Share on Facebook Share on Twitter Share on Google+ Share on Pinterest Share on Linkedin ਗਮਾਡਾ ਵੱਲੋਂ ਐਨ ਮੌਕੇ ਈਕੋ ਸਿਟੀ ਦੇ ਪਲਾਟਾਂ ਦਾ ਡਰਾਅ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ: ਗਮਾਡਾ ਵੱਲੋਂ ਈਕੋ ਸਿਟੀ ਵਿਖੇ ਅੱਜ ਪਲਾਟਾਂ ਦੇ ਨੰਬਰਾਂ ਦਾ ਕੱਢਿਆ ਜਾ ਰਿਹਾ ਡਰਾਅ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰਾਅ ਮੌਕੇ ਈਕੋ ਸਿਟੀ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਗਮਾਡਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਤੋਂ ਈਕੋ ਸਿਟੀ ਲਈ ਜ਼ਮੀਨ ਲਈ ਗਈ ਹੈ, ਉਹਨਾਂ ’ਚੋਂ ਜਿਹੜੇ ਕਿਸਾਨਾਂ ਦੇ ਇੱਕ ਤੋਂ ਵੱਧ ਪਲਾਟ ਬਣਦੇ ਹਨ ਉਹਨਾਂ ਨੂੰ ਜੁੜਦੇ ਪਲਾਟ ਦਿੱਤੇ ਜਾਣ ਪਰ ਦੂਜੇ ਪਾਸੇ ਹੋਰਨਾਂ ਅਲਾਟੀਆਂ ਦਾ ਕਹਿਣਾ ਸੀ ਕਿ ਪਲਾਟ ਤੁਰੰਤ ਅਲਾਟ ਕਰ ਦਿਤੇ ਜਾਣੇ ਚਾਹੀਦੇ ਹਨ ਤਾਂ ਕਿ ਛੇ ਸਾਲ ਤੋਂ ਲਮਕ ਰਹੇ ਕੰਮ ਨੂੰ ਮੁਕੰਮਲ ਕੀਤਾ ਜਾ ਸਕੇ। ਇਸ ਗਲ ਤੋਂ ਦੋਵਾਂ ਧਿਰਾਂ ਵਿਚਾਲੇ ਕਾਫੀ ਬਹਿਸਬਾਜੀ ਹੋ ਗਈ, ਜਿਸ ਕਰਕੇ ਅਮਨ ਕਾਨੂੰਨ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਗਮਾਡਾ ਦੇ ਈਓ ਪੂਜਾ ਸਿਆਲ ਨੇ ਇਹਨਾਂ ਪਲਾਟਾਂ ਦਾ ਡਰਾਅ ਮੁਲਤਵੀ ਕਰ ਦਿੱਤਾ। ਗਮਾਡਾ ਵੱਲੋਂ ਪਲਾਟਾਂ ਦੇ ਡਰਾਅ ਮੁਲਤਵੀ ਕਰਨ ਦਾ ਵਿਰੋਧ ਕਰਦਿਆਂ ਐਨਆਰਆਈ ਗੁਰਪ੍ਰਤਾਪ ਸਿੰਘ ਲਾਲੀ ਨੇ ਕਿਹਾ ਕਿ ਉਹਨਾਂ ਵਾਂਗ ਹੋਰ ਵੀ ਕਈ ਐਨਆਰਆਈ ਇਥੇ ਪਲਾਟ ਲੈਣ ਲਈ ਡਰਾਅ ਮੌਕੇ ਪਹੁੰਚਦੇ ਹਨ ਪਰ ਉਹਨਾਂ ਨੂੰ ਮਿਲਦਾ ਕੁਝ ਨਹੀਂ ਤੇ ਉਹ ਨਿਰਾਸ਼ ਹੋ ਕੇ ਮੁੜ ਜਾਂਦੇ ਹਨ। ਉਹਨਾਂ ਦਾ ਵਿਦੇਸ਼ ਤੋਂ ਆਉਣ ਜਾਣ ਵਿੱਚ ਹੀ ਬਹੁਤ ਖਰਚਾ ਹੋ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਈਕੋ ਸਿਟੀ ਦੇ ਪਲਾਟਾਂ ਦੇ ਡਰਾਅ ਨੂੰ ਲਮਕਾਇਆ ਨਾ ਜਾਵੇ ਅਤੇ ਪਲਾਟਾਂ ਦਾ ਡਰਾਅ ਤੁਰੰਤ ਕੱਢਿਆ ਜਾਵੇ। ਇਸ ਮੌਕੇ ਅਜੀਤ ਸਿੰਘ ਨੇ ਦੱਸਿਆ ਕਿ ਗਮਾਡਾ ਨੇ ਸਾਲ 2011 ਵਿੱਚ ਈਕੋ ਸਿਟੀ ਲਈ ਜ਼ਮੀਨ ਐਕਵਾਇਰ ਕੀਤੀ ਸੀ ਲੇਕਿਨ ਹੁਣ ਤੱਕ ਜ਼ਮੀਨ ਮਾਲਕਾਂ ਨੂੰ ਰਿਹਾਇਸ਼ੀ ਪਲਾਟ ਅਤੇ ਸੋਅਰੂਮ ਅਲਾਟ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਗਮਾਡਾ ਅਧਿਕਾਰੀਆਂ ਨੇ ਇਹ ਗੱਲ ਮੰਨੀ ਸੀ ਕਿ ਜਿਨ੍ਹਾਂ ਜ਼ਮੀਨ ਮਾਲਕਾਂ ਨੂੰ ਇੱਕ ਤੋਂ ਵੱਧ ਪਲਾਟ ਜਾਂ ਸੋਅਰੂਮ ਦੇਣੇ ਬਣਦੇ ਹਨ, ਉਨ੍ਹਾਂ ਨੂੰ ਜੁੜਨੇ ਪਲਾਟ ਤੇ ਸੋਅਰੂਮ ਦਿੱਤੇ ਜਾਣਗੇ ਪ੍ਰੰਤੂ ਹੁਣ ਗਮਾਡਾ ਅਧਿਕਾਰੀ ਇਸ ਵਾਅਦੇ ਤੋਂ ਮੁਨਕਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਲਾਟ ਅਲਾਟ ਨਾ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਪਿੰਡ ਭੜੋਜੀਆਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਇੰਝ ਹੀ ਜੈ ਸਿੰਘ ਵੀ ਆਪਣੇ ਪਰਿਵਾਰ ਨਾਲ ਕਿਰਾਏ ’ਤੇ ਰਹਿਣ ਲਈ ਮਜਬੂਰ ਹਨ। ਹੋਰ ਵੀ ਬਹੁਤ ਸਾਰੇ ਲੋਕ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ