ਗਮਾਡਾ ਨੇ 520 ਪਾਰਕਾਂ, ਕਮਿਉਨਿਟੀ ਸੈਂਟਰਾਂ, ਖੇਡ ਸਟੇਡੀਅਮ, ਸੜਕਾਂ ਸਮੇਤ ਵੱਖ-ਵੱਖ ਸੈਕਟਰ ਮੁਹਾਲੀ ਨਗਰ ਨਿਗਮ ਨੂੰ ਸੌਂਪੇ

ਗਮਾਡਾ ਰੱਖ ਰਖਾਓ ਲਈ 50 ਕਰੋੜ ਰੁਪਏ ਸਲਾਨਾ ਨਗਰ ਨਿਗਮ ਨੂੰ ਦੇਵੇਗਾ: ਵਰੁਣ ਰੂਜ਼ਮ

ਸਿੰਗਲ ਵਿੰਡੋ ਸਿਸਟਮ ਨਾਲ ਹੁਣ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ: ਮੇਅਰ ਕੁਲਵੰਤ

ਅਮਨਦੀਪ ਸਿੰਘ
ਮੁਹਾਲੀ, 3 ਦਸੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਦੇ ਗਮਾਡਾ ਵੱਲੋਂ ਕੀਤੇ ਜਾਣ ਵਾਲੇ ਕੰਮ ਜਿਨ੍ਹਾਂ ਵਿੱਚ ਸ਼ਹਿਰ ਦੇ ਵੱਖ-ਵੱਖ 520 ਪਾਰਕ, ਪੰਜ ਖੇਡ ਸਟੇਡੀਅਮ, ਛੇ ਕਮਿਉਨਿਟੀ ਸੈਂਟਰਾਂ ਸਮੇਤ ਫੇਜ਼-1 ਤੋਂ 11 ਅਤੇ ਸੈਕਟਰ 48, 66, 67, 68, 69 ਸਾਮਲ ਹਨ ਦੇ ਰੱਖ ਰਖਾਓ ਅਤੇ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ ਨੁੂੰ ਨਗਰ ਨਿਗਮ ਮੋਹਾਲੀ ਨੂੰ ਸੋਪ ਦਿੱਤਾ ਹੈ। ਮੁੱਖ ਪ੍ਰਸਾਸ਼ਕ ਗਮਾਡਾ ਸ੍ਰੀ ਵਰੁਣ ਰੂਜਮ ਨੇ ਗਮਾਡਾ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨਗਰ ਨਿਗਮ ਨੂੰ ਤਬਦੀਲ ਕਰਦਿਆਂ ਸਮੁੱਚੇ ਕਾਗਜਾਤ ਨਗਰ ਨਿਗਮ ਦੇ ਮੇਅਰ ਸ੍ਰ: ਕੁਲਵੰਤ ਸਿੰਘ, ਡਿਪਟੀ ਮੇਅਰ ਸ੍ਰ: ਮਨਜੀਤ ਸਿੰਘ ਸੇਠੀ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ ਨੂੰ ਸੋਂਪੇ। ਸ੍ਰੀ ਵਰੁਣ ਰੂਜਮ ਨੇ ਇਸ ਮੌਕੇ ਦੱਸਿਆ ਕਿ ਗਮਾਡਾ ਵੱਲੋਂ ਪਹਿਲਾਂ ਸ਼ਹਿਰ ਦੇ 520 ਪਾਰਕਾਂ ਦੀ ਸਾਂਭ ਸੰਭਾਲ ਅਤੇ ਸ਼ਹਿਰ ਵਿਚਲੇ ਸੈਕਟਰ 59, 61, 65, 69 ਅਤੇ 71 ’ਚ ਸਥਿਤ ਖੇਡ ਸਟੇਡੀਅਮਾਂ ਦੀ ਵੀ ਦੇਖਭਾਲ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਸ਼ਹਿਰ ’ਚ ਛੇ ਕਮਿਉਨਿਟੀ ਸੈਂਟਰਾਂ ਦਾ ਰੱਖ ਰਖਾਓ ਵੀ ਗਮਾਡਾ ਦੇ ਜਿੰਮੇ ਸੀ ਪਰੰਤੂ ਹੁਣ ਇਨ੍ਹਾਂ ਦੀ ਦੇਖਭਾਲ ਗਮਾਡਾ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੇਜ਼ -1 ਤੋਂ ਫੇਜ਼ 11 ਅਤੇ ਵੱਖ-ਵੱਖ ਸੈਕਟਰਾਂ ਦੇ ਕੰਮ ਕਾਜ ਵੀ ਨਗਰ ਨਿਗਮ ਨੂੰ ਤਬਦੀਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਨਗਰ ਨਿਗਮ ਨੂੰ ਇਨ੍ਹਾਂ ਸੈਕਟਰਾਂ ਦੇ ਕੰਮਾਂ, ਕਮਿਉਨਿਟੀ ਸੈਂਟਰਾਂ ਅਤੇ ਪਾਰਕਾਂ ਦੀ ਸਾਂਭ ਸੰਭਾਲ ਲਈ ਸਲਾਨਾ 50 ਕਰੋੜ ਰੁਪਏ ਦੀ ਰਾਸ਼ੀ ਦੇਵੇਗਾ। ਇਸ ਤੋਂ ਇਲਾਵਾ ਗਮਾਡਾ ਵੱਲੋਂ ਗੁਰਦੁਆਰਾ ਸਿੰਘ ਸਹੀਦਾਂ ਤੋਂ ਆਈਸਰ ਤੱਕ ਦੀ ਸੜਕ, ਨੇਚਰ ਪਾਰਕ, ਗਰੀਨ ਵੈਲਟਾਂ, ਪਬਲਿਕ ਹੈਲਥ ਦੇ ਕੰਮ-ਕਾਜ ਨੂੰ ਵੀ ਨਗਰ ਨਿਗਮ ਨੂੰ ਤਬਦੀਲ ਕੀਤਾ ਗਿਆ ਹੈ। ਇਸ ਮੌਕੇ ਮੇਅਰ ਨਗਰ ਨਿਗਮ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਲਈ ਉਨ੍ਹਾਂ ਵੱਲੋਂ ਪਹਿਲਾਂ ਹੀ ਜੋਰਦਾਰ ਮੰਗ ਕੀਤੀ ਜਾ ਰਹੀਂ ਸੀ। ਜਿਹੜੀ ਕਿ ਅੱਜ ਪੁਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਸ਼ਹਿਰ ਦੇ ਸਾਰੇ ਕੰਮ ਨਗਰ ਨਿਗਮ ਕੋਲ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਿੰਗਲ ਵਿੰਡੋ ਸਿਸਟਮ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ ਅਤੇ ਗਮਾਡਾ ਵੱਲੋਂ ਨਗਰ ਨਿਗਮ ਨੂੰ ਤਬਦੀਲ ਹੋਏ ਸਾਰੇ ਕੰਮ ਕਾਜ ਹੁਣ ਨਗਰ ਨਿਗਮ ਖੁਦ ਕਰੇਗਾ। ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਸ਼ਹਿਰ ਦੇ ਹੋਣ ਵਾਲੇ ਵੱਖ-ਵੱਖ ਸਮੇਂ ਤੇ ਕਾਰਜਾਂ ਵਿੱਚ ਵੀ ਤੇਜੀ ਆਵੇਗੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ ਨੇ ਦੱਸਿਆ ਕਿ ਗਮਾਡਾ ਵੱਲੋਂ ਤਬਦੀਲ ਕੀਤੇ ਨਗਰ ਨਿਗਮ ਨੂੰ ਕੰਮ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਖਰ੍ਹਾਂ ਉਤਰਿਆ ਜਾਵੇਗਾ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਫੇਜ਼-7 (ਦੁਸ਼ਹਿਰਾ ਗਰਾਉਂਡ) ਤੋਂ ਪੀ.ਸੀ.ਏ ਸਟੇਡੀਅਮ ਦੀ ਸੜਕ ਨੂੰ ਮਜਬੂਤ, ਬਰਮਾ ਬਣਾਉਣ ਅਤੇ ਸੜਕ ਦੇ ਆਲੇ ਦੁਆਲੇ ਦਰਖੱਤ ਲਗਾਉਣ ਤੋਂ ਇਲਾਵਾ ਸ਼ਹਿਰ ਦੀਆਂ ਗਰੀਨ ਬੈਲਟਾਂ ਤੇ ਚਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸ਼ਹਿਰ ਨੂੰ ਅਤਿ ਸੁੰਦਰ ਸਹਿਰ ਬਣਾਇਆ ਜਾਵੇਗਾ। ਇਸ ਮੌਕੇ ਡਿਪਟੀ ਮੇਅਰ ਸ੍ਰ: ਮਨਜੀਤ ਸਿੰਘ ਸੇਠੀ, ਕੌਂਸਲਰ ਸ੍ਰ: ਫੁਲਰਾਜ ਸਿੰਘ, ਆਰ.ਪੀ ਸ਼ਰਮਾ, ਸ੍ਰ: ਹਰਪਾਲ ਸਿੰਘ ਚੰਨਾ, ਐਸ.ਈ. ਨਗਰ ਨਿਗਮ ਸ੍ਰੀ ਨਰੇਸ ਬੱਤਾ ਸਮੇਤ ਗਮਾਡਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…