Nabaz-e-punjab.com

ਸਰਕਾਰੀ ਸਕੂਲ ਪਹਾੜਪੁਰ ਵਿਖੇ 70 ਹੋਣਹਾਰ ਬੱਚਿਆਂ ਨੂੰ ਇਨਾਮ ਵਜੋਂ ਬੂਟ ਵੰਡੇ

ਸਕੂਲੀ ਬੱਚਿਆਂ ਨਾਲ ਜਨਮਦਿਨ ਮਨਾਉਣ ਲਈ ਕੀਤਾ ਪ੍ਰੇਰਿਤ: ਯਾਕਸ਼ੀ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਪਹਾੜਪੁਰ, 28 ਦਸੰਬਰ:
ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਮੁੱਖ ਅਧਿਆਪਕ ਗੁਰਪ੍ਰਕਾਸ਼ ਸਿੰਘ ਅਤ ਮੈਡਮ ਸੁਖਦੀਪ ਕੌਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਅਡੀਸ਼ਨਲ ਨਿਗਰਾਨ ਇੰਜੀਨੀਅਰ ਵਿਕਾਸ ਸ਼ਰਮਾ ਪੁੱਜੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਮੋਨੀਕਾ ਸ਼ਰਮਾ, ਯਾਕਸ਼ੀ ਅਤੇ ਵਰਿਧੀ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲੀ ਬੱਚਿਆਂ ਨੇ ਧਾਰਮਿਕ ਗੀਤ ਗਾਇਆ। ਕਲੱਬ ਪ੍ਰਧਾਨ ਰਾਜੇਸ਼ ਸ਼ਰਮਾ ਰਾਮਟੱਟਵਾਲੀ ਅਤੇ ਕਲੱਬ ਚੇਅਰਮੈਨ ਰਾਮਜੀਦਾਸ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਯਾਕਸ਼ੀ ਸ਼ਰਮਾ ਨੇ ਆਪਣਾ ਜਨਮਦਿਨ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ। ਇਸ ਮੌਕੇ ਯਾਕਸ਼ੀ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਸਾਨੂੰ ਸਾਰਿਆ ਨੂੰ ਆਪਣੇ ਜਨਮ ਦਿਨ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਮਿਲ ਕੇ ਉਨ•ਾਂ ਨੂੰ ਪੜਾਈ ਲਈ ਉਤਸ਼ਾਹਿਤ ਕਰਦੇ ਹੋਏ ਮਨਾਉਣਾ ਚਾਹੀਦਾ ਹੈ ਅਤੇ ਹੋਣਹਾਰ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਮੌਕੇ ਯਾਕਸ਼ੀ ਸ਼ਰਮਾ ਵੱਲੋਂ ਆਪਣੇ ਜਨਮ ਦਿਨ ਨੂੰ ਮਨਾਉਂਦੇ ਹੋਏ 70 ਬੱਚਿਆ ਨੂੰ ਬੂਟ ਅਤੇ ਜੁਰਾਬਾ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ। ਇੰਜੀ: ਵਿਕਾਸ ਸ਼ਰਮਾ ਨੇ ਵੀ ਆਖਿਆ ਕਿ ਸਾਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿਸੇ ਪੱਖੋਂ ਵੀ ਘੱਟ ਨਹੀਂ ਸਮਝਣਾ ਚਾਹੀਦਾ। ਸਗੋਂ ਉਨ•ਾਂ ਨੂੰ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਯਸ਼ਪਾਲ ਬੇਦੀ ਕਲੱਬ ਸਲਾਹਕਾਰ, ਹਰਜੀਤ ਸਿੰਘ ਖਜਾਨਚੀ, ਸੁਮਲ ਰਾਣੀ, ਰਵਿੰਦਰ ਕੌਰ, ਅਮਰੀਸ਼ ਸ਼ਰਮਾ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…