ਆਪਣਾ ਕਾਲਜ ਹੋਵੇਗਾ, ਜਿਸ ਦੇ ਲਈ ਯਤਨ ਲਗਾਤਾਰ ਜਾਰੀ ਹਨ। ਇਹ ਗੱਲ ਅੱਜ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਬੇਟੇ ਐਡਵੋਕੇਟ ਕਰਨਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਐਡਵੋਕੇਟ ਸਿੱਧੂ ਅੱਜ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਰਜ਼ਿ ਵੱਲੋਂ ਇਤਿਹਾਸ ਦੀ ਕਹਾਣੀ ਗੂਗਲ ਬੇਬੇ ਦੀ ਜ਼ੁਬਾਨੀ ਸਿਰਲੇਖ ਹੇਠ ਕਰਵਾਏ ਪ੍ਰੋਗਰਾਮ ਦੇ ਤਹਿਤ ਬੇਬੇ ਕੁਲਵੰਤ ਕੌਰ ਮਨੈਲਾ ਨੂੰ ਵਿਦਿਆਰਥੀਆਂ ਦੇ ਰੂਬਰੂ ਪ੍ਰੋਗਰਾਮ ਦੌਰਾਨ ਦੁਆਬਾ ਕਾਲਜ ਵਿਚ ਬਤੌਰ ਮੁੱਖ ਮਹਿਮਾਨ ਹਾਜਰ ਸਨ। ਐਡਵੋਕੇਟ ਸਿੱਧੂ ਨੇ ਕਿਹਾ ਕਿ ਗੂਗਲ ਬੇਬੇ ਅੱਗੇ ਮੈਨੂੰ ਮੇਰੀਆਂ ਡਿਗਰੀਆਂ ਫਿੱਕੀਆਂ ਲੱਗ ਰਹੀਆਂ ਹਨ। ਮਾਤਾ ਕੁਲਵੰਤ ਕੌਰ ਕੋਲ ਸਾਰੇ ਧਰਮਾਂ ਦੀ ਇੰਨੀ ਜਾਣਕਾਰੀ ਹੋਣ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ।
ਇਸ ਮੌਕੇ ਤੇ ਸਮਾਗਮ ਦਾ ਰਸਮੀ ਉਦਘਾਟਨ ਕਰਨ ਉਪਰੰਤ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜੱਥੇਦਾਰ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਗੂਗਲ ਬੇਬੇ ਤੇ ਕਰਵਾਏ ਗਏ ਪ੍ਰੋਗਰਾਮ ਦਾ ਵਿਸ਼ਾ ਬਹੁਤ ਹੀ ਭਾਵਪੂਰਕ ਹੈ ਅਤੇ ਦਿਸ਼ਾ ਟਰੱਸਟ ਨੇ ਇਕ ਆਮ ਅੌਰਤ ਦੀ ਗੱਲ ਕਰਕੇ ਉਸਨੂੰ ਵੱਡਾ ਸਨਮਾਨ ਦਿੱਤਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਦਿਸ਼ਾ ਟਰੱਸਟ ਅੋਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਨੂੰ ਜਾਰੀ ਰੱਖੇ। ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਇਤਿਹਾਸ ਦੀ ਕਹਾਣੀ ਗੂਗਲ ਬੇਬੇ ਦੀ ਜ਼ੁਬਾਨੀ ਸ਼ੁਰੂ ਕੀਤੀ ਗਈ ਲੜੀ ਦੇ ਅੰਤਰਗਤ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਮਹਿਮਾਨ ਵੱਜੋਂ ਐਸ.ਪੀ. ਸਿੰਘ ਉਬਰਾਏ ਮੈਨੇਜ਼ਿੰਗ ਟਰੱਸਟੀ ਸ਼ਰਬੱਤ ਦਾ ਭਲਾ ਚੈਰੀਟੇਬਲ ਟਰੱਸਟ , ਗੁਰਪ੍ਰੀਤ ਸਿੰਘ ਜੀ.ਪੀ ਵਿਧਾਇਕ ਹਲਕਾ ਬੱਸੀ ਪਠਾਣਾ ਹਾਜਰ ਸਨ। ਪ੍ਰਧਾਨਗੀ ਮੰਡਲ ਵਿਚ ਵਿਸ਼ੇਸ਼ ਤੌਰ ਤੇ ਦੁਆਬਾ ਗਰੁੱਪ ਆਫ਼ ਕਾਲਜ਼ਿਜ ਵੱਲੋਂ ਐਗਜ਼ੀਕਿਉਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ, ਪ੍ਰਬੰਧਕੀ ਵਾਈਸ ਚੇਅਰਮੈਨ ਐਸ.ਐਸ. ਸੰਘਾ , ਆਈ.ਡੀ ਸਿੰਘ, ਕ੍ਰਿਸ਼ਨ ਕੁਮਾਰ ਬਾਵਾ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ, ਰਾਹੁਲ ਕਾਲੀਆ ਕੁਰਾਲੀ, ਬਲਵਿੰਦਰ ਸਿੰਘ ਪਡਿਆਲਾ ਕੋਸ਼ਲਰ ਹਾਜ਼ਰ ਸਨ। ਪ੍ਰੋਗਰਾਮ ਦਾ ਅਗਾਜ਼ ਦੇਹਿ ਸ਼ਿਵਾ ਬਰ ਮੋਹੈ ਇਹੈ ਸ਼ਬਦ ਦੇ ਨਾਲ ਹੋਇਆ।
ਉਪਰੰਤ ਸੰਸਥਾ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਆਏ ਮਹਿਮਾਨਾਂ ਨੂੰ ਜਿੱਥੇ ਜੀ ਆਇਆਂ ਕਿਹਾ, ਉੱਥੇ ਗੂਗਲ ਬੇਬੇ ਦੇ ਅਜਿਹੇ ਪ੍ਰੋਗਰਾਮ ਲਗਾਤਾਰ ਜਾਰੀ ਰੱਖਣਗੇ ਅਤੇ ਨਵੀਂ ਪੀੜੀ ਨੂੰ ਇਤਿਹਾਸਕ ਘਟਨਾਵਾਂ ਅਤੇ ਵੱਖ-ਵੱਖ ਧਰਮਾਂ ਸੰਬੰਧੀ ਵਿਸਥਾਰਿਤ ਜਾਣਕਾਰੀ ਵਿਦਿਅਕ ਸੰਸਥਾਵਾਂ ਤੱਕ ਆਪ ਲੈ ਕੇ ਜਾਣਗੇ। ਇਸ ਮੌਕੇ ਤੇ ਉੱਘੇ ਪੰਥਕ ਨੇਤਾ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਸੀਨੀਅਰ ਪੱਤਰਕਾਰ ਤੇ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ, ਸੁਰਜੀਤ ਸਿੰਘ ਖਮਾਣੋਂ, ਸਰਪੰਚ ਵਰਿੰਦਰ ਸਿੰਘ ਮਨੈਲਾ ਨੇ ਗੂਗਲ ਬੇਬੇ ਦੀ ਪਿਛੋਕੜ ਬਾਰੇ ਵਿਸਥਾਰ ਵਿੱਚ ਦੱਸਿਆ।
ਪ੍ਰੋਗਰਾਮ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਨਾਜ ਬੈਂਕ ਰਾਣਾ ਪ੍ਰਤਾਪ ਬਾਗ ਦਿੱਲੀ ਦੇ ਮੁੱਖ ਸੇਵਾਦਾਰ ਸ਼ਵਿੰਦਰ ਸਿੰਘ ਅਤੇ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੌਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਪ੍ਰੋਗਰਾਮ ਦੇ ਦੌਰਾਨ ਮੰਚ ਸੰਚਾਲਣ ਆਰ ਦੀਪ ਰਮਨ ਵੱਲੋਂ ਕੀਤਾ ਗਿਆ ਅਤੇ ਸੰਸਥਾ ਦੇ ਚੇਅਰਪਰਸਨ ਡਾ: ਰਿੰਮੀ ਸਿੰਗਲਾ, ਜਨਰਲ ਸਕੱਤਰ ਮਨਦੀਪ ਕੌਰ ਮਹਿਤਾਬਗੜ੍ਹ, ਵਾਈਸ ਚੇਅਰਪਰਸਨ ਕੁਲਦੀਪ ਕੌਰ ਅਤੇ ਸਰਬਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਕੁਮਾਰੀ ਸੋਨੀਆਂ, ਮੀਤ ਪ੍ਰਧਾਨ ਕਰਮਜੀਤ ਕੌਰ ਅਤੇ ਸਿਮਰ ਕਾਲੜਾ, ਸਕੱਤਰ ਮਨਦੀਪ ਕੌਰ ਬੈਂਸ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…