Share on Facebook Share on Twitter Share on Google+ Share on Pinterest Share on Linkedin ਗੀਤਾ ਜ਼ੈਲਦਾਰ ‘ਪੇਕਿਆਂ ਦੀ ਬੱਸ’ ਪਰਿਵਾਰਕ ਗੀਤ ਲੈ ਕੇ ਜਲਦੀ ਹੋਵੇਗਾ ਸਰੋਤਿਆਂ ਦੇ ਸਨਮੁੱਖ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਮਾਰਚ: ਉਘੇ ਲੋਕ ਗਾਇਕ ਗੀਤਾ ਜ਼ੈਲਦਾਰ ਜਲਦ ‘ਪੇਕਿਆਂ ਦੀ ਬਸ’ ਪਰਿਵਾਰਕ ਗੀਤ ਲੈ ਕੇ ਹਾਜ਼ਰ ਹੋ ਰਿਹਾ, ਜਿਸ ਦੀ ਵੀਡੀਓ ਫ਼ਿਲਮਾਂਕਣ ਦਾ ਕੰਮ ਕੁਰਾਲੀ ਦੇ ਆਸਪਾਸ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਾਇਕ ਗੀਤਾ ਜ਼ੈਲਦਾਰ ਤੇ ਇੰਦਰਾ ਢਿੱਲੋਂ (ਫੇਮ ਖੁੱਲੇ ਸ਼ੇਰ) ਨੇ ਦੱਸਿਆ ਕਿ ‘ਪੇਕਿਆਂ ਦੀ ਬਸ’ ਇੱਕ ਪਰਿਵਾਰਕ ਗੀਤ ਹੈ ਜਿਸ ਵਿਚ ਪਤੀ ਪਤਨੀ ਵਿਚ ਰੋਜ਼ਾਨਾ ਹੋਣ ਵਾਲੀ ਨੋਕ ਝੋਕ ਨੂੰ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਦੀ ਝਲਕ ਵੇਖਣ ਨੂੰ ਮਿਲੇਗੀ। ਇਸ ਮੌਕੇ ਇੰਦਰਾ ਢਿੱਲੋਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਗੀਤਾ ਜ਼ੈਲਦਾਰ ਨਾਲ ਉਨ੍ਹਾਂ ਦੀ ਗੂੜੀ ਦੋਸਤੀ ਹੈ ਤੇ ਉਹ ਵੀ ਆਉਣ ਵਾਲੇ ਸਮੇਂ ਵਿਚ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਇੰਦਰਾ ਢਿੱਲੋਂ ਨੇ ਗਾਇਕਾਂ ਅਤੇ ਗੀਤਕਾਰਾਂ ਨੂੰ ਉਸਾਰੂ ਸੋਚ ਵਾਲੇ ਸੱਭਿਆਚਾਰਕ ਤੇ ਪਰਿਵਾਰਕ ਗੀਤ ਗਾਉਣ ਤੇ ਲਿਖਣ ਦੀ ਅਪੀਲ ਕੀਤੀ। ਗੀਤਾ ਜੈਲਦਾਰ ਨੇ ਦਸਿਆ ਕਿ ‘ਪੇਕਿਆਂ ਦੀ ਬਸ’ ਨੂੰ ਹੈਹਮੀ ਕਾਹਲੋਂ ਵੱਲੋਂ ਕਲਮਬਧ, ਸੰਗੀਤ ਗੋਲਡੀ ਗਿੱਲ, ਵੀਡੀਓ ਜਸ਼ਨ ਨੰਨੜ ਤੇ ਵਾਈਟ ਗਿੱਲ ਦੀ ਪ੍ਰੋਡਕਸ਼ਨ ਹੇਠ ਤਿਆਰ ਕੀਤਾ ਗਿਆ ਹੈ। ਇਸ ਮੌਕੇ ਕਾਕਾ ਸੈਣੀ, ਇੰਦਰਾ ਢਿੱਲੋਂ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ