nabaz-e-punjab.com

ਗਮਾਡਾ ਵੱਲੋਂ ਮੁਹਾਲੀ ਦੇ ਚਾਰ ਮੈਰਿਜ ਪੈਲਸ ਸੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੀਆਂ 4 ਟੀਮਾਂ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਪ੍ਰਵਾਨਤ ਬਿਲਡਿੰਗ ਪਲਾਨ ਦੀ ਉਲੰਘਣਾ ਕਰਨ ਵਾਲੇ 4 ਮੈਰਿਜ਼ ਪੈਲਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਲ ਕੀਤੇ ਗਏ ਮੈਰਿਜ਼ ਪੈਲਸਾਂ ਵਿੱਚ ਐਸਐਸ ਫਾਰਮ, ਖਰੜ-ਲਾਂਡਰਾਂ ਰੋਡ, ਹਰੀ ਓਮ ਮੈਰਿਜ਼ ਪੈਲਸ, ਪਿੰਡ ਦੋਸ਼ਪੁਰ, ਤਹਿਸੀਲ ਡੇਰਾਬਸੀ, ਸਤਕਾਰ ਮੈਰਿਜ਼ ਪੈਲਸ, ਪਿੰਡ ਮਰਦਾਪੁਰ, ਤਹਿਸੀਲ ਰਾਜਪੁਰਾ ਅਤੇ ਬਚਲ ਮੈਰਿਜ਼ ਪੈਲਸ ਪਿੰਡ ਹੰਡੇਸਰਾ, ਤਹਿਸੀਲ ਡੇਰਾਬਸੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਵੱਖ-ਵੱਖ ਥਾਵਾਂ ’ਤੇ ਸਥਿਤ ਹਨ।
ਮਿਲਖ ਦਫ਼ਤਰ ਗਮਾਡਾ ਦੀ ਰੈਗੂਲੇਟਰੀ ਵਿੰਗ ਦੇ ਫੀਲਡ ਸਟਾਫ ਵੱਲੋਂ ਪਹਿਲਾਂ ਇਹਨਾਂ ਮੈਰਿਜ ਪੈਲਸਾਂ ਦੀ ਜਾਂਚ ਕੀਤੀ ਗਈ ਸੀ ਅਤੇ ਸਾਈਟਾਂ ਤੇ ਕਈ ਕਮੀਆਂ ਪਾਈਆਂ ਗਈਆਂ ਸਨ। ਪਾਈਆਂ ਗਈਆਂ ਉਣਤਾਈਆਂ ਵਿੱਚ ਜ਼ਰੂਰੀ ਮਨਜ਼ੂਰੀਆਂ ਪ੍ਰਾਪਤ ਨਾ ਕਰਨਾ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣਾ, ਅਣ-ਅਧਿਕਾਰਤ ਉਸਾਰੀ ਕਰਨਾ ਅਤ ਵੱਖ-ਵੱਖ ਵਿਵਸਥਾਵਾਂ ਦੀ ਮੁਢਲੇ ਮੰਤਵ ਨੂੰ ਛੱਡ ਕੇ ਹੋਰ ਦੂਸਰੇ ਕੰਮਾਂ ਲਈ ਵਰਤੋਂ ਕਰਨਾ ਸ਼ਾਮਲ ਹੈ। ਇਨ੍ਹਾਂ ਮੈਰਿਜ਼ ਪੈਲਸਾਂ ਦੇ ਮਾਲਕਾਂ ਨੂੰ ਪਹਿਲਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਕਈ ਮੌਕੇ ਦਿੱਤੇ ਗਏ ਸਨ ਪਰ ਉਹ ਲੋੜੀਂਦੀ ਕਾਰਵਾਈ ਕਰਨ ਵਿੱਚ ਅਸਫਲ ਰਹੇ। ਕਿਸੇ ਹੋਰ ਵਿਕਲਪ ਦੀ ਅਣਹੋਂਦ ਵਿੱਚ ਗਮਾਡਾ ਵੱਲੋਂ ਇਨ੍ਹਾਂ ਮੈਰਿਜ਼ ਪੈਲਸਾਂ ਨੂੰ ਸੀਲ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਿਯਮਾਂ ਦੀ ਯਕੀਨੀ ਬਣਾਈ ਜਾ ਸਕੇ। ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਉਲੰਘਣਾ ਕਰਨ ਵਾਲਿਆਂ ਨੂੰ ਕਵਰ ਨਹੀਂ ਕਰ ਲਿਆ ਜਾਂਦਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…