nabaz-e-punjab.com

ਗਮਾਡਾ ਵੱਲੋਂ ਪੁਰਾਣਾ ਬੈਰੀਅਰ ਫੇਜ਼-1 ਮਾਰਕੀਟ ਵਿੱਚ ਦੋ ਬੂਥ ਸੀਲ, ਕਿਸ਼ਤਾਂ ਨਾ ਮੋੜਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਗਮਾਡਾ ਦੀ ਟੀਮ ਵੱਲੋਂ ਅੱਜ ਸਥਾਨਕ ਫੇਜ਼ ਇੱਕ ਵਿੱਚ ਬੈਰੀਅਰ ’ਤੇ ਸਥਿਤ ਦੋ ਬੂਥ ਨੰਬਰ 46 ਅਤੇ 53 ਸੀਲ ਕਰ ਦਿਤੇ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੂਥ 1988 ਵਿੱਚ ਅਲਾਟ ਕੀਤੇ ਗਏ ਸਨ ਪਰ ਇਹਨਾਂ ਦੀਆਂ ਕਿਸ਼ਤਾਂ ਨਾ ਭਰੇ ਜਾਣ ਕਾਰਨ ਇਹਨਾਂ ਬੂਥਾਂ ਨੂੰ ਗਮਾਡਾ ਵਲੋੱ ਸੀਲ ਕਰ ਦਿੱਤਾ ਗਿਆ। ਇਸ ਮੌਕੇ ਬੂਥ ਨੰਬਰ 46 ਦੀ ਇਕ ਖਿੜਕੀ ਵਿਚ ਚਲ ਰਿਹਾ ਆਈ ਸੀ ਆਈ ਬੈਂਕ ਦੇ ਏ ਟੀਮ ਐਮ ਨੂੰ ਵੀ ਬੈਂਕ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਅਤੇ ਏ ਟੀ ਐਮ ਵਿਚੋਂ ਕੈਸ ਕਢਵਾ ਕੇ ਸੀਲ ਕਰ ਦਿਤਾ ਗਿਆ।
ਇਸ ਮੌਕੇ ਗਮਾਡਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੂਥ ਨੰਬਰ 46 ਦੇ ਮਾਲਕ ਦਵਿੰਦਰ ਸਿੰਘ ਨੇ ਇਸ ਦੀ ਕੋਈ ਵੀ ਕਿਸ਼ਤ ਨਹੀਂ ਸੀ ਭਰੀ। ਗਮਾਡਾ ਵਲੋੱ ਵਾਰ ਵਾਰ ਉਸ ਨੂੰ ਨੋਟਿਸ ਦਿਤੇ ਜਾ ਰਹੇ ਸਨ ਪਰ ਉਸਨੇ ਨੋਟਿਸਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ। ਇਸ ਤੋਂ ਇਲਾਵਾ ਇਸ ਬੂਥ ਮਾਲਕ ਨੇ ਅਦਾਲਤ ਵਿੱਚ ਕੇਸ ਕਰਕੇ ਮਾਮਲਾ ਨਿਪਟਾਉਣ ਦਾ ਯਤਨ ਕੀਤਾ ਅਤੇ ਇਹ ਕੇਸ ਸੁਪਰੀਮ ਕੋਰਟ ਤੱਕ ਗਿਆ ਜਿਥੇ ਗਮਾਡਾ ਦੇ ਪੱਖ ਵਿੱਚ ਫੈਸਲਾ ਹੋ ਗਿਆ। ਅੱਜ ਐਸ ਡੀ ਓ ਸ ਰਣਬੀਰ ਸਿੰਘ ਅਤੇ ਡਿਊਟੀ ਮੈਜਿਸਟਰੇਟ ਜਸਬੀਰ ਕੌਰ ਦੀ ਅਗਵਾਈ ਵਿੱਚ ਆਈ ਗਮਾਡਾ ਦੀ ਟੀਮ ਨੇ ਬੂਥ ਨੰਬਰ 46 ਅਤੇ 53 ਨੂੰ ਸੀਲ ਕਰ ਦਿਤਾ। ਇਸ ਮੌਕੇ ਫੇਜ 1 ਥਾਣੇ ਦੀ ਪੁਲੀਸ ਟੀਮ ਵੀ ਮੌਜੂਦ ਸੀ। ਦਵਿੰਦਰ ਸਿੰਘ ਬੂਥ ਨੰਬਰ 46 ਵਿੱਚ ਮੋਬਾਇਲਾਂ ਦਾ ਕੰਮ ਕਰਦਾ ਸੀ।
ਇਸ ਮੌਕੇ ਮੌਜੂਦ ਦਵਿੰਦਰ ਸਿੰਘ ਨੇ ਕਿਹਾ ਕਿ ਉਸਦੇ ਬੂਥ ਵਿਚ ਬਣਾਈ ਗਈ ਬੇਸਮੈਂਟ ਨੂੰ ਲੈ ਕੇ ਹੀ ਰੌਲਾ ਸੀ, ਜਿਸ ਨੂੰ ਉਸਨੇ ਬੰਦ ਵੀ ਕਰ ਦਿਤਾ ਸੀ। ਉਸਨੇ ਕਿਹਾ ਕਿ ਉਸ ਵੱਲੋਂ ਕਿਸਤ ਨਾ ਭਰੇ ਜਾਣ ਕਰਕੇ ਉਸਦਾ ਬੂਥ ਸੀਲ ਕੀਤਾ ਗਿਆ ਹੈ। ਇਸੇ ਦੌਰਾਨ ਗਮਾਡਾ ਦੀ ਟੀਮ ਨੇ ਉਥੇ ਬੂਥ ਨੰਬਰ 53 ਨੂੰ ਵੀ ਕਿਸਤ ਨਾ ਭਰਨ ਕਰਕੇ ਸੀਲ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…