nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਦਾ ਸੀਨੀਅਰ ਅਸਿਸਟੈਂਟ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਐਰੋਸਿਟੀ ਨੇੜਿਓਂ ਨਵਾਂ ਰਸ਼ਤਾ ਕੱਢਣ ਲਈ ਗਮਾਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਦਾ ਕੇਸ ਹੱਲ ਕਰਨ ਲਈ ਮੰਗੇ ਸੀ 2 ਲੱਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੱੁਧ ਵਿੱਢੀ ਮੁਹਿੰਮ ਦੌਰਾਨ ਅੱਜ ਅਸਟੇਟ ਦਫ਼ਤਰ ਗਮਾਡਾ ਦੇ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲਂੈਸ ਬਿਊਰੋ ਦੇ ਇੰਸਪੈਕਟਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਕਰਮ ਸਿੰਘ ਵਾਸੀ ਪਿੰਡ ਬਾਕਰਪੁਰ, ਜ਼ਿਲ੍ਹਾ ਮੁਹਾਲੀ ਨੇ ਵਿਜੀਲਂੈਸ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਨਰਾਇਣਗੜ੍ਹ ਝੁੱਗੀਆਂ ਤਹਿਸੀਲ ਡੇਰਾਬੱਸੀ ਵਿਖੇ ਗਮਾਡਾ ਵੱਲੋਂ ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਉਸ ਦੀ ਜਮੀਨ ਵੀ ਐਕਵਾਇਰ ਹੋਈ ਸੀ। ਇਸ ਉਪਰੰਤ ਲੈਂਡ ਪੂਲਿੰਗ ਸਕੀਮ ਤਹਿਤ ਐਰੋਸਿਟੀ ਵਿੱਚ ਪਲਾਟ ਲੈਣ ਲਈ ਕਰਮ ਸਿੰਘ ਸਮੇਤ ਕੁੱਝ ਹੋਰ ਮਾਲਕਾਂ ਵੱਲੋਂ ਆਪੋ-ਆਪਣੇ ਸਹਿਮਤੀ ਪੱਤਰ ਗਮਾਡਾ ਨੂੰ ਦਿੱਤੇ ਸੀ। ਜਿਸ ਤਹਿਤ ਗਮਾਡਾ ਵੱਲੋਂ ਮਾਲਕਾਂ ਨੂੰ 500 ਵਰਗ ਗਜ਼ ਦੇ ਰਿਹਾਇਸ਼ੀ ਅਤੇ 60 ਵਰਗ ਗਜ਼ ਦੇ ਵਪਾਰਕ ਪਲਾਟ ਦੇਣੇ ਸਨ। ਇਸ ਉਪਰ ਉਕਤ ਭੌਂਇ ਮਾਲਕਾਂ ਨੇ ਪਲਾਟਾਂ ਦੀ ਸੰਯੁਕਤ ਪ੍ਰਵਾਨਗੀ ਪੱਤਰ (ਐਲ.ਓ) ਹਾਸਲ ਕਰਨ ਸਬੰਧੀ ਕਰਮ ਸਿੰਘ ਨੂੰ ਪੈਰਵਾਈ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੋਈ ਸੀ।
ਜਿਸ ਉਪਰੰਤ ਕਰਮ ਸਿੰਘ ਨੂੰ ਕਿਰਨਪਾਲ ਕਟਾਰੀਆ ਸੀਨੀਅਰ ਅਸਿਸਟੈਂਟ ਅਸਟੇਟ ਦਫ਼ਤਰ ਗਮਾਡਾ, ਜੋ ਕਿ ਉਸ ਦੀ ਉਕਤ ਪਲਾਟਾਂ ਸਬੰਧੀ ਫਾਇਲ ਨੂੰ ਡੀਲ ਕਰ ਰਿਹਾ ਹੈ ਨੇ ਕਿਹਾ ਕਿ ਤੁਹਾਡਾ ਕੰਮ ਹੋਣ ਨੂੰ ਕਾਫੀ ਸਮਾਂ ਲੱਗੇਗਾ ਅਤੇ ਇਸ ਉਪਰ ਸੀਨੀਅਰ ਅਫਸਰਾਂ ਵੱਲੋਂ ਇਤਰਾਜ਼ ਵੀ ਲਾਏ ਜਾ ਸਕਦੇ ਹਨ ਅਤੇ ਜੇਕਰ ਤੁਸੀਂ ਇਹ ਕੰਮ ਜਲਦੀ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਨੂੰ 2,00,000 ਰੁਪਏ ਰਿਸ਼ਵਤ ਵਜੋਂ ਦੇ ਦਿਓ ਅਤੇ ਉਹ ਉਹਨਾਂ ਦਾ ਕੰਮ ਜਲਦੀ ਕਰਵਾ ਦੇਵੇਗਾ। ਇਸ ਕੰਮ ਲਈ ਉਹਨਾਂ ਦਾ ਸੌਦਾ 1,50,000 ਰੁਪਏ ਵਿੱਚ ਤੈਅ ਹੋ ਗਿਆ ਅਤੇ ਇਸ ਦੀ ਪਹਿਲੀ ਕਿਸ਼ਤ ਵਜੋਂ ਉਸ ਨੇ 50,000 ਰੁਪਏ ਦੀ ਮੰਗ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਬਿਊਰੋ ਵੱਲੋਂ ਸ਼ਿਕਾਇਤਕਰਤਾ ਦੇ ਦੇਸ਼ਾਂ ਦੀ ਪੜਤਾਲ ਉਪਰੰਤ ਦੋਸ਼ੀ ਕਿਰਨਪਾਲ ਕਟਾਰੀਆ ਨੂੰ 50,000 ਰੁਪਏ ਰਕਮ ਰਿਸ਼ਵਤ ਵਜੋਂ ਮੰਗ ਕੇ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗਮਾਡਾ ਦਫਤਰ ਵਿੱਚੋਂ ਉਨ੍ਹਾਂ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਦੇ ਥਾਣਾ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (2) ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …