Share on Facebook Share on Twitter Share on Google+ Share on Pinterest Share on Linkedin ਹਵਾਈ ਅੱਡੇ ’ਤੇ 39 ਲੱਖ 15 ਹਜ਼ਾਰ ਕੀਮਤ ਦੇ ਸੋਨੇ ਦੇ ਬਿਸਕੁਟ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ: ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਇੱਕ ਯਾਤਰੀ ਕੋਲੋਂ 1350 ਗਰਾਮ ਸੋਨਾ (ਸੋਨੇ ਦੇ ਬਿਸਕੁਟ) ਬਰਾਮਦ ਕਰਨ ਵਿੱਚ ਸਫ਼ਲਤਾ ਕੀਤੀ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਏ.ਐਸ. ਰੰਗਾ ਨੇ ਜਾਰੀ ਬਿਆਨ ਵਿੱਚ ਦੱਸਿਆ ਜਲੰਧਰ ਦਾ ਰਹਿਣ ਵਾਲਾ ਹਰਸ਼ ਕੁਮਾਰ ਨਾਂਅ ਦਾ ਵਿਅਕਤੀ ਸਾਰਜਾਹ ਤੋਂ ਚੰਡੀਗੜ੍ਹ ਲਈ ਆਇਆ ਸੀ। ਬੀਤੇ ਦਿਨੀਂ ਜਿਵੇਂ ਉਹ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਤੋਂ ਉਤਰਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 39 ਲੱਖ 15 ਹਜ਼ਾਰ ਰੁਪਏ ਕੀਮਤ ਦਾ 1350 ਗਰਾਮ ਸੋਨਾ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਯਾਤਰੀ ਹਰਸ਼ ਨੇ ਇਹ ਵੱਡੇ ਛੋਟੇ ਬਿਸਕੁਟਾਂ ਦੀ ਸ਼ੇਪ ਵਿੱਚ ਇਹ ਸਾਰਾ ਆਪਣੇ ਬੂਟਾਂ ਦੇ ਪਤਾਮਿਆਂ ਦੇ ਥੱਲੇ ਛੁਪਾ ਕੇ ਰੱਖਿਆ ਹੋਇਆ ਸੀ। ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਕਾਰਵਾਈ ਕਸਟਮ ਵਿਭਾਗ ਦੇ ਇੰਟੈਲੀਜੈਂਸ ਵਿੰਗ ਵੱਲੋਂ ਕੀਤੀ ਗਈ ਹੈ। ਖੁਫ਼ੀਆ ਵਿੰਗ ਨੂੰ ਪਹਿਲਾਂ ਤੋਂ ਸੋਨਾ ਆਉਣ ਬਾਰੇ ਗੁਪਤ ਸੂਚਨਾ ਸੀ। ਜਿਸ ਕਾਰਨ ਏਅਰਪੋਰਟ ’ਤੇ ਚੌਕਸੀ ਵਧਾਈ ਗਈ ਸੀ ਅਤੇ ਸ਼ੱਕੀ ਯਾਤਰੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਨੂੰ ਸ਼ਾਰਜਾਹ ਤੋਂ ਚੰਡੀਗੜ੍ਹ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਮੁਹਾਲੀ ਏਅਰਪੋਰਟ ’ਤੇ ਉਤਰਿਆ ਸੀ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਸ਼ ਨੇ ਬੜੀ ਚਲਾਕੀ ਨਾਲ ਆਪਣੇ ਬੂਟਾਂ ਵਿੱਚ ਸੋਨੇ ਬਿਸਕੁਟ ਛੁਪਾ ਕੇ ਰੱਖੇ ਹੋਏ ਸੀ। ਤਲਾਸ਼ ਤੋਂ ਬਾਅਦ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਲੇਕਿਨ ਬਾਅਦ ਵਿੱਚ ਯਾਤਰੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ