Share on Facebook Share on Twitter Share on Google+ Share on Pinterest Share on Linkedin ਗਮਾਡਾ ਨੇ 5.50 ਕਰੋੜ ਦੀ ਲਾਗਤ ਨਾਲ ਮੁਹਾਲੀ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਚੁੱਕਿਆ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਲਕੱਤਾ ਤੋਂ ਲਿਆਂਦੇ ਜਾ ਰਹੇ ਹਨ ਵੱਖ ਵੱਖ ਕਿਸਮ ਦੇ ਬੂਟੇ ਤੇ ਦਰਖ਼ਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ 5.50 ਕਰੋੜ ਰੁਪਏ ਦੀ ਲਾਗਤ ਨਾਲ ਬਾਗਬਾਨੀ ਨਾਲ ਸਬੰਧਤ ਕਈ ਕੰਮ ਅਲਾਟ ਕੀਤੇ ਗਏ ਹਨ। ਇਸ ਸੀਜ਼ਨ ਵਿੱਚ ਗਮਾਡਾ ਨੇ ਆਪਣੀਆਂ ਵੱਖ-ਵੱਖ ਸ਼ਹਿਰੀ ਮਿਲਖਾਂ/ਪ੍ਰਾਜੈਕਟਾਂ ਵਿੱਚ 10 ਹਜ਼ਾਰ ਤੋਂ ਵੱਧ ਰੁੱਖ ਅਤੇ 90 ਹਜ਼ਾਰ ਸਰੱਬ ਲਗਾਏ ਜਾ ਰਹੇ ਹਨ। ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੇ ਮੇਨ ਗੇਟ ਤੋਂ ਐਰੋਸਿਟੀ ਚੌਂਕ ਤੱਕ 3700 ਮੀਟਰ ਦੇ ਰਕਬੇ ਨੂੰ ਫੁਲ ਬੂਟੇ ਲਗਾ ਕੇ ਸੁੰਦਰੀਕਰਨ ਦਾ ਕੰਮ ਅਲਾਟ ਕੀਤਾ ਗਿਆ ਹੈ। ਹੁਣ ਤੱਕ ਲਗਭਗ 50 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਯੋਜਨਾ ਮੁਤਾਬਕ ਸੜਕ ਕਿਨਾਰੇ ਅਤੇ ਗਰੀਨ ਬੈਲਟਾਂ ਵਿੱਚ ਦਰੱਖ਼ਤ, ਸਪੈਸੀਮਨ (ਸਜਾਵਟੀ) ਬੂਟੇ, ਗਰੀਨ ਕਵਰ, ਫੁਲ, ਸਰੱਬ ਅਤੇ ਘਾਹ ਲਗਾਉਣਾ ਸ਼ਾਮਲ ਹੈ। ਕਈ ਕਿਸਮ ਦੇ ਬੂਟੇ ਅਤੇ ਦਰਖ਼ਤ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਲਕੱਤਾ ਤੋਂ ਲਿਆਂਦੇ ਜਾ ਰਹੇ ਹਨ। ਇਹ ਥਾਵਾਂ ਵਧੀਆ ਕਿਸਮ ਦੇ ਬੂਟਿਆਂ ਅਤੇ ਦਰਖ਼ਤਾਂ ਲਈ ਮਸ਼ਹੂਰ ਹਨ। ਬਾਗਬਾਨੀ ਦਾ ਇਹ ਕੰਮ 5.50 ਕਰੋੜ ਰੁਪਏ ਦੀ ਲਾਗਤ ’ਤੇ ਅਲਾਟ ਕੀਤਾ ਗਿਆ। ਇਸ ਕੰਮ ਵਿੱਚ ਦਰਖ਼ਤਾਂ ਅਤੇ ਬੂਟਿਆਂ ਦੀ ਇਕ ਸਾਲ ਲਈ ਰੱਖ-ਰਖਾਓ ਵੀ ਸ਼ਾਮਲ ਹੈ। ਇਹ ਕਾਰਜ ਅਗਲੇ ਮਹੀਨੇ ਦੇ ਅੰਤ ਤੱਕ ਪੂਰੇ ਹੋਣ ਦੀ ਉਮੀਦ ਹੈ। ਗਮਾਡਾ ਨੇ ਆਪਣੇ ਇਕ ਹੋਰ ਪ੍ਰਾਜੈਕਟ ਆਈਟੀ ਸਿਟੀ ਵਿੱਚ ਵੀ ਬਾਗਬਾਨੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇੱਥੇ ਸੜਕਾਂ ਦੇ ਦੁਆਲੇ ਦਰਖ਼ਤ ਲਗਾਉਣ ਦਾ ਕੰਮ ਅਲਾਟ ਕੀਤਾ ਗਿਆ ਹੈ। ਜਿਸ ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ 2.5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਕੰਮ ਵਿੱਚ ਦਰਖ਼ਤਾਂ ਦੀ 5 ਸਾਲਾਂ ਦੀ ਰੱਖ-ਰਖਾਓ ਵੀ ਸ਼ਾਮਲ ਹੈ। ਗਮਾਡਾ ਵੱਲੋਂ ਪੀਆਰ-7 ਰੋਡ (ਐਰੋਸਿਟੀ ਨੂੰ ਵੰਡਦੀ ਸੜਕ) ਦੇ ਦੋਵੇਂ ਪਾਸੇ ਗਰੀਨ ਬੈਲਟ ਦੇ ਸੁੰਦਰੀਕਰਨ ਲਈ ਸਰੱਬ, ਫੁਲ, ਸਪੈਸੀਮਨ (ਸਜਾਵਟੀ) ਬੂਟੇ ਅਤੇ ਘਾਹ ਲਗਾਉਣ ਦਾ ਕੰਮ ਵੀ ਅਲਾਟ ਕੀਤਾ ਗਿਆ ਹੈ। ਜਦੋਂਕਿ 2.5 ਕਰੋੜ ਰੁਪਏ ਨਾਲ ਸੜਕ ਦੇ ਦੋਵੇਂ ਪਾਸੇ 6 ਕਿੱਲੋਮੀਟਰ ਲੰਮੀ ਗਰੀਨ ਬੈਲਟ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਰੋਸਿਟੀ ਨੂੰ ਵੰਡਦੀ ਸੜਕ ਦੇ ਸੁੰਦਰੀਕਰਨ ਦਾ 1.02 ਕਰੋੜ ਰੁਪਏ ਦੀ ਲਾਗਤ ਦਾ ਇਕ ਹੋਰ ਕੰਮ ਵੀ ਅਲਾਟ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਮਾਡਾ ਵੱਲੋਂ ਜਲਦੀ ਹੀ ਹੋਰਨਾਂ ਇਲਾਕਿਆਂ ਸੈਕਟਰ-76, 77, 78, 79, 80 ਅਤੇ ਨਿਊਂ ਚੰਡੀਗੜ੍ਹ ਵਿੱਚ ਮੁੱਲਾਂਪੁਰ-ਸਿਸਵਾਂ ਰੋਡ ਤੇ ਬਾਗਬਾਨੀ ਅਤੇ ਲੈਂਡਸਕੈਪਿੰਗ ਦੇ ਕੰਮ ਕਰੇਗੀ। ਇਨ੍ਹਾਂ ’ਚੋਂ ਕੁਝ ਕੰਮਾਂ ਦੇ ਟੈਂਡਰ ਅਲਾਟ ਕਰ ਦਿੱਤੇ ਗਏ ਹਨ ਅਤੇ ਬਾਕੀ ਕੰਮ ਵੀ ਛੇਤੀ ਅਲਾਟ ਕਰ ਦਿੱਤੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ