ਸਰਕਾਰੀ ਮੈਰੀਟੋਰੀਅਸ ਸਕੂਲ ਮੁਹਾਲੀ ਦੀਆਂ ਵਿਦਿਆਰਣਾਂ ਦੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਖੀ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਘੋਸ਼ਿਤ ਕੀਤੇ ਗਏ ਨਤੀਜੇ ਵਿੱਚ 91.56 ਫੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀਆਂ ’ਚੋਂ 15 ਵਿਦਿਆਰਥੀ ਇਕੱਲੇ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਹਨ।
ਸਿੱਖਿਆ ਬੋਰਡ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਸੂਚਨਾ ਮੁਤਾਬਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ’ਚੋਂ ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੀ ਸ਼ਿਵਾਨੀ (ਰੋਲ ਨੰਬਰ 2018059826) ਨੇ 94.44 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸਕੂਲ ਦੀ ਆਰਤੀ (ਰੋਲ ਨੰਬਰ 2018059651) ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ’ਤੇ ਆਈ ਹੈ। ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਵਿਦਿਆਰਥਣ ਸੁੱਚ (ਰੋਲ ਨੰਬਰ 2018133977) ਨੇ 93 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਮੈਰੀਟੋਰੀਅਸ ਸਕੂਲ ਮੁਹਾਲੀ ਦੀ ਅਮਨਦੀਪ ਕੌਰ (ਰੋਲ ਨੰਬਰ 2018134433), ਰਾਜਨਦੀਪ ਕੌਰ (ਮੁਹਾਲੀ) ਰੋਲ ਨੰਬਰ 2018134473 ਅਤੇ ਸੰਤ ਬਾਬਾ ਵਰਿਆਮ ਸਿੰਘ ਪਬਲਿਕ ਸਕੂਲ ਬਨੂੜ ਦੀ ਲਵਪ੍ਰੀਤ ਕੌਰ (ਰੋਲ ਨੰਬਰ 2018133444) ਨੇ 93.33 ਫੀਸਦੀ ਅੰਕ ਹਾਸਲ ਕੀਤੇ ਹਨ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਫੇਜ਼-8 ਦੀ ਵਿਦਿਆਰਥਣ ਰਮਨਦੀਪ ਕੌਰ (ਰੋਲ ਨੰਬਰ 2018287940), ਮੈਰੀਟੋਰੀਅਸ ਸਕੂਲ ਮੁਹਾਲੀ ਦੀ ਹਰਵਿੰਦਰ ਕੌਰ (ਰੋਲ ਨੰਬਰ 2018134444), ਹਰਪ੍ਰੀਤ ਕੌਰ (ਰੋਲ ਨੰਬਰ 2018134442) ਨੇ 92.67 ਫੀਸਦੀ, ਮੈਰੀਟੋਰੀਅਸ ਸਕੂਲ ਦੀ ਹੀ ਲਵਪ੍ਰੀਤ ਕੌਰ (ਰੋਲ ਨੰਬਰ 2018134460) ਨੇ 92.44, ਅਮਨਦੀਪ ਕੌਰ ਨੇ (ਰੋਲ ਨੰਬਰ 2018059656) ਨੇ 92.22 (ਰੋਲ ਨੰਬਰ 2018134456), ਜਸਪ੍ਰੀਤ ਕੌਰ (ਰੋਲ ਨੰਬਰ 2018134449), ਅੰਜਲੀ ਵਿਰਦੀ (ਰੋਲ ਨੰਬਰ 2018134434) ਨੇ 92 ਫੀਸਦੀ, ਕਿਰਨਪ੍ਰੀਤ ਕੌਰ (ਰੋਲ ਨੰਬਰ 2018134455), ਰਾਜਵਿੰਦਰ ਕੌਰ (ਰੋਲ ਨੰਬਰ 2018134475) ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਕੋਮਲ ਰਾਣੀ (ਰੋਲ ਨੰਬਰ 2018059246) ਨੇ 91.78 ਫੀਸਦੀ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਾਸਮਾਂ ਦੀ ਮਨਪ੍ਰੀਤ ਕੌਰ (ਰੋਲ ਨੰਬਰ 2018289377), ਮੈਰੀਟੋਰੀਅਸ ਸਕੂਲ ਮੁਹਾਲੀ ਦੀ ਮਿਤੂ ਕੌਰ (ਰੋਲ ਨੰਬਰ 2018134468) ਅਤੇ ਹਰੇਸ਼ ਕੁਮਾਰ ਥਿੰਦ (ਰੋਲ ਨੰਬਰ 2018134493) ਨੇ 91.56 ਫੀਸਦ ਅੰਕ ਹਾਸਲ ਕੀਤੇ ਹਨ।

Load More Related Articles
Load More By Nabaz-e-Punjab
Load More In Education and Board

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…