ਗਮਾਡਾ ਨੇ ਮਜਾਤ ਪਿੰਡ ਵਿੱਚ ਸੜਕ ਨੇੜੇ ਬਣੀਆਂ ਉਸਾਰੀਆਂ ਢਾਹੀਆਂ

ਇਮਾਰਤਾਂ ਨੇ ਮਾਲਕਾਂ ਵੱਲੋਂ ਗਮਾਡਾ ਦੀ ਕਾਰਵਾਈ ਇਕ ਤਰਫ਼ਾ ਕਰਾਰ, ਪੱਖਪਾਤ ਕਰਨ ਦਾ ਦੋਸ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮੁਹਾਲੀ ਦੇ ਵੱਖ ਵੱਖ ਫੇਜ਼ਾਂ ਵਿਚ ਨਜਾਇਜ਼ ਉਸਾਰੀਆਂ ਤੇ ਢਾਹੁਣ ਤੋਂ ਬਾਅਦ ਗ੍ਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਹੁਣ ਪਿੰਡਾਂ ਵੱਲ ਰੁਖ਼ ਕਰ ਲਿਆ ਹੈ। ਸੋਮਵਾਰ ਨੂੰ ਇੱਥੇ ਜ਼ਿਲ੍ਹਾ ਐਸ ਏ ਐਸ ਨਗਰ ਦੇ ਪਿੰਡ ਮਜਾਤ ਵਿਖੇ ਸੜਕ ਦੇ ਆਸ ਪਾਸ ਬਣੀਆਂ ਉਸਾਰੀਆਂ ਜੇਸੀਬੀ ਦੀ ਮਦਦ ਨਾਲ ਢਾਹ ਦਿਤੀਆਂ ਜਿਸ ਕਾਰਨ ਇਹਨਾਂ ਦੇ ਮਾਲਕਾ ਵਿਚ ਖਾਸਾ ਰੋਸ ਹੈ। ਮਾਮਲਾ ਸਵੇਰੇ ਕੋਈ 11 ਕੁ ਵਜੇ ਦਾ ਹੈ ਜਦੋਂ ਅਸਿਸਟੈਂਟ ਟਾਊਨ ਪਲਾਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਪਿੰਡ ਵਿਚ ਸਿਰਫ਼ ਦੋ ਹੀ ਮਾਲਕਾਂ ਦੀਆਂ ਉਸਾਰੀਆਂ ਹੀ ਢਾਹੁਣ ਨੂੰ ਤਰਜੀਹ ਦਿਤੀ ਜਿਸ ਕਾਰਨ ਲੋਕਾਂ ਵਿਚ ਚਰਚਾ ਦਾ ਮਾਹੌਲ ਬਣਿਆ ਰਿਹਾ ਕਿ ਆਖ਼ਰ ਅਧਿਕਾਰੀਆਂ ਨੇ ਇਹਨਾਂ ਦੋਹਾਂ ਮਾਲਕਾਂ ਦੀਆਂ ਦੁਕਾਨਾ ਹੀ ਕਿਉਂ ਢਾਹੀਆਂ ਜਦ ਕਿ ਸੜਕ ਦੇ ਆਸ ਪਾਸ ਹੋਰ ਵੀ ਉਸਾਰੀਆਂ ਹਨ।
ਅਧਿਕਾਰੀਆਂ ਨੇ ਕਾਰਵਾਈ ਨੂੰ ‘ਦੀ ਪੰਜਾਬ ਨਿਊ ਕੈਪੀਟਲ ਪੈਰੀਫ਼ੇਰੀ ਕੰਟਰੋਲ ਐਕਟ 1952’ ਦੀ ਧਾਰਾ 11(1) ਅਤੇ ਦੀ ਪੰਜਾਬ ਰੀਜ਼ਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1955 ਦੀ ਧਾਾਰਾ 79 ਦੀ ਉਲੰਘਣਾ ਦੱਸਿਆ ਹੈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਅਧਿਕਾਰੀਆਂ ਦੇ ਕਾਫ਼ੀ ਮਿੰਨਤਾਂ ਤਰਲੇ ਕੀਤੇ ਪਰ ਕਿਸੇ ਦੀ ਇਕ ਨਾ ਚੱਲੀ।
ਦੁਕਾਨ ਦੇ ਮਾਲਕ ਪਿੰਡ ਟੋਡਰ ਮਾਜਰਾ ਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਸਰਹਿੰਦ ਮੋਹਾਲੀ ਸੜਕ ਦੇ ਕੋਲ ਲਾਂਡਰਾਂ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਉਹਨਾ ਦੀ ਕੁਝ ਥਾਂ ਪਈ ਹੈ ਜਿਥੇ ਦੋ ਕੁ ਮਹੀਨੇ ਪਹਿਲਾਂ ਉਹਨਾ ਨੇ ਤਿੰਨ ਦੁਕਾਨਾਂ ਬਣਾਈਆਂ ਸਨ। ਉਹਨਾਂ ਕਿਹਾ ਕਿਹਾ ਸੜਕ ਦੀ ਕੇਂਦਰੀ ਲਾਈਨ ਤੋਂ ਉਹਨਾ ਦੀਆਂ ਦੁਕਾਨਾ 120 ਫ਼ੁਟ ਦੀ ਦੂਰੀ ਤੇ ਹਨ ਜਦ ਕਿ ਸੜਕ ਦੇ ਆਸ ਪਾਸ ਅਜਿਹੀਆਂ ਦੁਕਾਨ ਵੀ ਹਨ ਜਿਹੜੀਆਂ 20 ਤੋਂ 30 ਫ਼ੁਟ ਦੀ ਦੂਰੀ ਤੇ ਹਨ ਜਿਨ੍ਹਾਂ ਨੂੰ ਗਮਾਡਾ ਨੇ ਨਹੀਂ ਢਾਹਿਆ। ਉਹਨਾ ਕਿਹਾ ਕਿ ਜੇਕਰ ਉਹਨਾ ਨੇ ਐਕਟ ਦੀ ਉਲੰਘਣਾ ਕੀਤੀ ਸੀ ਤਾਂ ਹੋਰਨਾ ਦੁਕਾਨਾਦਾਰਾਂ ਦੀ ਇਹੀ ਜ਼ੁਰਮ ਹੈ ਪਰ ਇਹ ਕਾਰਵਾਈ ਇਕ ਤਰਫ਼ਾ ਕਰਕੇ ਅਧਿਕਾਰੀਆਂ ਨੇ ਇਨਸਾਫ਼ ਨਹੀਂ ਕੀਤਾ। ਮਲਕੀਤ ਸਿੰਘ ਪੁਤਰ ਸੁਰਜੀਤ ਸਿੰਘ ਨੇ ਕਿਹਾ ਕਿ ਗਮਾਡਾ ਨੇ ਇਹਨਾਂ ਨੂੰ ਕੋਈ ਨੋਟਿਸ ਨਹੀਂ ਦਿਤਾ। ਉਹਨਾ ਕਿਹਾ ਕਿ ਬਿਨਾ ਨੋਟਿਸ ਤੋਂ ਹੀ ਗਮਾਡਾ ਨੇ ਕਾਰਵਾਈ ਕਰ ਦਿਤੀ ਅਤੇ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਐਕਟ ਦੀ ਉਲੰਘਣਾ ਵਾਲੀਆਂ ਸਾਰੀਆਂ ਉਸਾਰੀਆਂ ਤੇ ਹੋਵੇਗੀਕਾਰਵਾਈ: ਈਓ ਰੈਗੂਲੇਟਰੀ ਈਓ ਰੈਗੂਲੇਟਰੀ ਮੀਤਇੰਦਰ ਸਿੰਘ ਮਾਨ ਨੇ ਉਸਾਰੀ ਮਾਲਕਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਹਨਾ ਕਿਹਾ ਕਿ ਇਹਨਾਂ ਨੂੰ 15 ਦਿਨ ਪਹਿਲਾਂ ਉਸਾਰੀ ਕਰਨ ਤੋਂ ਰੋਕਿਆ ਸੀ ਪਰ ਇਹਨਾ ਨੇ ਉਸਾਰੀ ਕਰ ਲਈ। ਉਹਨਾਂ ਕਿਹਾ ਚੰਡੀਗੜ੍ਹ ਦੀ ਸੀਮਾਰੇਖਾ ਤੋਂ 16 ਕਿਲੋਮੀਟਰ ਦੇ ਏਰੀਅਲ ਡਿਸਟੈਂਸ ਵਿਚ ਆਉਂਦੀਆਂ ਉਸਾਰੀਆਂ ਤੇ ਕਾਰਵਾਈ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਸਮੇ ਵਿਚ ਵੀ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…